ਦੋ ਲਵਾਰਿਸ ਕੀਪੈਡ ਮੋਬਾਈਲ ਬਰਾਮਦ
ਦੋ ਲਵਾਰਿਸ ਕੀਪੈਡ ਮੋਬਾਇਲ ਫੋਨ ਬਰਾਮਦ
Publish Date: Thu, 05 Mar 2026 05:31 PM (IST)
Updated Date: Fri, 06 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਜ਼ਿਲ੍ਹਾ ਜੇਲ੍ਹ ਬਰਨਾਲਾ ’ਚੋਂ ਤਲਾਸ਼ੀ ਦੌਰਾਨ ਦੋ ਲਾਵਾਰਿਸ ਕੀਪੈਡ ਮੋਬਾਈਲ ਫੋਨ ਮਿਲਣ ’ਤੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਜਦੋਂ ਐੱਲਜੇਡੀ ਮਸ਼ੀਨ ਦੀ ਸਹਾਇਤਾ ਨਾਲ ਜੇਲ੍ਹ ਗਾਰਦ ਦੀ ਬੈਰਕ ਨੰ. 5 ਦੀ ਤਲਾਸ਼ੀ ਕੀਤੀ, ਦੌਰਾਨੇ ਤਲਾਸ਼ੀ ਬਾਥਰੂਮ ’ਚ ਬਣੇ ਖੱਡੇ ’ਚੋਂ 2 ਲਵਾਰਿਸ ਕੀਪੈਡ ਮੋਬਾਈਲ ਪੈਸਕੋ ਕਰਮਚਾਰੀ ਗੁਰਪ੍ਰੀਤ ਸਿੰਘ ਅਤੇ ਵਾਰਡਰ ਜਸਪਾਲ ਸਿੰਘ ਨੂੰ ਬ੍ਰਾਮਦ ਹੋਏ। ਪੱਤਰ ਮੋਸੂਲ ਹੋਣ ’ਤੇ ਪੁਲਿਸ ਵੱਲੋਂ ਉਕਤ ਮਾਮਲੇ ’ਚ ਕੇਸ ਦਰਜ ਕੀਤਾ ਗਿਆ।