ਫਰਜੀ ਸ਼ਰਾਬ ਘੁਟਾਲੇ ’ਚ ਸਚਾਈ ਦੀ ਹੋਈ ਜਿੱਤ: ਮੀਤ ਹੇਅਰ
ਫਰਜੀ ਸ਼ਰਾਬ ਘੁਟਾਲੇ ’ਚ ਸਚਾਈ ਦੀ ਹੋਈ ਜਿੱਤ: ਮੀਤ ਹੇਅਰ
Publish Date: Fri, 27 Feb 2026 06:44 PM (IST)
Updated Date: Sat, 28 Feb 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਫ਼ਰਜੀ ਸ਼ਰਾਬ ਘੁਟਾਲੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੂੰ ਮਾਨਯੋਗ ਅਦਾਲਤ ਵਲੋਂ ਕਲੀਨ ਚਿੱਟ ਦੇ ਕੇ ਇਹ ਸਾਬਤ ਕਰ ਦਿੱਤੀ ਹੈ ਸਚਾਈ ਦੀ ਹਮੇਸਾ ਜਿੱਤ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਰਵਿੰਦਰ ਕੇਜੀਵਾਲ ਜੀ ਦੀ ਸਚਾਈ ਦੀ ਜਿੱਤ ਹੋਈ ਹੈ, ਐਕਸਾਇਜ ਪਾਲਿਸੀ ’ਚ ਉਨ੍ਹਾਂ ਨੂੰ ਫ਼ਸਾਇਆ ਗਿਆ ਸੀ। ਉਸ ਮਾਮਲੇ ’ਚ ਮਾਨਯੋਗ ਅਦਾਲਤ ਵਲੋਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਉਨ੍ਹਾਂ ’ਤੇ ਮੋਹਰ ਲਗਾਈ ਹੈ ਕਿ ਅਰਵਿੰਦਰ ਕੇਜਰੀਵਾਲ ਇਮਾਨਦਾਰ ਸੀ ਤੇ ਇਮਾਨਦਾਰ ਹੈ। ਉਨ੍ਹਾਂ ਕਿਹਾ ਕਿ ਕਰੀਬ 50 ਦਿਨ ਅਰਵਿੰਦ ਕੇਜਰੀਵਾਲ ਜੀ ਨੂੰ ਤੇ 17 ਮਹੀਨੇ ਮਨੀਸ ਸਿਸੋਦੀਆ ਤੇ ਬਾਕੀ ਸਾਥੀਆਂ ਨੂੰ ਜੇਲ੍ਹ ’ਚ ਰੱਖਿਆ। ਕੋਰਟ ਨੇ ਇੱਥੇ ਤੱਕ ਕਿਹਾ ਕਿ ਜੋ ਇਸ ਮਾਮਲੇ ’ਚ ਕਹਾਣੀ ਬਣਾਈ ਗਈ ਉਹ ਸਾਰਾ ਝੂਠ ਦਾ ਪੁਲੰਦਾ ਸੀ। ਉਨ੍ਹਾਂ ’ਤੇ ਡਿਪਾਰਟਮੈਂਟ ਇਨਕੁਆਰੀ ਖੁੱਲਣੀ ਚਾਹੀਦੀ ਹੈ। ਇਸ ਮਾਮਲੇ ’ਚ ਰਾਜਨੀਤਿਕ ਲੋਕ ਬੀਜੇਪੀ, ਦੇਸ ਦੇ ਗ੍ਰਹਿ ਮੰਤਰੀ, ਦੇਸ ਦੇ ਪ੍ਰਧਾਨ ਮੰਤਰੀ ਇਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਸਾਜਿਸ ਰਚੀ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਚੋਣਾਂ ’ਚ ਹਰਾਉਣ ਲਈ ਇਹ ਸਾਰਾ ਪੁਲੰਦਾ ਤਿਆਰ ਕੀਤਾ ਗਿਆ ਸੀ। ਮਾਨਯੋਗ ਕੋਰਟ ਦੇ ਫੈਸਲੇ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਇਮਾਨਦਾਰੀ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਦੇਸ ’ਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਦੇਸ ਦੇ ਮੁੱਖ ਮੰਤਰੀ ਨੂੰ ਜੇਲ੍ਹ ’ਚ ਐਨ੍ਹਾਂ ਸਮਾਂ ਜੇਲ੍ਹ ’ਚ ਬੰਦ ਕੀਤਾ ਹੋਵੇਗਾ। ਇਸ ਦਾ ਕਸੂਰਵਾਰ ਕੋਣ ਹੈ। ਇਸ ਝੂਠੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਦੇਸ ਦੇ ਲੋਕਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।