ਨਸ਼ਿਆਂ ਖ਼ਿਲਾਫ਼ ‘ਪਿੰਡਾਂ ਦੇ ਪਹਿਰੇਦਾਰ’ ਹੋਏ ਚੌਕੰਨੇ
ਨਸ਼ਿਆਂ ਖਿਲਾਫ 'ਪਿੰਡਾਂ ਦੇ ਪਹਿਰੇਦਾਰ' ਹੋਏ ਚੌਕੰਨੇ
Publish Date: Wed, 11 Feb 2026 05:51 PM (IST)
Updated Date: Wed, 11 Feb 2026 05:53 PM (IST)

- ਯੁੱਧ ਨਸ਼ਿਆਂ ਵਿਰੁੱਧ-2 ਦੀ ਕੀਤੀ ਸਮੀਖਿਆ ਮੀਟਿੰਗ ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ ਅਮਰਗੜ੍ਹ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੇ ਗਏ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਨੂੰ ਹੋਰ ਚੰਗੇ ਤਰੀਕੇ ਨਾਲ ਸਾਰਥਿਕ ਨਤੀਜਿਆਂ ਵੱਲ ਲਿਜਾਣ ਲਈ ਐੱਸਡੀਐੱਮ ਸੁਰਿੰਦਰ ਕੌਰ ਦੀ ਅਗਵਾਈ ’ਚ ਤਹਿਸੀਲ ਕੰਪਲੈਕਸ ਅਮਰਗੜ੍ਹ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਡੀਐੱਸਪੀ ਸੰਜੀਵ ਕਪੂਰ ਵੀ ਹਾਜ਼ਰ ਰਹੇ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ‘ਪਿੰਡਾਂ ਦੇ ਪਹਿਰੇਦਾਰਾਂ’ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜਿੱਥੇ ਆਪਣੇ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਆ ਰਹੀਆਂ ਸਮੱਸਿਆਵਾਂ ਨੂੰ ਵੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਨਮੁੱਖ ਕੀਤਾ। ਵਿਧਾਇਕ ਗੱਜਣ ਮਾਜਰਾ ਨੇ ਕਿਹਾ ਕਿ ਮਾਨ ਸਰਕਾਰ ਨਸ਼ਿਆਂ ਖ਼ਿਲਾਫ਼ ਯੁੱਧ ਦੇ ਦੂਜੇ ਪੜਾਅ ਦੌਰਾਨ ਪੰਜਾਬ ਨੂੰ ਨਸ਼ਾਮੁਕਤ ਕਰਨ ਦਾ ਸੰਕਲਪ ਲੈ ਕੇ ਚੱਲੀ ਹੈ, ਜੋ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਐੱਸਡੀਐੱਮ ਸੁਰਿੰਦਰ ਕੌਰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸਕੂਲਾਂ, ਕਾਲਜਾਂ ਤੇ ਪਿੰਡਾਂ ਦੀਆਂ ਸੱਥਾਂ ਤਕ ਲਿਜਾਇਆ ਜਾਵੇਗਾ। ਡੀਐੱਸਪੀ ਸੰਜੀਵ ਕਪੂਰ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਇੰਚਾਰਜ ਨਿਸਾਰ ਅਹਿਮਦ ਛੰਨਾ, ਹਲਕਾ ਕੋਆਡੀਨੇਟਰ ਗੁਰਪ੍ਰੀਤ ਸਿੰਘ ਬਿੱਟੂ ਬਨਭੌਰਾ ਸਮੇਤ ਰਾਜ ਸਿੰਘ ਸਰਵਰਪੁਰ, ਚਮਕੌਰ ਸਿੰਘ ਗੁਆਰਾ, ਜਤਿੰਦਰ ਬਨਭੌਰਾ, ਮੈਲਾ ਖਾਨ, ਟਹਿਲ ਸਿੰਘ ਮਤੋਈ, ਗੁਰਪ੍ਰੀਤ ਸਿੰਘ ਫੌਜੀ, ਜਗਜੀਤ ਸਿੰਘ ਨਾਰੋਮਾਜਰਾ, ਹਰਪਿੰਦਰ ਸਿੰਘ ਢਿੱਲੋਂ, ਸਾਧੂ ਸਿੰਘ ਫੌਜੀ ਛੋਕਰਾਂ, ਵਿਸਾਖੀ ਸਿੰਘ ਬਿਜੋਕੀ, ਰਣਧੀਰ ਸਿੰਘ ਬਾਗੜੀਆਂ ਤੇ ਰਜਿੰਦਰ ਸਿੰਘ ਹੈਪੀ ਸਾਰੇ ਹਲਕਾ ਕੋਆਰੀਨੇਟਰਾਂ ਤੋਂ ਇਲਾਵਾ ਪੀਏ ਰਾਜੀਵ ਕੁਮਾਰ ਤੋਗਾਹੇੜੀ ਤੇ ਰਣਧੀਰ ਸਿੰਘ ਮੋਹਾਲਾ ਆਦਿ ਹਾਜ਼ਰ ਸਨ।