ਵਪਾਰ ਮੰਡਲ ਸਣੇ ਦੁਕਾਨਦਾਰਾਂ ਨੇ ਕੀਤੀ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ
ਬਰਨਾਲਾ ’ਚ ਚੱਲ ਰਹੇ ਕਰੋੜਾਂ ਦੇ ਵਿਕਾਸ ਕਾਰਜ ਸ਼ਹਿਰ ਵਾਸੀਆਂ ਲਈ ਬਣੇ ਮੁਸੀਬਤ
Publish Date: Tue, 03 Feb 2026 06:11 PM (IST)
Updated Date: Wed, 04 Feb 2026 04:08 AM (IST)

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਜਿਲ੍ਹੇ ’ਚ ਕਰੋੜਾਂ ਦੀ ਲਾਗਤ ਦੇ ਨਾਲ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ, ਪਰ ਇਹ ਵਿਕਾਸ ਕਾਰਜ ਲੋਕਾਂ ਦੀ ਸਹੂਲਤ ਲਈ ਘੱਟ ਮੁਸੀਬਤ ਜ਼ਿਆਦਾ ਬਣੇ ਹੋਏ ਹਨ। ਇਸ ਦੀ ਤਾਜਾ ਮਿਸਾਲ ਬਰਨਾਲਾ ਦੇ ਸਦਰ ਬਾਜ਼ਾਰ ’ਚ ਦੇਖਣ ਨੂੰ ਮਿਲੀ ਜਿੱਥੇ ਦੇ ਦੁਕਾਨਦਾਰਾਂ ਦੇ ਵੱਲੋਂ ਪ੍ਰਸ਼ਾਸਨ ਦਾ ਸਖਤ ਵਿਰੋਧ ਕਰਦਿਆਂ ਕਿਹਾ ਕਿ ਇਹ ਜੋ ਵਿਕਾਸ ਕਾਰਜ ਹਨ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੇ ਹਨ। ਅੱਜ ਤੋਂ ਕਰੀਬ ਤਿੰਨ ਜਾਂ ਚਾਰ ਮਹੀਨੇ ਪਹਿਲਾਂ ਇਸ ਗਲੀਆਂ ’ਚ ਪਾਣੀ ਦੀ ਪਾਈਪਾਂ ਪਾਉਣ ਲਈ ਇਹ ਗਲੀਆਂ ਪੱਟੀਆਂ ਗਈਆਂ ਸਨ ਤੇ ਹੁਣ ਦੁਬਾਰਾ ਸੀਵਰੇਜ ਪਾਈਪਾਂ ਪਾਉਣ ਲਈ ਇਸ ਨੂੰ ਪੁੱਟਿਆ ਗਿਆ ਹੈ। ਜਿਸ ਦੇ ਨਾਲ ਆਉਣ-ਜਾਣ ਵਾਲੇ ਰਾਹਗੀਰ ਸਮੇਤ ਗ੍ਰਾਹਕਾਂ ਨੂੰ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਹੋਈ ਬਰਸਾਤ ਦੇ ਨਾਲ ਇੱਥੇ ਬਹੁਤ ਬੁਰੇ ਹਾਲਾਤ ਪੈਦਾ ਹੋ ਗਏ ਸਨ, ਜਿਸ ਦੇ ਨਾਲ ਅਨੇਕ ਲੋਕ ਡਿੱਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਵਿਕਾਸ ਕਾਰਜ ਹੋਣੇ ਹੋਣ ਤਾਂ ਇਸ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ ਨਹੀਂ ਤਾਂ ਅਜਿਹੇ ਵਿਕਾਸ ਕਾਰਜਾਂ ਦੀ ਕੋਈ ਜ਼ਰੂਰਤ ਨਹੀਂ। ਉੱਥੇ ਹੀ ਇਸੇ ਦਾ ਸਖਤ ਵਿਰੋਧ ਕਰਦੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਇਹ ਵਿਕਾਸ ਕਾਰਜਾਂ ਦੇ ’ਚ ਕਰਪਸ਼ਨ ਜਾਂ ਬੋਲ ਬਣਨਾ ਜਿਆਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਦੀ ਲਾਗਤ ਦੇ ਨਾਲ ਇਸ ਨੂੰ ਰੋਜਾਨਾ ਹੀ ਕਦੇ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਦੇ ਬੰਦ ਕਰ ਦਿੱਤਾ ਜਾਂਦਾ ਹੈ। ਇਹ ਕਾਰਜ ਲੋਕਾਂ ਲਈ ਸਹੂਲਤ ਘੱਟ ਮੁਸੀਬਤ ਜਿਆਦਾ ਮੁਹਈਆ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜੋ ਪਾਈਪਾਂ ਪਾਈਆਂ ਜਾ ਰਹੀਆਂ ਹਨ ਇਸ ਦੀ ਕੋਈ ਇਲਾਕਾ ਵਾਸੀਆਂ ਨੂੰ ਜਰੂਰਤ ਨਹੀਂ ਸੀ, ਇਹ ਸਿਰਫ ਜਨਤਾ ਦੇ ਪੈਸੇ ਖਰਾਬ ਕਰਨ ਅਤੇ ਪੈਸੇ ਕਮਾਉਣ ਦਾ ਢੰਗ ਹੈ।