ਸੜਕ ਹਾਦਸੇ ’ਚ ਦੋ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਦੋ ਦੀ ਮੌਤ, ਕੇਸ ਦਰਜ
Publish Date: Tue, 10 Feb 2026 03:45 PM (IST)
Updated Date: Wed, 11 Feb 2026 03:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਜਗਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੂਜਾ ਪੱਤੀ, ਸੰਘੇੜਾ ਨੇ ਬਿਆਨ ਦਿੱਤਾ ਕਿ ਉਹ ਤੇ ਉਸਦਾ ਭਤੀਜਾ ਹੈਪੀ ਸਿੰਘ 8 ਫਰਵਰੀ ਨੂੰ ਆਪਣੇ ਮੋਟਰਸਾਈਕਲ ’ਤੇ ਸਿਵਲ ਹਸਪਤਾਲ ਬਰਨਾਲਾ ਆਇਆ ਸੀ। ਜਦੋਂ ਵਾਪਿਸ ਪਿੰਡ ਸੰਘੇੜਾ ਜਾਣ ਲੱਗਾ ਤਾਂ ਉਸਦੇ ਭਤੀਜੇ ਹੈਪੀ ਸਿੰਘ ਦਾ ਸਾਲਾ ਗੁਰਪ੍ਰੀਤ ਸਿੰਘ ਉਰਫ ਬੱਬੂ ਤੇ ਉਸਦੇ ਸਾਲੇ ਦਾ ਲੜਕਾ ਦਮਨਪ੍ਰੀਤ ਪਿੰਡ ਸੰਘੇੜਾ ਵਿਖੇ ਜਾ ਰਹੇ ਸੀ, ਜਿਨ੍ਹਾਂ ਦੇ ਪਿੱਛੇ ਉਹ ਵੀ ਆਪਣੇ ਛੋਟਾ ਹਾਥੀ ’ਤੇ ਪਿੰਡ ਸੰਘੇੜਾ ਨੂੰ ਜਾ ਰਿਹਾ ਸੀ, ਰਾਧਾ ਰਾਣੀ ਕਾਲੋਨੀ ਅੱਗੇ ਬਣੇ ਸਰਵਿਸ ਸਟੇਸ਼ਨ ਕੋਲ ਨਾਮਾਲੂਮ ਵਿਅਕਤੀ ਨੇ ਸਵਿਫਟ ਨੇ ਉਸਦੇ ਭਤੀਜੇ ਦੇ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ’ਚ ਸਿੱਧੀ ਟੱਕਰ ਮਾਰੀ, ਜਿਨ੍ਹਾਂ ਦੀ ਸੜਕ ’ਤੇ ਡਿੱਗਣ ਕਾਰਨ ਮੌਕੇ ’ਤੇ ਉਸਦੇ ਭਤੀਜੇ ਹੈਪੀ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸੰਘੇੜਾ ਤੇ ਜੈਸਮੀਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਅਮਲਾ ਸਿੰਘ ਵਾਲਾ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।