ਪੰਜਾਬ ਮਾਡਲ ਸੀਨੀ. ਸੈਕੰ. ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ
ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ
Publish Date: Sat, 28 Mar 2026 04:44 PM (IST)
Updated Date: Sun, 29 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ, ਹਰੀਸ਼ ਕੁਮਾਰ, ਮੈਡਮ ਰਾਜਿੰਦਰ ਕੌਰ ਆਦਿ ਦੀ ਦੇਖਰੇਖ ਹੇਠ ਹੋਇਆ, ਜਿਸ ’ਚ ਸੰਸਥਾ ਦੇ ਬਾਨੀ ਡਾ ਪਵਨ ਕੁਮਾਰ ਧੀਰ, ਡਾਇਰੈਕਟਰ ਮੈਡਮ ਉਰਮਿਲਾ ਧੀਰ, ਰਿਟਾ ਪ੍ਰਿੰਸੀਪਲ ਰਾਮ ਕੁਮਾਰ ਭਦੌੜ, ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚਾਇਤ ਮੈਂਬਰ, ਕੋਚਾਂ ਦਾਰਾ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਪਵਨ ਕੁਮਾਰ ਧੀਰ ਨੇ ਕਿਹਾ ਕਿ ਸਾਡੀ ਸੰਸਥਾ ’ਚੋਂ ਵਿੱਦਿਆ ਪ੍ਰਾਪਤ ਕਰ ਚੁੱਕੇ ਅਨੇਕਾਂ ਵਿਦਿਆਰਥੀ ਅੱਜ ਵੱਖ ਵੱਖ ਅਹੁਦਿਆਂ ਤੇ ਅਤੇ ਵੱਖ ਵੱਖ ਖੇਡਾਂ ’ਚ ਅਨੰਦ ਮਾਣ ਰਹੇ ਹਨ। ਇਨਾਮ ਵੰਡ ਸਮਾਗਮ ਦੌਰਾਨ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ’ਚ ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਬੱਬੂ ਜਲਾਲ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਗੀਤ ਮੈਂ ਚਾਦਰ ਕੱਢਦੀ ਗਿਣ ਤੋਪੇ ਪਾਵਾਂ,ਵਾਰ ਸ਼ਹੀਦ ਉਧਮ ਸਿੰਘ ਸੁਨਾਮ ਦੀ,ਡੀ ਸੀ ਬਰਾੜ ਜੰਗੀਆਣਾ ਵੱਲੋਂ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ, ਪੰਜਾਬ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੈਂ ਫੈਨ ਭਗਤ ਸਿੰਘ ਦਾ ਤੋਂ ਇਲਾਵਾ ਹੋਰ ਵੀ ਕੋਰੋਗ੍ਰਾਫੀਆ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਰਾਮ ਕੁਮਾਰ ਭਦੌੜ ਨੇ ਕਿਹਾ ਕਿ ਜਿਸ ਤਰ੍ਹਾਂ ਸਕੂਲ ਦਾ ਸਮੁੱਚਾ ਸਟਾਫ ਪਹਿਲਾਂ ਹੀ ਬਹੁਤ ਮਿਹਨਤ ਕਰ ਰਿਹਾ ਹੈ ਉੱਥੇ ਹੀ ਹੁਣ ਹੋਰ ਵੀ ਮਿਹਨਤ ਦੀ ਲੋੜ ਹੈ। ਮਨਜੀਤ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਈ, ਸਮਾਗਮ ’ਚ ਸਮੁੱਚੇ ਸਟਾਫ ਤੋਂ ਇਲਾਵਾ ਬੱਚਿਆਂ ਦੇ ਮਾਪੇ ਮੌਜੂਦ ਸਨ।