- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਣਨੀਤਕ ਨਿਵੇਸ਼ ਅਤੇ ਨਵੀਆਂ ਕਲੈਕਸ਼ਨਾਂ ਨਾਲ ਟ੍ਰਾਈਡੈਂਟ ਨੇ ਯੂਰਪ ’ਚ ਹੋਮ ਟੈਕਸਟਾਈਲ ਵਿਸਤਾਰ ਨੂੰ ਦਿੱਤੀ ਤੇਜ਼ੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤ ਦੀਆਂ ਅਗੇਤਰੀ ਇੰਟੀਗ੍ਰੇਟਿਡ ਹੋਮ ਟੈਕਸਟਾਈਲ ਨਿਰਮਾਤਾ ਕੰਪਨੀਆਂ ’ਚ ਸ਼ਾਮਲ ਟ੍ਰਾਈਡੈਂਟ ਗਰੁੱਪ ਨੇ ਯੂਰਪ ’ਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕਰਦੇ ਹੋਏ ਹੋਮਟੈਕਸਟਿਲ 2026 ’ਚ ਆਪਣੇ ਨਵੇਂ ਕਲੈਕਸ਼ਨ ਪੇਸ਼ ਕੀਤੇ। ਦੁਨੀਆ ਦੇ ਸਭ ਤੋਂ ਵੱਡੇ ਹੋਮ ਅਤੇ ਕਾਂਟ੍ਰੈਕਟ ਟੈਕਸਟਾਈਲ ਟਰੇਡ ਫੇਅਰ ‘ਹੇਮਟੈਕਸਟਿਲ’ ਦਾ 13 ਤੋਂ 16 ਜਨਵਰੀ 2026 ਤੱਕ ਜਰਮਨੀ ਦੇ ਮੇਸੇ ਫ੍ਰੈਂਕਫ਼ਰਟ ’ਚ ਕੀਤਾ ਗਿਆ। ਇਸ ਭਾਗੀਦਾਰੀ ਰਾਹੀਂ ਟ੍ਰਾਈਡੈਂਟ ਨੇ ਯੂਰਪ ’ਚ ਆਪਣੇ ਵਿਸਤਾਰ ’ਤੇ ਧਿਆਨ ਕੇਂਦਰਿਤ ਕਰਦਿਆਂ ਇਹ ਦਰਸਾਇਆ ਹੈ ਕਿ ਭਾਰਤ, ਯੂਕੇ ਅਤੇ ਯੂਰਪੀ ਯੂਨੀਅਨ ਦਰਮਿਆਨ ਪ੍ਰਸਤਾਵਿਤ ਮੁਫ਼ਤ ਵਪਾਰ ਸਮਝੌਤਿਆਂ (ਐਫ਼ਟੀਏ) ਨਾਲ ਬਣ ਰਹੀਆਂ ਅਨੁਕੂਲ ਵਪਾਰਕ ਸੰਭਾਵਨਾਵਾਂ ਨੂੰ ਧਿਆਨ ’ਚ ਰੱਖ ਕੇ ਕੰਪਨੀ ਅੱਗੇ ਵਧ ਰਹੀ ਹੈ। ਟ੍ਰਾਈਡ੍ਰੈਂਟ ਗਰੁੱਪ ਦੇ ਸੰਸਥਾਪਕ ਪਦਮਸ੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਹੋਮਟੈਕਸਟਿਲ ’ਚ ਟ੍ਰਾਈਡੈਂਟ ਨੇ ਆਪਣੀ ‘ਟੀਜੀ ਕਲੈਕਸ਼ਨ’ ਨੂੰ ਪੇਸ਼ ਕੀਤਾ, ਜੋ ‘ਵਿਜ਼ੀਬਲ ਇਨਵਿਜ਼ੀਬਲ’ ਥੀਮ ’ਤੇ ਆਧਾਰਿਤ ਹੈ। ਇਹ ਕਲੈਕਸ਼ਨ ਆਧੁਨਿਕ ਡਿਜ਼ਾਈਨ, ਸਸਟੇਨੇਬਿਲਿਟੀ ਅਤੇ ਨਵੀਨਤਾ ਦਾ ਮੇਲ ਹੈ, ਜੋ ਇਹ ਦਰਸਾਉਂਦਾ ਹੈ ਕਿ ਸੋਚ-ਵਿਚਾਰ ਨਾਲ ਕੀਤੀਆਂ ਡਿਜ਼ਾਈਨ ਚੋਣਾਂ, ਜ਼ਿੰਮੇਵਾਰ ਸੋਰਸਿੰਗ ਅਤੇ ਉੱਨਤ ਮੈਨੂਫੈਕਚਰਿੰਗ ਰਾਹੀਂ ਰੋਜ਼ਾਨਾ ਵਰਤੋਂ ਵਾਲੇ ਹੋਮ ਟੈਕਸਟਾਈਲ ਉਤਪਾਦ ਕਿਵੇਂ ਤਿਆਰ ਹੁੰਦੇ ਹਨ। ਇਹ ਸਭ ਕੁਝ ਯੂਰਪੀ ਉਪਭੋਗਤਾਵਾਂ ਦੀਆਂ ਬਦਲਦੀਆਂ ਉਮੀਦਾਂ ਦੇ ਅਨੁਕੂਲ ਹੈ। ਇਸ ਸਾਲ ਹੋਮਟੈਕਸਟਿਲ ’ਚ ਖ਼ਾਸ ਤੌਰ ‘ਤੇ ਸਸਟੇਨੇਬਿਲਿਟੀ ਅਤੇ ਹੋਮ ਟੈਕਸਟਾਈਲ ’ਚ ਆਰਟੀਫ਼ੀਸ਼ਲ ਇੰਟੈਲੀਜੈਂਸ ‘ਤੇ ਧਿਆਨ ਕੇਂਦਰਿਤ ਕੀਤਾ। ਕੰਪਨੀ ਦੀ ਯੂਰਪੀ ਰਣਨੀਤੀ ‘ਤੇ ਟਿੱਪਣੀ ਕਰਦਿਆਂ ਟ੍ਰਾਈਡੈਂਟ ਗਰੁੱਪ ਦੇ ਸੀਈਓ, ਸਟ੍ਰੈਟਜੀ ਐਂਡ ਮਾਰਕੀਟਿੰਗ, ਅਭਿਸ਼ੇਕ ਗੁਪਤਾ ਨੇ ਕਿਹਾ,“ਯੂਰਪ ਸਾਡੇ ਹੋਮ ਟੈਕਸਟਾਈਲ ਕਾਰੋਬਾਰ ਲਈ ਇੱਕ ਰਣਨੀਤਕ ਬਾਜ਼ਾਰ ਹੈ। ਅਨੁਕੂਲ ਵਪਾਰਕ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਅਸੀਂ ਸਥਾਨਕ ਨੇਤ੍ਰਿਤਵ ’ਚ ਨਿਵੇਸ਼ ਕਰ ਰਹੇ ਹਾਂ ਅਤੇ ਅਜਿਹੀਆਂ ਕਲੈਕਸ਼ਨਾਂ ਪੇਸ਼ ਕਰ ਰਹੇ ਹਾਂ ਜੋ ਸਸਟੇਨੇਬਿਲਿਟੀ, ਗੁਣਵੱਤਾ ਅਤੇ ਡਿਜ਼ਾਈਨ ਸੰਬੰਧੀ ਯੂਰਪੀ ਪਸੰਦਾਂ ਨੂੰ ਦਰਸਾਉਂਦੀਆਂ ਹਨ। ਗਲੋਬਲ ਹੋਮ ਟੈਕਸਟਾਈਲ ਬਾਜ਼ਾਰ ਦਾ ਆਕਾਰ ਲਗਭਗ 136–140 ਅਰਬ ਅਮਰੀਕੀ ਡਾਲਰ ਅੰਕਲਣ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਾਲਾਂ ’ਚ ਇਸ ’ਚ ਸਥਿਰ ਵਾਧੇ ਦੀ ਉਮੀਦ ਹੈ। ਇਸ ਪ੍ਰਸੰਗ ’ਚ ਟ੍ਰਾਈਡੈਂਟ ਯੂਰਪੀ ਰਿਟੇਲਰਾਂ ਨਾਲ ਸਾਂਝੇਦਾਰੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਜ਼ਿੰਮੇਵਾਰੀ ਨਾਲ ਕਾਰੋਬਾਰ ਵਧਾਉਣ ਵੱਲ ਅੱਗੇ ਵਧ ਰਿਹਾ ਹੈ।” ਇਸ ਵਿਸਤਾਰ ਨੂੰ ਸਮਰਥਨ ਦੇਣ ਲਈ ਟ੍ਰਾਈਡੈਂਟ ਨੇ ਜਰਮਨੀ ਅਤੇ ਫ਼ਰਾਂਸ ਲਈ ਸਮਰਪਿਤ ਡਾਇਰੈਕਟਰ ਨਿਯੁਕਤ ਕਰਕੇ ਆਪਣੀ ਸਥਾਨਕ ਮੌਜੂਦਗੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਨਾਲ ਗਾਹਕਾਂ ਨਾਲ ਨੇੜਲਾ ਸੰਪਰਕ, ਤੇਜ਼ ਪ੍ਰਤੀਕਿਰਿਆ ਅਤੇ ਮੁੱਖ ਬਾਜ਼ਾਰਾਂ ’ਚ ਮਜ਼ਬੂਤ ਜ਼ਮੀਨੀ ਸਬੰਧ ਬਣਾਉਣ ’ਚ ਮੱਦਦ ਮਿਲੇਗੀ। ਹੋਮਟੈਕਸਟਿਲ ’ਚ ਟ੍ਰਾਈਡੈਂਟ ਦੀ ਪ੍ਰਸਤੁਤੀ ਭਾਰਤੀ ਸੌੰਦਰਯ ਸ਼ਾਸਤਰ ਅਤੇ ਆਧੁਨਿਕ ਵਿਸ਼ਵ ਰੁਝਾਨਾਂ ਤੋਂ ਪ੍ਰੇਰਿਤ ਹੈ, ਜਿਸ ’ਚ ਆਰਾਮ, ਖੁਸ਼ੀ ਅਤੇ ਮਜਬੂਤੀ ਵਰਗੀਆਂ ਭਾਵਨਾਵਾਂ ਨੂੰ ਬਾਥ ਅਤੇ ਬੈੱਡ ਲਿਨਨ ਕਲੈਕਸ਼ਨਾਂ ਰਾਹੀਂ ਦਰਸਾਇਆ ਗਿਆ ਹੈ। ਟੀਜੀ ਰੇਂਜ ’ਚ ਜ਼ਿੰਮੇਵਾਰੀ ਨਾਲ ਸਰੋਤ ਕੀਤਾ ਕਪਾਹ, ਪਰਫ਼ਾਰਮੈਂਸ-ਅਧਾਰਿਤ ਫਿਨਿਸ਼ ਅਤੇ ਆਧੁਨਿਕ ਰੰਗ ਸੰਯੋਜਨ ਸ਼ਾਮਲ ਹਨ। ਇਸ ਕਲੈਕਸ਼ਨ ਨੂੰ ਹੋਮਟੈਕਸਟਿਲ ਦੌਰਾਨ ਜਰਮਨੀ, ਫ਼ਰਾਂਸ, ਯੂਕੇ ਸਮੇਤ ਹੋਰ ਯੂਰਪੀ ਬਾਜ਼ਾਰਾਂ ਦੇ ਖਰੀਦਦਾਰਾਂ ਵੱਲੋਂ ਉਤਸ਼ਾਹਜਨਕ ਪ੍ਰਤਿਕਿਰਿਆ ਮਿਲੀ ।