ਪ੍ਰੇਸ਼ਾਨੀ ਕਾਰਨ ਔਰਤ ਵਲੋਂ ਖੁਦਕੁਸ਼ੀ
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਇੱਕ ਔਰਤ ਵਲੋਂ ਖੁਦਕੁਸ਼ੀ
Publish Date: Wed, 14 Jan 2026 06:37 PM (IST)
Updated Date: Thu, 15 Jan 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਸੇਖਾ ਰੋਡ ’ਤੇ ਇੱਕ ਔਰਤ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਘਰ ’ਚ ਹੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਬਰਨਾਲਾ ਦੇ ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਸੇਖਾ ਰੋਡ ’ਤੇ ਬਬਲੀ ਕੌਰ ਪਤਨੀ ਭੋਲਾ ਸਿੰਘ ਉਮਰ ਕਰੀਬ 52 ਸਾਲ ਬੀਤੀ ਰਾਤ ਆਪਣੇ ਘਰ ’ਚ ਹੀ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਮਿਲਣ ’ਤੇ ਮੌਕੇ ’ਤੇ ਬਰਨਾਲਾ ਪੁਲਿਸ ਨੇ ਜਾਂਚ ਕੀਤੀ ਤੇ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ 194 ਬੀਐਨਐਫ਼ਐਸ ਤਹਿਤ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।