ਹੱਡਾ ਰੋੜੀ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਹੱਡਾ ਰੋੜੀ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ
Publish Date: Mon, 23 Feb 2026 06:02 PM (IST)
Updated Date: Tue, 24 Feb 2026 04:07 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਕਸਬਾ ਹੰਡਿਆਇਆ ਵਿਖੇ ਸਥਾਨਕ ਕਿਸਾਨਾਂ ਤੇ ਵਸਨੀਕਾਂ ਨੇ ਨਗਰ ਪੰਚਾਇਤ ਹੰਡਿਆਇਆ ਵੱਲੋਂ ਪੁਰਾਣੀ ਹੱਡਾ-ਰੋੜੀ ਨੂੰ ਨਵੀਂ ਜਗ੍ਹਾ ’ਤੇ ਤਬਦੀਲ ਕਰਨ ਦੇ ਕਦਮ ਦਾ ਸਖ਼ਤ ਵਿਰੋਧ ਕੀਤਾ ਹੈ। ਵਿਰੋਧ ਕਰ ਰਹੇ ਕਿਸਾਨਾਂ ਕਰਨੈਲ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਪੀਤਾ ਸਿੰਘ, ਮਲਕੀਤ ਸਿੰਘ, ਗੁਰਦਰਸ਼ਨ ਸਿੰਘ, ਭੋਲਾ ਸਿੰਘ, ਰਾਣੀ ਕੌਰ ਅਤੇ ਮਲਕੀਤ ਕੌਰ ਨੇ ਕਿਹਾ ਕਿ ਨਵੀਂ ਹੱਡਾ-ਰੋੜੀ ਉਨ੍ਹਾਂ ਦੇ ਘਰਾਂ ਤੇ ਖੇਤਾਂ ਦੇ ਬਹੁਤ ਨੇੜੇ ਬਣਾਈ ਜਾ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਆਵਾਰਾ ਕੁੱਤੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਤਬਾਹ ਕਰ ਦੇਣਗੇ ਤੇ ਮਰੇ ਹੋਏ ਜਾਨਵਰਾਂ ਦੀ ਬਦਬੂ ਉਨ੍ਹਾਂ ਲਈ ਆਪਣੇ ਘਰਾਂ ’ਚ ਰਹਿਣਾ ਮੁਸ਼ਕਲ ਬਣਾ ਦੇਵੇਗੀ। ਪਰ ਅੱਜ ਦੂਸਰੀ ਧਿਰ ਬੀੜ ਕਾਲੋਨੀ ਦੇ ਲੋਕਾਂ ਵੱਲੋਂ ਹੱਡਾਰੋੜੀ ਉਸ ਜਗ੍ਹਾ ’ਤੇ ਬਣਾਉਣ ਦੀ ਮੰਗ ਨੂੰ ਉਥੇ ਪਹੁੰਚ ਕਿ ਆਪ ਹੀ ਚਾਰਦਿਵਾਰੀ ਕਰਨ ਲੱਗੇ। ਉਨ੍ਹਾਂ ਨੇ ਕਿਹਾ ਕਿ ਜ਼ੋ ਲੋਕਾਂ ਵੱਲੋਂ ਹੱਡਾਰੋੜੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਰਿਹਾਇਸ਼ ਤਕਰੀਬਨ 2 ਕਿਲੋਮੀਟਰ ਦੂਰ ਹੈ ਉਹ ਜਾਣਬੁੱਝ ਕੇ ਇਸ ਮਸਲੇ ਨੂੰ ਸਿਆਸੀ ਰੰਗਤ ਦੇ ਰਹੇ ਹਨ। ਇਸ ਮੌਕੇ ਆਪ ਆਗੂ ਸੋਨੀ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੱਡਾਰੋੜੀ ਦੀ ਜਗ੍ਹਾ ਦਾ ਮਤਾ ਪਿਛਲੀ ਨਗਰ ਪੰਚਾਇਤ ਵੱਲੋਂ ਪਾਇਆ ਗਿਆ ਸੀ ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਬਸਾਵਾ ਸਿੰਘ ਭਰੀ, ਨਿਰੰਜਨ ਸਿੰਘ ਆਪ ਆਗੂ, ਗੁਰਮੀਤ ਬਾਵਾ, ਰੂਪੀ ਐੱਮਸੀ ਅਤੇ ਹੋਰ ਵੀ ਨਗਰ ਨਿਵਾਸੀ ਹਾਜ਼ਰ ਸਨ।