ਜੱਸੀ ਨੇ ਗਰੀਬ ਮਰੀਜ਼ ਦੀ ਕੀਤੀ 10 ਹਜ਼ਾਰ ਦੀ ਮਦਦ
ਮਾਜ ਸੇਵੀ ਭਾਨ ਸਿੰਘ ਜੱਸੀ ਨੇ ਗਰੀਬ ਮਰੀਜ਼ ਦੀ ਕੀਤੀ 10 ਹਜ਼ਾਰ ਦੀ ਮੱਦਦ
Publish Date: Sun, 01 Mar 2026 03:31 PM (IST)
Updated Date: Mon, 02 Mar 2026 03:59 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੇ ਪਿੰਡ ਮਹੂ ਦੇ ਵਸਨੀਕ ਆਪਣੀ ਪਤਨੀ ਤੇ ਬੱਚਿਆਂ ਸਮੇਤ ਸਥਾਨਕ ਅਨਾਜ ਮੰਡੀ ’ਚ ਝੁੱਗੀ ’ਚ ਰਹਿੰਦੇ ਤੇ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਰਾਮ ਕੁਮਾਰ ਨੂੰ ਕਿਡਨੀ ਦੀ ਗੰਭੀਰ ਬਿਮਾਰੀ ਨੇ ਘੇਰਾ ਪਾ ਲਿਆ ਹੈ। ਉਹ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚ ਦਾਖਲ ਹੈ। ਅੱਜ ਉਨ੍ਹਾਂ ਦੀ ਝੌਪੜੀ ’ਚ ਪਹੁੰਚਦਿਆਂ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਗਰੀਬੀ ਤੇ ਬਿਮਾਰੀ ਤੋਂ ਪੀੜਤ ਮਰੀਜ਼ ਰਾਮ ਕੁਮਾਰ ਦੇ ਇਲਾਜ ਲਈ 10 ਹਜਾਰ ਰੁਪਏ ਦੀ ਸਹਾਇਤਾ ਕੀਤੀ । ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਪੈਰੋਕਾਰਾਂ ਜਾਂ ਇਨਸਾਨੀਅਤ ਨੂੰ ਮੰਨਣ ਵਾਲੇ ਦਿਆਲੂ ਤੇ ਦਾਨੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗਰੀਬ ਮਰੀਜ਼ ਦੀ ਮਦਦ ਲਈ ਅੱਗੇ ਆਉਣ ਤਾਂਕਿ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲ ਰਹੇ ਤਿੰਨ ਮਸੂਮ ਬੱਚਿਆਂ ਦੇ ਬਾਪ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮਨਰੇਗਾ ਜਥੇਬੰਦੀ ਪੰਜਾਬ ਦੇ ਆਗੂ ਸਾਥੀ ਖੁਸ਼ੀਆ ਸਿੰਘ , ਮੈਡੀਕਲ ਦੇ ਵਿਦਿਆਰਥੀ ਦੀਪਕ ਕੁਮਾਰ ਵੀ ਹਾਜ਼ਰ ਸਨ।