ਕਣਕ ਦੇ ਟਾਂਗਰ ਨੂੰ ਲੱਗੀ ਅੱਗ
ਕਣਕ ਦੇ ਟਾਂਗਰ ਨੂੰ ਲੱਗੀ ਅੱਗ
Publish Date: Tue, 21 Apr 2026 06:36 PM (IST)
Updated Date: Wed, 22 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਮੌੜ ਨਾਭਾ ਗਿੱਲ ਪੱਤੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਿਜਲੀ ਦੇ ਸ਼ਰਟ ਸ਼ਰਕਟ ਕਾਰਨ ਦੋ ਕਿਸਾਨਾਂ ਦੇ ਕਣਕ ਦੇ ਟਾਂਗਰ ਨੂੰ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਵ ਸਿੰਘ ਪੁੱਤਰ ਜੋਗਿੰਦਰ ਸਿੰਘ ਮੌੜ ਨਾਭਾ ਦੇ ਖੇਤਾਂ ’ਚ ਬਿਜਲੀ ਦੇ ਸਪਾਰਕ ਨਾਲ ਕਣਕ ਦੇ 11 ਏਕੜ ਨੂੰ ਅੱਗ ਲੱਗ ਗਈ ਤੇ ਮੇਵਾ ਸਿੰਘ ਪੁੱਤਰ ਮੇਹਰ ਸਿੰਘ ਪੱਤੀ ਗਿੱਲ ਮੌੜ ਨਾਭਾ ਦੇ 5 ਏਕੜ ਕਣਕ ਦੇ ਟਾਗਰ ਨੂੰ ਅੱਗ ਲੱਗ ਗਈ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸੀਨੀਅਰ ਕਾਂਗਰਸੀ ਆਗੂ, ਗਿਆਨ ਚੰਦ ਸ਼ਰਮਾ ਜ਼ਿਲ੍ਹਾ ਜਰਨਲ ਸਕੱਤਰ ਕਾਂਗਰਸ, ਗੁਰਪ੍ਰੀਤ ਸਿੰਘ ਬਿੱਟੂ, ਸੁਖਦੇਵ ਸਿੰਘ ਸੁੱਖੀ ਮੌੜ, ਗੁਰਪ੍ਰੀਤ ਸਿੰਘ ਗੋਰਾ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਅੱਗ ਲੱਗ ਨਾਲ ਨੁਕਸਾਨੀਆਂ ਗਈਆਂ ਕਣਕਾਂ ਤੇ ਕਣਕ ਦੇ ਟਾਗਰ ਦਾ ਕਿਸਾਨਾਂ ਨੂੰ ਤੁਰੰਤ ਬਣਦਾ ਮੁਆਵਜਾ ਦਿੱਤਾ ਜਾਵੇ।