ਸੜਕ ਹਾਦਸੇ ’ਚ ਦੋ ਵਿਅਕਤੀ ਜ਼ਖ਼ਮੀ, ਕੇਸ ਦਰਜ
ਸੜਕ ਹਾਦਸੇ ’ਚ ਦੋ ਵਿਅਕਤੀ ਜਖਮੀ, ਕੇਸ ਦਰਜ
Publish Date: Mon, 19 Jan 2026 04:02 PM (IST)
Updated Date: Tue, 20 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ 2 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਨੇ ਬਿਆਨ ਦਿੱਤਾ ਕਿ 01 ਦਸੰਬਰ ਨੂੰ ਉਹ ਤੇ ਉਸਦਾ ਚਾਚਾ ਮੁਖਤਿਆਰ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਬਾਲਾ ਪਤੀ ਸੰਘੇੜਾ ਮੋਟਰਸਾਈਕਲ ’ਤੇ ਘਰੇਲੂ ਕੰਮਕਾਰ ਦੇ ਸਬੰਧ ’ਚ ਬਰਨਾਲਾ ਆਏ ਸੀ, ਜਿਸਨੂੰ ਉਸਦਾ ਚਾਚਾ ਚਲਾ ਰਿਹਾ ਸੀ। ਜਦੋਂ ਉਹ ਬਰਨਾਲਾ ਤੋਂ ਘਰ ਨੂੰ ਵਾਪਸ ਜਾਂਦੇ ਹੋਏ ਸੰਘੇੜਾ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਵਕਤ 11 ਏਐੱਮ ’ਤੇ ਜਦ ਉਹ ਠੀਕਰੀਵਾਲ ਚੌਕ ’ਚ ਪੁੱਜੇ ਤਾਂ ਠੀਕਰੀਵਾਲ ਸਾਈਡ ਤੋਂ ਇਕ ਕਾਰ ਜਿਸਨੂੰ ਮਨੂੰ ਬਾਂਸਲ ਪੁੱਤਰ ਤਰਸੇਮ ਕੁਮਾਰ ਵਾਸੀ ਕਿਲਾ ਮੁਹੱਲਾ ਬਠਿੰਡਾ ਚਲਾ ਰਿਹਾ ਸੀ, ਬੜੀ ਤੇਜ਼ ਰਫਤਾਰੀ ਤੇ ਲਾਪ੍ਰਵਾਹੀ ਨਾਲ ਆਈ ਜੋ ਸਿੱਧੀ ਉਸਦੀ ਖੱਬੀ ਲੱਤ ’ਚ ਮਾਰੀ, ਜਿਸ ਨਾਲ ਉਹ ਦੋਨੋਂ ਮੋਟਰਸਾਈਕਿਲ ਤੋਂ ਥੱਲ੍ਹੇ ਡਿੱਗ ਗਏ। ਇਸ ਨਾਲ ਉਸਦੇ ਤੇ ਉਸਦੇ ਚਾਚੇ ਦੇ ਸਿਰ ’ਤੇ ਕਾਫੀ ਸੱਟਾਂ ਲੱਗੀਆਂ, ਜੋ ਮੌਕੇ ’ਤੇ ਬੇਹੋਸ਼ ਹੋ ਗਿਆ ਅਤੇ ਉਸਦੇ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ। ਜਿਸਨੂੰ ਉਹ ਤੇ ਉਸਦੇ ਬੇਟੇ ਸੇਵਕ ਸਿੰਘ ਨੇ ਇਲਾਜ ਲਈ ਡੀ.ਐੱਮ.ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ। ਪੁਲਿਸ ਨੇ ਉਕਤ ਮਾਮਲੇ ’ਚ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।