ਸੜਕ ਹਾਦਸੇ ’ਚ ਇਕ ਦੀ ਮੌਤ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Sat, 21 Mar 2026 03:45 PM (IST)
Updated Date: Sun, 22 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲਕਲਾਂ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਸੁਖਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਕਾਨ ਨੰਬਰ 1403 ਵਾਰਡ ਨੰਬਰ 08, ਪੰਜਾਬੀ ਬਾਗ, ਟਿੱਬਾ ਰੋਡ, ਬਸਤੀ ਜੋਧੇਵਾਲ ਲੁਧਿਆਣਾ ਨੇ ਬਿਆਨ ਲਿਖਵਾਇਆ ਕਿ 19 ਮਾਰਚ ਨੂੰ ਉਸਦਾ ਲੜਕਾ ਹਰਿੰਦਰ ਸਿੰਘ ਗੱਡੀ ਟਾਟਾ ਇੰਟਰ ਪਿੱਕਅੱਪ (ਪੀਬੀ 10 ਐਚ.ਡਵਲਯੂ 0478) ’ਤੇ ਬਠਿੰਡਾ ਲੁਧਿਆਣਾ ਮੇਨ ਰੋਡ ’ਤੇ ਉਨ੍ਹਾਂ ਦੀ ਗੱਡੀ ਦੇ 100 ਮੀਟਰ ਅੱਗੇ ਆ ਰਿਹਾ ਸੀ ਤਾਂ ਜਦ ਉਸਦੀ ਗੱਡੀ ਥਿੰਕ ਗੈਸ ਪੰਪ ਸਹਿਜੜਾ ਕੋਲ ਪੁੱਜੀ ਤਾਂ ਸਾਹਮਣੇ ਤੋਂ ਇਕ ਟੈਕਰ (ਪੀਬੀ 11 ਸੀਐਫ 3779) ਵਾਲੇ ਨੇ ਲਾਪ੍ਰਵਾਹੀ ਤੇ ਅਣਗਹਿਲੀ ਨਾਲ ਉਸਦੇ ਲੜਕੇ ਹਰਿੰਦਰ ਸਿੰਘ ਦੀ ਗੱਡੀ ਨਾਲ ਸਿੱਧੀ ਟੱਕਰ ਮਾਰੀ। ਇਸ ਨਾਲ ਉਸਦੇ ਲੜਕੇ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਉਸਦੇ ਸੱਟਾਂ ਵੀ ਵੱਜੀਆਂ, ਜਿਸਨੂੰ ਸਿਵਲ ਹਸਪਤਾਲ ਬਰਨਾਲਾ ਲੈ ਗਏ, ਜਿਥੇ ਰੈਫਰ ਏਮਜ ਬਠਿੰਡਾ ਦਾ ਕਰ ਦਿੱਤਾ ਤੇ ਏਮਜ ਜਾਂਦੇ ਸਮੇ ਰਸਤੇ ’ਚ ਉਸਦੇ ਲੜਕੇ ਦੀ ਮੌਤ ਹੋ ਗਈ। ਪੁਲਿਸ ਨੇ ਉਕਤ ਮਾਮਲੇ ’ਚ ਸ਼ਾਹਰੁਖ ਮਲਿਕ ਪੁੱਤਰ ਮੋਮਿਨ ਵਾਸੀ ਮਕਾਨ ਨੰਬਰ 13 ਨਈ ਬਸਤੀ ਜਮਾਈ ਪੁਰਾ ਲੋਨੀ, ਗਾਜਿਆਬਾਦ ਯੂਪੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।