ਮੱਝਾਂ ਦਾ ਭਰਿਆ ਟਰੱਕ ਪਲਟਿਆ
ਮੱਝਾਂ ਦਾ ਭਰਿਆ ਟਰੱਕ ਪਲਟਿਆ
Publish Date: Tue, 06 Jan 2026 03:52 PM (IST)
Updated Date: Wed, 07 Jan 2026 04:00 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਮੋਗਾ ਤੋਂ ਸੰਗਰੂਰ ਬਾਈਪਾਸ ਨਜ਼ਦੀਕ ਜੀ. ਮਾਲ ਨੇੜੇ 5 ਜਨਵਰੀ ਦੀ ਰਾਤ ਤਕਰੀਬਨ 9.30 ਵਜੇ ਮੱਝਾਂ ਦਾ ਭਰਿਆ ਟਰੱਕ ਪਲਟ ਗਿਆ। ਇਸ ’ਚ ਤਕਰੀਬਨ 17 ਮੱਝਾਂ ਨਾਲ ਭਰਿਆ ਟਰੱਕ (UP 17 BT 9059) ਮੋਗਾ ਸਾਈਡ ਤੋਂ ਸੰਗਰੂਰ ਸਾਈਡ ਜਾ ਰਿਹਾ ਸੀ। ਜਦ ਇਹ ਟਰੱਕ ਜੀ ਮਾਲ ਤੋਂ ਉਵਰਬ੍ਰਿੰਜ ਨਜ਼ਦੀਕ ਪੁੱਜਿਆ ਤਾਂ ਅਚਾਨਕ ਤੇਜ਼ ਰਫ਼ਤਾਰ ਕਾਰਨ ਪਲਟ ਗਿਆ। ਇਸ ’ਚ ਤਕਰੀਬਨ 17 ਮੱਝਾਂ ਵਿੱਚੋਂ 6-7 ਮੱਝਾਂ ਮੌਕੇ ’ਤੇ ਮਰ ਚੁੱਕੀਆਂ ਸਨ ਤੇ ਬਾਕੀ ਸਾਰੀਆਂ ਮੱਝਾਂ ਜ਼ਖ਼ਮੀ ਹਾਲਤ ’ਚ ਸਨ। ਇਸ ਮੌਕੇ ਥਾਣਾ ਸਿਟੀ 2 ਦੇ ਐੱਸਐੱਚਓ ਸਬ-ਇੰਸਪੈਕਟਰ ਚਰਨਜੀਤ ਸਿੰਘ ਤੇ ਸੜਕ ਸੁਰੱਖਿਆ ਦੇ ਮੁਲਾਜ਼ਮ ਆਪਣੀ ਪੂਰੀ ਟੀਮ ਨਾਲ ਘਟਨਾ ਸਥਾਨ ’ਤੇ ਪਹੁੰਚੇ ਤੇ ਉਨ੍ਹਾਂ ਨੇ ਰੋਡ ਕਲੀਅਰ ਕਰਵਾ ਕੇ ਰਸਤਾ ਕਲੀਅਰ ਕਰਵਾਇਆ। ਇਸ ਮੌਕੇ ਪਿੰਡ ਧਨੌਲਾ ਖੁਰਦ ਦੇ ਡੇਰਾ ਪ੍ਰੇਮੀ ਤੇ ਮਨਾਲ ਗਊਸ਼ਾਲਾ ਦੇ ਪ੍ਰਬੰਧਕ ਤੇ ਹੋਰ ਵੀ ਰਾਹਗੀਰਾਂ ਤੇ ਜੀ. ਮਾਲ ਦੇ ਮੈਨੇਜਰ ਤੇ ਮੁਲਾਜ਼ਮ ਨੇ ਮੌਕੇ ’ਤੇ ਪਹੁੰਚਕੇ ਜ਼ਖ਼ਮੀ ਪਸ਼ੂਆਂ ਨੂੰ ਬਾਹਰ ਕੱਢਿਆ।