ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਖੂ਼ਨਦਾਨ ਕੈਂਪ ਲਗਾਇਆ
ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਵਿਸਾਲ ਖੂਨ ਦਾਨ ਕੈਂਪ ਲਗਾਇਆ
Publish Date: Tue, 14 Apr 2026 06:30 PM (IST)
Updated Date: Wed, 15 Apr 2026 04:10 AM (IST)

ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ, 125 ਯੂਨਿਟ ਖੂਨ ਇਕੱਤਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਭਗਵਾਨ ਵਾਲਮੀਕਿ ਸਹਾਰਾ ਕਲੱਬ ਬਰਨਾਲਾ ਵੱਲੋਂ ਸਥਾਨਕ ਮਹਾਂ ਸ਼ਕਤੀ ਕਲਾਂ ਮੰਦਰ ਬਰਨਾਲਾ ਵਿਖੇ ਇਕ ਵਿਸ਼ਾਲ ਖੂ਼ਨਦਾਨ ਕੈਂਪ ਲਗਾਇਆਗਿਆ। ਵਿਕਰਮਜੀਤ ਸਿੰਘ ਵਿੱਕੀ ਜ਼ਿਲ੍ਹਾ ਪ੍ਰਧਾਨ ਭਾਰਤੀਆ ਵਾਲਮਿਕੀ ਧਰਮ ਸਮਾਜ, ਪਰਮਜੀਤ ਸਿੰਘ ਕੈਰੇ, ਗਗਨ ਗਾਗੜ ਤੇ ਸਾਜਨ ਕੁਮਾਰ ਨੇ ਦੱਸਿਆ ਕਿ ਇਸ ਮਹੱਤਵਪੂਰਨ ਉਪਰਾਲੇ ਰਾਹੀਂ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ, ਜੋ ਕਿਸੇ ਦੀ ਜਿੰਦਗੀ ਬਚਾਉਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਇਸ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਗਿਆ। ਕੈਂਪ ਦੌਰਾਨ ਡਾ. ਲਾਇਫ਼ ਲਾਇਨ ਹਸਪਤਾਲ ਬਰਨਾਲਾ ਦੀ ਟੀਮ ਵਲੋਂ 125 ਯੂਨਿਟ ਖੂਨ ਇਕੱਤਰ ਕੀਤਾ ਗਿਆ ਤੇ ਖੂਨ ਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਰਮੇਸ਼ ਕੁਮਾਰ ਹਮਦਰਦ, ਗੁਲਸ਼ਨ ਕੁਮਾਰ ਜਿਲਾ ਪ੍ਰਧਾਨ ਸਫਾਈ ਸੇਵਕ ਯੂਨੀਅਨ, ਪਰਮਜੀਤ ਸਿੰਘ ਕੈਰੇ, ਵਿਨੋਦ ਕੁਮਾਰ ਚੋਬਰ, ਵਿਨੈ ਕੁਮਾਰ ਐੱਮ ਸੀ, ਗਗਨ ਗਾਗੜ, ਗੋਲਡੀ, ਘਾਰੂ, ਬਿੰਦੂ, ਪ੍ਰਧਾਨ ਰਜਿੰਦਰ ਕੌਰ, ਦੀਪੂ, ਸਾਜਨ, ਅਕਸੇ, ਹਨੀ, ਦੇਵ, ਕੇਵਲ, ਭੱਟੀ, ਮਲਕੀਤ ਸਿੰਘ, ਮੰਗਤ ਰਾਮ, ਸੰਮੀ ਸਿੰਗਲਾ, ਜਿੰਮੀ ਮਿੱਤਲ, ਮੁਕੇਸ਼ ਕੁਮਾਰ ਤੇ ਸੰਜੇ ਮੈਟ ਆਦਿ ਵੀ ਹਾਜ਼ਰ ਸਨ।