100 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
100 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
Publish Date: Mon, 05 Jan 2026 04:30 PM (IST)
Updated Date: Tue, 06 Jan 2026 04:00 AM (IST)

.32 ਬੋਰ ਪਿਸਟਲ ਤੇ 4 ਜਿੰਦਾ ਕਾਰਤੂਸ ਬਰਾਮਦ ਮੁਲਜ਼ਮਾਂ ਦਾ ਰਿਮਾਂਡ ਲਿਆ ਜਾਵੇਗਾ : ਡੀਐੱਸਪੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਪੁਲਿਸ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫਰਾਜ ਆਲਮ (ਆਈਪੀਐੱਸ) ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਬਰਨਾਲਾ ਪੁਲਿਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਡੀਐੱਸਪੀ ਸਿਟੀ ਬਰਨਾਲਾ ਸਤਬੀਰ ਸਿੰਘ (ਪੀਪੀਐੱਸ) ਨੇ ਇਕ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ-1 ਦੇ ਮੁੱਖ ਅਫਸਰ ਇੰਸਪੈਕਟਰ ਲਖਵਿੰਦਰ ਸਿੰਘ, ਗੁਰਸੇਵਕ ਸਿੰਘ ਹੌਲਦਾਰ ਤੇ ਉਨ੍ਹਾਂ ਦੀ ਟੀਮ ਨੇ ਵਾਲਮਿਕੀ ਚੌਕ ਕੋਲ ਨਾਕਾ ਲਗਾਇਆ ਹੋਇਆ ਸੀ ਜਿੱਥੇ ਮੁਖਬਰ ਖਾਸ ਵੱਲੋਂ ਸੂਚਨਾ ਦਿੱਤੀ ਗਈ ਕਿ ਸੰਘੇੜਾ ਰੋਡ ਉੱਪਰ 2 ਬੰਦੇ ਜਿਨ੍ਹਾਂ ਕੋਲ ਅਸਲਾ ਵੀ ਹੈ ਉਹ ਨਸ਼ਾ ਵੇਚਣ ਦੀ ਤਾਕ ’ਚ ਹਨ। ਪੁਲਸ ਟੀਮ ਵੱਲੋਂ ਮੌਕੇ ’ਤੇ ਰੇਡ ਕਰ ਕੇ 2 ਮੁਲਜ਼ਮ ਰਾਹੁਲ ਪੁੱਤਰ ਹੰਸਰਾਜ ਵਾਸੀ ਸੇਖਾ ਰੋਡ ਤੇ ਹਰਪ੍ਰੀਤ ਸਿੰਘ ਉਰਫ ਢੋਲ ਪੁੱਤਰ ਜਗਤਾਰ ਸਿੰਘ ਵਾਸੀ ਧਨੌਲਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਥਾਣਾ ਸਿਟੀ ਵਿਖੇ ਮੁਕਦਮਾ ਨੰਬਰ 7/2026 ਅਧੀਨ ਧਾਰਾ 21, 25/61/85 ਐੱਨਡੀਪੀਐੱਸ ਐਕਟ ਤੇ 25/54/59 ਆਰਮ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 100 ਗ੍ਰਾਮ ਹੈਰੋਇਨ ਤੇ .32 ਬੋਰ ਦਾ ਇੱਕ ਪਿਸਟਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਡੀਐੱਸਪੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਨਸ਼ਾ ਵੇਚਣ ਵਾਸਤੇ ਮਾਲ ਕਿੱਥੋਂ ਲਿਆਉਂਦੇ ਸਨ ਅਤੇ ਅੱਗੇ ਇਹ ਕਿਸ ਨੂੰ ਵੇਚਦੇ ਸਨ।