ਹਰਪਾਲ ਸਿੰਘ ਚੀਮਾ ਦੇ ਟਰਾਂਸਪੋਰਟ ਮੰਤਰੀ ਬਣਨ ’ਤੇ ਵਰਕਰਾਂ ਨੇ ਵੰਡੇ ਲੱਡੂ
ਹਰਪਾਲ ਸਿੰਘ ਚੀਮਾ ਦੇ ਟਰਾਂਸਪੋਰਟ ਮੰਤਰੀ ਬਣਨ ਤੇ ਵਰਕਰਾਂ ਨੇ ਵੰਡੇ ਲੱਡੂ
Publish Date: Wed, 25 Mar 2026 04:39 PM (IST)
Updated Date: Wed, 25 Mar 2026 04:43 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਲਜੀਤ ਭੁੱਲਰ ਦੇ ਵਿਭਾਗਾਂ ਨੂੰ ਹੋਰ ਮੰਤਰੀਆਂ ਦੇ ਹਵਾਲੇ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਵਿਭਾਗ ਦੇ ਕੇ ਉਸ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਵਿਭਾਗ ਦਾ ਦਿੱਤੇ ਜਾਣ ਉੱਤੇ ਟਰੱਕ ਯੂਨੀਅਨ ਦਿੜ੍ਹਬਾ ਅੰਦਰ ਪ੍ਰਧਾਨ ਅਜੈ ਸਿੰਗਲਾ ਵੱਲੋਂ ਅਤੇ ਸਮੂਹ ਟਰੱਕ ਆਪ੍ਰੇਟਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਕੈਬਨਿਟ ਮੰਤਰੀ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਇਸ ਮੌਕੇ ਹਾਜ਼ਰ ਰਹੇ। ਉਹ ਇਸ ਲਈ ਤਪਿੰਦਰ ਸਿੰਘ ਸੋਹੀ, ਇੰਪਰੂਵਮੈਂਟ ਟਰਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਅਤੇ ਪ੍ਰਧਾਨ ਅਜੈ ਸਿੰਗਲਾ ਨੇ ਕਿਹਾ ਕਿ ਵਿੱਤ ਮੰਤਰੀ ਚੀਮਾ ਨੂੰ ਇਕ ਨਵਾਂ ਮਹਿਕਮਾ ਦਿੱਤੇ ਜਾਣ ਤੇ ਉਸ ਦਾ ਪੰਜਾਬ ਸਰਕਾਰ ਦੇ ਅੰਦਰ ਕੱਦ ਹੋਰ ਉੱਚਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਪੁਰਸ਼ ਦੇ ਨਾਂ ’ਤੇ ਜਾਣੇ ਜਾਂਦੇ ਵਿੱਤ ਮੰਤਰੀ ਚੀਮਾ ਟਰਾਂਸਪੋਰਟ ਵਿਭਾਗ ਦੇ ਅੰਦਰ ਵੀ ਵਿਸ਼ੇਸ਼ ਉਪਲਬਧੀਆਂ ਕਰਨਗੇ। ਉਨਾਂ ਨੂੰ ਟਰਾਂਸਪੋਰਟ ਵਿਭਾਗ ਦਿੱਤੇ ਜਾਣ ਉੱਤੇ ਹਲਕਾ ਦਿੜਬਾ ਦੇ ਲੋਕਾਂ ਦਾ ਮਾਣ ਵਧਿਆ ਹੈ ਅਤੇ ਉਨ੍ਹਾਂ ਉਮੀਦ ਕੀਤੀ ਹੈ ਕਿ ਇਸ ਮਹਿਕਮੇ ਵਿੱਚ ਵੀ ਉਹ ਵਿੱਤ ਮੰਤਰੀ ਵਿਭਾਗ ਦੀ ਤਰ੍ਹਾਂ ਪਾਰਦਰਸ਼ੀ ਕੰਮ ਕਰਨਗੇ ਅਤੇ ਕਿਸੇ ਵੀ ਟਰਾਂਸਪੋਰਟਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ। ਟਰੱਕ ਆਪ੍ਰੇਟਰਾਂ ਨੇ ਇਹ ਵੀ ਉਮੀਦ ਜਾਹਿਰ ਕੀਤੀ ਕਿ ਪਹਿਲਾਂ ਵਿੱਤ ਮੰਤਰੀ ਹੁੰਦੇ ਹੋਏ ਚੀਮਾ ਨੇ ਕਿਸੇ ਨੂੰ ਕੋਈ ਗ੍ਰਾਂਟ ਦੇ ਤੌਰ ’ਤੇ ਨਿਰਾਸ਼ ਨਹੀਂ ਕੀਤਾ ਅਤੇ ਸਾਫ-ਸੁਥਰਾ ਕੰਮ ਕਰਦਾ ਰਿਹਾ ਹੈ ਹੁਣ ਟਰਾਂਸਪੋਰਟ ਵਿਭਾਗ ਆਉਣ ਕਰ ਕੇ ਆਪ੍ਰੇਟਰਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ। ਇਸ ਮੌਕੇ ਨਗਰ ਪੰਚਾਇਤ ਦਿੜਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਟੀਟੂ ਸ਼ਰਮਾ ਐੱਮਸੀ ਆਦਿ ਹਾਜ਼ਰ ਸਨ।