ਚੋਰੀ ਕੀਤੀਆਂ 5 ਕਿੱਲੋ ਤਾਰਾਂ ਸਣੇ ਇਕ ਕਾਬੂ
ਅਪਡੇਟ 19 ਨੰਬਰ ਫਾਈਲ
Publish Date: Thu, 08 Jan 2026 05:25 PM (IST)
Updated Date: Fri, 09 Jan 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੀਆਂ 05 ਕਿੱਲੋ ਤਾਰਾਂ ਬਰਾਮਦ ਕਰਵਾਈਆਂ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਸੁਖਦੇਵ ਸਿੰਘ ਵਾਸੀ ਕੋਠੇ ਜਲਾਲਕੇ, ਹੰਡਿਆਇਆ ਨਸ਼ਾ ਪੱਤਾ ਕਰਨ ਅਤੇ ਸੁੰਨੀਆਂ ਮੋਟਰਾਂ ਤੋਂ ਕੇਬਲ ਚੋਰੀ ਕਰਨ ਦਾ ਆਦੀ ਹੈ। ਜੋ ਅੱਜ ਵੀ ਚੋਰੀ ਕੀਤਾ ਸਾਮਾਨ ਵੇਚਣ ਲਈ ਟੋਲ ਪਲਾਜਾ ਜਗਜੀਤਪੁਰਾ ਤੋਂ ਚੌਕ ਪੱਖੋ ਕੈਂਚੀਆਂ ਏਰੀਆ ’ਚ ਘੁੰਮ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਨੂੰ ਗ੍ਰਿਫ਼ਤਾਰ ਕਰ ਕੇ ਇਸਦੇ ਕਬਜੇ ’ਚੋਂ ਚੋਰੀ ਕੀਤੀਆਂ ਕਰੀਬ 5 ਕਿੱਲੋ ਤਾਰਾਂ ਬਰਾਮਦ ਕਰਵਾਈਆਂ ਗਈਆਂ।