ਰਾਮ ਕਥਾ ਦੇ ਸ਼ੁਭ ਆਰੰਭ ’ਤੇ ਤੁਲਸੀ ਕਲਸ਼ ਯਾਤਰਾ ਕੱਢੀ
ਰਾਮ ਕਥਾ ਦੇ ਸ਼ੁਭ ਆਰੰਭ ਮੌਕੇ ਤੁਲਸੀ ਕਲਸ਼ ਯਾਤਰਾ ਕੱਢੀ
Publish Date: Thu, 19 Mar 2026 05:04 PM (IST)
Updated Date: Fri, 20 Mar 2026 04:07 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਵਿੱਤਰ ਨਵਰਾਤਰੇ ਤੇ ਸ਼੍ਰੀਰਾਮ ਨੌਮੀ ਦੇ ਸਬੰਧ ’ਚ ਗੀਤਾ ਭਵਨ ਕਮੇਟੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ਸ਼੍ਰੀਰਾਮ ਕਥਾ ਦੇ ਸ਼ੁਭ ਆਰੰਭ ਤੋਂ ਪਹਿਲਾਂ ਸ਼ਹਿਰ ’ਚ ਤੁਲਸੀ ਕਲਸ਼ ਯਾਤਰਾ ਕੱਢੀ ਗਈ। ਇਸ ਕਲਸ਼ ਯਾਤਰਾ ਦੌਰਾਨ ਵੱਡੀ ਗਿਣਤੀ ਚ ਔਰਤਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸ੍ਰੀ ਗੀਤਾ ਭਵਨ ਦੇ ਪੁਜਾਰੀ ਪੰਡਿਤ ਕਾਲਾ ਰਾਮ ਵੇਦ ਪਾਠੀ ਦੀ ਦੇਖ ਰੇਖ ਹੇਠ ਰੀਬਨ ਦੀ ਰਸਮ ਅਲੋਕ ਮਿੱਤਲ, ਤੁਲਸੀ ਪੂਜਨ ਸੁਦਰਸ਼ਨ ਕੁਮਾਰੀ, ਝੰਡੇ ਦੀ ਰਸਮ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ, ਜੋਤੀ ਪ੍ਰਚੰਡ ਦੀ ਰਸਮ ਡਾਕਟਰ ਗਗਨ ਮਿੱਤਲ ਅਤੇ ਕਲਸ਼ ਪੂਜਨ ਦੀ ਰਸਮ ਮਾਸਟਰ ਕੇਵਲ ਕ੍ਰਿਸ਼ਨ ਵਲੋਂ ਅਦਾ ਕੀਤੀ ਗਈ। ਇਹ ਤੁਲਸੀ ਕਲਸ ਯਾਤਰਾ ਸ੍ਰੀ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਚੋਂ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ। ਯਾਤਰਾ ਮੌਕੇ ਦੌਰਾਨ ਸਮੂਹ ਸ਼ਰਧਾਲੂਆਂ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਣ ਕੀਤਾ। ਸ੍ਰੀ ਰਾਮ ਕਥਾ ਦਾ ਉਚਾਰਨ ਪ੍ਰਸਿੱਧ ਕਥਾਵਾਚਕ ਸੁਧੀਰ ਜੀ ਵੱਲੋਂ ਕੀਤਾ ਜਾਵੇਗਾ, ਜਿਸਦਾ ਸਮਾਂ ਦੁਪਹਿਰ ਸਾਢੇ 3 ਵਜੇ ਤੋਂ ਸ਼ਾਮ ਸਾਢੇ 6 ਵਜੇ ਤੱਕ ਹੈ।ਇਸ ਮੌਕੇ ਪੰਡਿਤ ਅਰਵਿੰਦ ਸ਼ੁਕਲਾ, ਪੰਡਿਤ ਚਰਨਜੀਤ ਸ਼ਰਮਾ ਤੋਂ ਇਲਾਵਾ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ,ਸੋਹਣ ਲਾਲ ਵਧਵਾ,ਵਿਪਨ ਕੁਮਾਰ,ਸੰਦੀਪ ਬਾਂਸਲ, ਸੁਨੀਲ ਤਾਜੋ,ਕੇਵਲ ਕ੍ਰਿਸ਼ਨ ਮਿੱਤਲ, ਵਿਸ਼ਾਲ ਗਰਗ ਬਬਲਾ, ਮਾਸਟਰ ਪ੍ਰਸੋਤਮ ਲਾਲ, ਦੀਪੂ ਭੈਣੀ, ਸੁਰਿੰਦਰ ਕੁਮਾਰ, ਬਾਲ ਕ੍ਰਿਸ਼ਨ ਬਦਰਾ, ਦੁਰਗਾ ਦਾਸ, ਸੰਜੀਵ ਉੱਗੋ, ਚਰਨੀ ਅਰੋੜਾ,ਮਾਸਟਰ ਕੇਵਲ ਕ੍ਰਿਸ਼ਨ, ਸੋਨੂ ਛਾਬੜਾ, ਰਮੇਸ਼ ਪੱਖੋ, ਦੁਰਗਾ ਦਾਸ਼ ਆਦਿ ਸ਼ਰਧਾਲੂ ਮੌਜੂਦ ਸਨ।