ਸਕੂਟਰੀ ਸਵਾਰ ਚਾਚੇ-ਭਤੀਜੇ ਨੂੰ ਮਾਰੀ ਟੱਕਰ, ਚਾਚੇ ਦੀ ਮੌਤ
ਮਲਕੀਤ ਸਿੰਘ ਦੀ ਲਾਸ਼ ਮੋਰਚਰੀ ਵਿਚ ਰੱਖੀ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਹਾਦਸਾ ਏਨਾ ਭਿਆਨਕ ਸੀ ਕਿ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੂਜੇ ਪਾਸੇ, ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Tue, 24 Feb 2026 06:00 PM (IST)
Updated Date: Wed, 25 Feb 2026 11:19 AM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਸੁਨਾਮ ਮੁੱਖ ਰੋਡ ’ਤੇ ਸਥਿਤ ਪਿੰਡ ਕਨੋਈ ਦੇ ਨਜਦੀਕ ਸਕੂਟਰ ’ਤੇ ਸਵਾਰ ਚਾਚੇ ਭਤੀਜੇ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਚਾਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸਦੇ ਭਤੀਜੇ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਕੁਲਾਰ ਖੁਰਦ ਨਿਵਾਸੀ ਮਲਕੀਤ ਸਿੰਘ ਆਪਣੇ ਭਤੀਜੇ ਗਿਆਨ ਸਿੰਘ ਨਾਲ ਸਕੂਟਰ ’ਤੇ ਕਿਸੇ ਕੰਮ ਲਈ ਜਾ ਰਹੇ ਸਨ। ਇਸੇ ਦੌਰਾਨ ਪਿੰਡ ਕਨੋਈ ਦੇ ਨਜਦੀਕ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮਲਕੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਗਿਆਨ ਸਿੰਘ ਡੀਐੱਮਸੀ ਜ਼ੇਰੇ ਇਲਾਜ ਹੈ। ਮਲਕੀਤ ਸਿੰਘ ਦੀ ਲਾਸ਼ ਮੋਰਚਰੀ ਵਿਚ ਰੱਖੀ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਹਾਦਸਾ ਏਨਾ ਭਿਆਨਕ ਸੀ ਕਿ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ। ਦੂਜੇ ਪਾਸੇ, ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।