ਮੋਟਰਸਾਇਕਲਾਂ ਦੀ ਟੱਕਰ ’ਚ ਦੋ ਜ਼ਖ਼ਮੀ
ਮੋਟਰਸਾਇਕਲਾਂ ਦੀ ਟੱਕਰ ’ਚ ਦੋ ਜਖਮੀ
Publish Date: Wed, 22 Apr 2026 06:18 PM (IST)
Updated Date: Thu, 23 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਅਸਪਾਲ ਕਲਾਂ ਨੇੜੇ ਮੋਟਰਸਾਈਕਲਾਂ ਦੀ ਆਪਸ ’ਚ ਹੋਈ ਭਿਆਨਕ ਟੱਕਰ ’ਚ ਦੋ ਵਿਅਕਤੀ ਦੇ ਗੰਭੀਰ ਰੂਪ ’ਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਸੁਰੱਖਿਆ ਫੋਰਸ ਬਰਨਾਲਾ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮੁਨਸੀ ਰਾਹੀਂ ਮਿਲੇ ਮੈਸੇਜ ਤੋਂ ਪਤਾ ਲੱਗਾ ਕਿ ਪਿੰਡ ਅਸਪਾਲ ਕਲਾਂ ਵਿਖੇ ਐਕਸੀਡੈਂਟ ਹੋਇਆ ਹੈ ਸਾਡੀ ਐਸ.ਐਸ.ਐਫ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ ਤੇ ਆਪਣੇ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਉੱਥੇ ਹਾਜ਼ਰ ਲੋਕਾਂ ਵੱਲੋਂ ਦੱਸਿਆ ਗਿਆ ਕਿ ਇੱਕ ਮੋਟਰਸਾਈਕਲ ਜਿਸ ਨੂੰ ਖਿਲੂ ਸਿੰਘ ਵਾਸੀ ਅਸਪਾਲ ਕਲਾਂ ਚਲਾ ਰਿਹਾ ਸੀ ਜੋ ਕਿ ਬਦਰੇ ਵਾਲੇ ਪਾਸੋਂ ਆਪਣੇ ਪਿੰਡ ਅਸਪਾਲ ਕਲਾਂ ਜਾਣ ਲਈ ਸੜਕ ਨੂੰ ਪਾਸ ਕਰ ਰਿਹਾ ਸੀ ਤੇ ਦੂਸਰੇ ਪਾਸੋਂ ਕੋਟਦੁਨੇ ਵੱਲੋਂ ਮੋਟਰਸਾਈਕਲ ਜੋਂ ਬਿਨਾਂ ਨੰਬਰੀ ਆਇਆ ਜਿਸ ਨੂੰ ਗੁਰਦੀਪ ਸਿੰਘ ਵਾਸੀ ਕੋਟਦੁਨਾ ਚਲਾ ਰਿਹਾ ਸੀ ਤੇਜ਼ ਰਫਤਾਰ ਹੋਣ ਕਾਰਨ ਰੁਕ ਨਹੀਂ ਸਕਿਆ ਜਿਸ ਕਰਕੇ ਦੋਵਾਂ ਦੀ ਆਪਸ ’ਚ ਟੱਕਰ ਹੋ ਗਈ ਇਸ ਐਕਸੀਡੈਂਟ ਦੌਰਾਨ ਦੋਨੇ ਮੋਟਰਸਾਈਕਲ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ ਜਿਨਾਂ ਨੂੰ ਐਸ ਐਸ ਐਫ ਟੀਮ ਵੱਲੋਂ ਮੁਢਲੀ ਸਹਾਇਤਾ ਦੇਣ ਦੇ ਨਾਲ ਸਰਕਾਰੀ ਗੱਡੀ ਰਾਹੀ ਸਿਵਿਲ ਹਸਪਤਾਲ ਧਨੌਲਾ ਭਾਰਤੀ ਕਰਵਾਏ ਗਏ। ਜਿਆਦਾ ਜਖਮੀ ਹੋਣ ਕਾਰਨ ਦੋਨਾਂ ਵਿਅਕਤੀਆਂ ਨੂੰ ਡਾਕਟਰਾਂ ਵੱਲੋਂ ਧਨੌਲੇ ਤੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕੀਤਾ ਗਿਆ।