ਨਗਰ ਕੌਂਸਲ ਤਪਾ ’ਚ ਸ਼ਹਿਰ ਦੀ ਸਫਾਈ ਲਈ ਆਈਆਂ ਨਵੀਆਂ ਮਸ਼ੀਨਾਂ
ਨਗਰ ਕੌਂਸਲ ਤਪਾ ਵਿਖੇ ਸ਼ਹਿਰ ਦੀ ਸਫਾਈ ਲਈ ਆਈਆਂ ਨਵੀਆਂ ਮਸ਼ੀਨਾਂ
Publish Date: Thu, 19 Mar 2026 05:08 PM (IST)
Updated Date: Fri, 20 Mar 2026 04:07 AM (IST)

ਹਲਕਾ ਵਿਧਾਇਕ ਲਾਭ ਸਿੰਘ ਨੇ ਨਗਰ ਕੌਸਲ ਨੂੰ ਸੌਪੀਆਂ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਨਗਰ ਕੌਂਸਲ ਤਪਾ ਨੂੰ ਜਿੱਥੇ ਸ਼ਹਿਰ ਦੀ ਸਫਾਈ ਵਿਵਸਥਾ ਸੁਧਾਰਨ ਲਈ ਆਧੁਨਿਕ ਮਸ਼ੀਨਾਂ ਸਮੇਤ ਕੂੜਾ ਚੁੱਕਣ ਲਈ ਗੱਡੀਆਂ ਆਦਿ ਦਿੱਤੀਆਂ ਗਈਆਂ ਉੱਥੇ ਇੱਕ ਫੋਗਿੰਗ ਮਸ਼ੀਨ, ਵਾਟਰ ਟੈਂਕਰ, ਵੈਕਿਊਮ ਟੈਂਕਰ, 40 ਹੋਰਸ ਪਾਵਰ ਦੀ ਮੋਟਰ ਤੇ ਆਟੋਮੈਟਿਕ ਮਸ਼ੀਨ ਆਦਿ ਦਿੱਤੀ। ਜਿਸਨੂੰ ਹਲਕਾ ਵਿਧਾਇਕ ਲਾਭ ਸਿੰਘ ਵੱਲੋਂ ਹਰੀ ਝੰਡੀ ਦਿੱਤੀ ਗਈ। ਜਿਨ੍ਹਾਂ ਦਾ ਸਾਥ ਪ੍ਰਧਾਨ ਸੋਨਿਕਾ ਬਾਂਸਲ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਤੇ ਸਮੇਤ ਸਮੁੱਚੇ ਸਟਾਫ ਵੱਲੋਂ ਦਿੱਤਾ ਗਿਆ। ਇਹ ਨਵੀਂ ਮਸ਼ੀਨਰੀ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੌਂਸਲ ਦੇ ਅਮਲੇ ਤੇ ਕਾਰਜਸਾਧਕ ਅਫ਼ਸਰ ਨੂੰ ਸੌਂਪੀ। ਪ੍ਰਧਾਨ ਸੋਨਿਕਾ ਬਾਂਸਲ, ਮੀਤ ਪ੍ਰਧਾਨ ਰਿਸ਼ੂ ਰੰਗੀ ਤੇ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਨੇ ਵਿਧਾਇਕ ਉੱਗੋਕੇ ਦਾ ਧੰਨਵਾਦ ਕੀਤਾ। ਉਪਰੰਤ ਹਲਕਾ ਵਿਧਾਇਕ ਉੱਗੋਕੇ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਇਨ੍ਹਾਂ ਸਾਰੀਆਂ ਆਧੁਨਿਕ ਮਸ਼ੀਨਾਂ ਤੇ ਲਗਭਗ 55 ਕੁ ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਜਿਸ ਨਾਲ ਸ਼ਹਿਰ ਦੀ ਸਫਾਈ ’ਚ ਆ ਰਹੀਆਂ ਦਿੱਕਤਾਂ ਹੁਣ ਦੂਰ ਹੋ ਜਾਣਗੀਆਂ ਤੇ ਫੋਗਿੰਗ ਮਸ਼ੀਨ ਨਾਲ ਗਰਮੀਆਂ ਚ ਮੱਛਰਾਂ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਣ ਨਵੀਂ ਤਕਨੀਕ ਨਾਲ ਸ਼ਹਿਰ ਦੀ ਸਫਾਈ ਵਧੀਆ ਢੰਗ ਅਤੇ ਘੱਟ ਸਮੇਂ ’ਚ ਕੀਤੀ ਜਾ ਸਕੇਗੀ। ਨਗਰ ਕੌਂਸਲ ਪ੍ਰਧਾਨ ਸੋਨਿਕਾ ਬਾਂਸਲ ਤੇ ਮੀਤ ਪ੍ਰਧਾਨ ਰਿਸ਼ੂ ਰੰਗੀ ਨੇ ਸਥਾਨਕ ਸਰਕਾਰ ਮੰਤਰੀ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਵਿਧਾਇਕ ਦੇ ਨਿੱਜੀ ਸਹਾਇਕ ਹੈਰੀ ਧੂਰਕੋਟ ਤੇ ਅਮਨ ਦਰਾਕਾ, ਟਰੇਡ ਵਿੰਗ ਦੇ ਮੈਂਬਰ ਰਵੀ ਮੌੜ, ਰਾਮ ਬਾਗ ਕਮੇਟੀ ਦੇ ਪ੍ਰਧਾਨ ਹੇਮਰਾਜ ਸ਼ੰਟੀ ਮੌੜ, ਸਮਾਜਸੇਵੀ ਮੁਨੀਸ਼ ਮਿੱਤਲ, ਕਾਲਾ ਚੱਠਾ, ਜੱਸੀ ਪੁਰਬਾ, ਮਮੂ ਬਾਸੀ, ਸੰਦੀਪ ਸੀਏ, ਕੁਕੀ, ਕੌਂਸਲਰ ਹਰਦੀਪ ਸਿੰਘ ਪੋਪਲ, ਬਲਵੰਤ ਸਰੋਏ, ਗਿਆਨੀ ਦਰਸ਼ਨ ਸਿੰਘ, ਕੌਂਸਲਰ ਡਾ. ਲਾਭ ਸਿੰਘ ਚਹਿਲ, ਰਾਜ ਮਾਰਕੰਡਾ, ਮਨੀਸ਼ ਗਰਗ, ਨਿਰਭੈ ਸਿੰਘ, ਬਲਜੀਤ ਬਾਸੀ, ਸਿਕੰਦਰ ਸਿੰਘ, ਗੈਰੀ, ਦੀਪਕ ਕੁਮਾਰ, ਕਿਸ਼ੋਰ ਬਾਵਾ, ਜੱਗਾ ਸਿੰਘ, ਮਾਣਕ, ਚੰਚਲ ਕੁਮਾਰ ਰਾਜੂ ਤੋਂ ਇਲਾਵਾ ਤਰਸੇਮ ਚੰਦ ਖਿੱਲੂ, ਬੇਅੰਤ ਮਾਂਗਟ, ਸੱਤਪਾਲ, ਸ਼ਿਵਮ ਜੀਨੂੰ, ਨਿੰਦਰ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਬੂਟਾ ਸਿੰਘ, ਨੇਹਾ ਆਦਿ ਮੌਜੂਦ ਸਨ।