ਅਣਪਛਾਤਿਆਂ ਨੇ ਘਰ ’ਚ ਦਾਖਲ ਹੋਏ ਸੋਨਾ ਤੇ ਨਕਦੀ ਕੀਤੀ ਚੋਰੀ
ਅਣਪਛਾਤਿਆਂ ਨੇ ਘਰ ’ਚ ਦਾਖਲ ਹੋਏ ਸੋਨਾ ਤੇ ਨਗਦੀ ਕੀਤੀ ਚੋਰੀ
Publish Date: Sun, 15 Mar 2026 06:34 PM (IST)
Updated Date: Mon, 16 Mar 2026 04:13 AM (IST)

ਘਰ ’ਚ ਪਿਆ ਹਜ਼ਾਰਾਂ ਰੁਪਏ ਦੇ ਸਾਮਾਨ ਦੀ ਕੀਤੀ ਭਨਤੋੜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਬਾਬਾ ਦੀਪ ਸਿੰਘ ਨਗਰ ’ਚ ਇਕ ਮਕਾਨ ਅੰਦਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਪਏ ਸਾਮਾਨ ਦੀ ਭੋਨਤੋੜ ਕਰਨ ਉਪਰੰਤ ਸੋਨਾ ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਕਾਨ ਮਾਲਕ ਅੰਮ੍ਰਿਤਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ, ਗਲੀ ਨੰਬਰ 2, ਹੰਡਿਆਇਆ ਰੋਡ ਬਰਨਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਮਹਿਲਕਲਾਂ ਵਿਖੇ ਆਪਣੀ ਪਤਨੀ ਸਮੇਤ ਰਿਸ਼ਤੇਦਾਰੀ ’ਚ ਗਿਆ ਤਾਂ ਰਾਤ ਕਰੀਬ 9 ਕੁ ਵਜੇ ਉਨ੍ਹਾਂ ਦੇ ਘਰ ’ਚ 10 ਦੇ ਕਰੀਬ ਅਣਪਛਾਤੇ ਵਿਅਕਤੀ ਦਾਖਲ ਹੋ ਗਏ, ਜਿਨ੍ਹਾਂ ਨੇ ਪਹਿਲਾਂ ਘਰ ਦਾ ਫਰੰਟ ਗੇਟ ਤੋੜਿਆਂ ਤੇ ਅੰਦਰ ਦਾਖਲ ਹੋਏ ਉਸ ਤੋਂ ਬਾਅਦ ਘਰ ਦਾ ਮੇਨ ਗੇਟ ਤੋੜ ਕੇ ਕਮਰਿਆਂ ’ਚ ਦਾਖਲ ਹੋ ਗਏ। ਜਿਨ੍ਹਾਂ ਨੇ ਕਮਰੇ ’ਚ ਪਈ ਅਲਮਾਰੀ ਨੂੰ ਖੋਲ ਕੇ ਉਸ ਪਿਆ 2 ਤੋਲੇ ਸੋਨਾ ਤੇ 15 ਹਜ਼ਾਰ ਰੁਪਏ ਦੀ ਕਰੀਬ ਨਕਦੀ ਚੋਰੀ ਕਰ ਲਈ। ਉਸ ਤੋਂ ਉਕਤਾਨ ਵਿਅਕਤੀਆਂ ਨੇ ਘਰ ’ਚ ਲੱਗੀਆਂ 2 ਐੱਲਈਡੀਜ਼, ਫਿਲਟਲ, ਫਰਿੱਜ਼, ਏਸੀ, ਬੈਟਰਾਂ, ਇਨਵੈਟਰ ਤੇ ਮਕਾਨ ਦੇ ਸ਼ਿਸ਼ਿਆਂ ਦੀ ਪੂਰੀ ਤਰ੍ਹਾਂ ਨਾਲ ਭੰਨਤੋੜ ਕੀਤੀ। ਇਹ ਸਾਰੀ ਘਟਨਾ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ’ਤੇ ਦੱਸੀ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਸਬੰਧੀ ਥਾਣਾ ਸਿਟੀ 2 ਨੂੰ ਸੂਚਨਾ ਦਿੱਤੀ ਗਈ ਹੈ, ਪੁਲਿਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਕਾਰਵਾਈ ਦੀ ਮੰਗ ਕੀਤੀ ਹੈ।