ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੀਤਾ ਰੋਸ ਪ੍ਰਦਰਸ਼ਨ
ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Wed, 22 Apr 2026 06:20 PM (IST)
Updated Date: Thu, 23 Apr 2026 04:04 AM (IST)

ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਬਰਨਾਲਾ ਨੇ ਕਾਰਪੋਰੇਟ ਜਗਤ ’ਚ ਹੋ ਰਹੇ ਲਵ ਜੇਹਾਦ ਤੇ ਧਰਮ ਪਰਿਵਰਤਨ ਦੇ ਕੁਕਰਮਾਂ ਵਿਰੁੱਧ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ। ਬਰਨਾਲਾ ’ਚ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਆਗੂ ਨੀਲਮਣੀ ਸਮਾਧੀਆ ਨੇ ਬਹੁਤ ਦ੍ਰਿੜ ਤੇ ਫੈਸਲਾਕੁੰਨ ਰੁਖ਼ ਅਪਣਾਉਂਦਿਆਂ ਕਿਹਾ, ਜੋ ਵੀ ਹਿੰਦੂ ਹਿੱਤਾਂ ਦੀ ਗੱਲ ਕਰੇਗਾ ਉਹ ਦੁਬਾਰਾ ਰਾਜ ਕਰੇਗਾ। ਨੀਲਮਣੀ ਸਮਾਧੀਆ ਨੇ ਕਿਹਾ ਸਿਰਫ ਵਿਕਾਸ ਦੀ ਗੱਲ ਨਾ ਕਰੋ, ਸਗੋਂ ਹਿੰਦੂ ਸੁਰੱਖਿਆ ਦੀ ਵੀ ਗੱਲ ਕਰੋ। ਸ਼ੋਭਾ ਯਾਤਰਾਵਾਂ ਤੇ ਪੱਥਰ ਸੁੱਟੇ ਜਾਂਦੇ ਹਨ, ਮੰਦਰਾਂ ਤੇ ਪੱਥਰ ਸੁੱਟੇ ਜਾਂਦੇ ਹਨ, ਗਾਵਾਂ ਦੀ ਬੇਅਦਬੀ ਕੀਤੀ ਜਾਂਦੀ ਹੈ, ਧਾਰਮਿਕ ਸਥਾਨਾਂ ਦਾ ਅਪਮਾਨ ਕੀਤਾ ਜਾਂਦਾ ਹੈ, ਧੀਆਂ ਨੂੰ ਲਵ ਜੇਹਾਦ ਲਈ ਲੁਭਾਇਆ ਜਾਂਦਾ ਹੈ ਤੇ ਧੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ। ਜ਼ਿਲ੍ਹਾ ਕੋਆਰਡੀਨੇਟਰ ਰਾਹੁਲ ਬਾਲੀ ਨੇ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ। ਆਚਾਰੀਆ ਸ੍ਰੀ ਨਿਵਾਸ ਨੇ ਕਿਹਾ ਮੈਂ ਸਾਰੇ ਹਿੰਦੂ ਮੰਦਰਾਂ, ਆਰੀਆ ਸਮਾਜ ਤੇ ਜੈਨ ਭਾਈਚਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਜਿਹਾਦੀਆਂ ਲਈ ਕਾਫਿਰ ਹਾਂ। ਸਾਨੂੰ ਜਾਤਾਂ ਵਜੋਂ ਨਹੀਂ ਦੇਖਿਆ ਜਾਂਦਾ। ਦੁਰਗਾ ਵਾਹਿਨੀ ਦੇ ਵਿਭਾਗ ਕੋਆਰਡੀਨੇਟਰ ਤਮੰਨਾ ਨੇ ਟੀਸੀਐਸ, ਲੈਂਸਕਾਰਟ ਤੇ ਮਹਿੰਦਰਾ ਵਰਗੀਆਂ ਵੱਡੀਆਂ ਕਾਰਪੋਰੇਟ ਸੰਸਥਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਸੁਧਾਰੋ। ਜ਼ਿਲ੍ਹਾ ਮੰਤਰੀ ਪ੍ਰੇਮ ਕੁਮਾਰ ਨੇ ਕਿਹਾ ਕਿ ਦੇਸ਼ ’ਚ ਵਧਦੀਆਂ ਘਟਨਾਵਾਂ ਹੁਣ ਚਿਤਾਵਨੀ ਨਹੀਂ ਹਨ, ਸਗੋਂ ਇੱਕ ਗੰਭੀਰ ਸੰਕਟ ਦੀ ਨਿਸ਼ਾਨੀ ਹਨ। ਇਸ ਮੌਕੇ ਤੇਜਿੰਦਰ ਪਿੰਟਾ, ਜਿਲ੍ਹਾ ਮੀਤ ਪ੍ਰਧਾਨ ਰਾਜੇਸ਼ ਚੀਮਾ, ਜਿਲ੍ਹਾ ਮੀਤ ਪ੍ਰਧਾਨ ਸ਼ਿਆਮ ਸੁੰਦਰ ਗੁਪਤਾ, ਜਿਲ੍ਹਾ ਖਜਾਨਚੀ ਦੀਪਕ, ਜਿਲ੍ਹਾ ਸੰਗਠਨ ਪ੍ਰਧਾਨ ਕਾਕਾ ਕੁਮਾਰ, ਸਤੀਸ਼ ਕੁਮਾਰ, ਸਾਗਰ ਜੂਸ ਵਾਲੇ, ਹਿਤੇਸ਼ ਵਾਤਿਸ਼, ਪ੍ਰਦੀਪ, ਵੈਭਵ ਦੂਬੇ, ਵਿਮਲ ਕੁਮਾਰ, ਰਾਸ਼ਟਰੀ ਸਵੈਮ ਸੇਵਕ ਸੰਘ (ਐਲ.ਆਰ.) ਜਿਲ੍ਹਾ ਇੰਚਾਰਜ ਸੋਨੂੰ ਲਾਡਵਾ, ਸਿਟੀ ਇੰਚਾਰਜ ਰਮਨ, ਨਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਦਰਸ਼ਨ ਕੁਮਾਰ, ਰਾਜਿੰਦਰ ਉੱਪਲ ਤੇ ਸੰਦੀਪ ਜੇਠੀ ਆਦਿ ਵੀ ਹਾਜ਼ਰ ਸਨ।