ਪੋਸ਼ਣ ਤੇ ਪੜ੍ਹਾਈ ਮੁਹਿੰਮ ਤਹਿਤ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ ਸ਼ੁਰੂ
ਪੋਸ਼ਣ ਅਤੇ ਪੜ੍ਹਾਈ ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਟ੍ਰੇਨਿੰਗ ਸ਼ੁਰੂ
Publish Date: Wed, 04 Feb 2026 06:24 PM (IST)
Updated Date: Wed, 04 Feb 2026 06:26 PM (IST)

ਲਹਿਰਾਗਾਗਾ : ਜ਼ਿਲ੍ਹਾ ਸੰਗਰੂਰ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੋਸ਼ਣ ਵੀ ਪੜ੍ਹਾਈ ਵੀ ਮੁਹਿੰਮ ਦੇ ਤਹਿਤ ਆਂਗਣਵਾੜੀ ਵਰਕਰਾਂ ਦੀ ਸਮਰੱਥਾ ਵਧਾਉਣ ਲਈ ਤਿੰਨ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਲਹਿਰਾਗਾਗਾ ਵਿਖੇ ਆਂਗਣਵਾੜੀ ਵਰਕਰਾਂ ਲਈ ਦੂਸਰਾ ਟ੍ਰੇਨਿੰਗ ਬੈਚ ਸ਼ੁਰੂ ਕੀਤਾ ਗਿਆ।ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਨੇ ਦੱਸਿਆ ਕਿ 3 ਤੋਂ 6 ਸਾਲ ਦੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਮੁੱਖ ਤੌਰ ’ਤੇ ਪੋਸ਼ਣ ਵੀ ਅਤੇ ਪੜ੍ਹਾਈ ਵੀ ਦੋਵਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਕੇਂਦਰ ਬੱਚਿਆਂ ਦੀ ਸਿਹਤ ਅਤੇ ਸ਼ੁਰੂਆਤੀ ਸਿੱਖਿਆ ਦੀ ਮਜ਼ਬੂਤ ਨੀਂਹ ਹਨ। ਟ੍ਰੇਨਿੰਗ ਦੌਰਾਨ ਟੀਮ ਵੱਲੋਂ ਆਂਗਨਵਾੜੀ ਕੇਂਦਰਾਂ ਦੀ ਵਰਕਿੰਗ, ਬੱਚਿਆਂ ਦੀ ਪੋਸ਼ਣ ਸਥਿਤੀ ਦੀ ਨਿਗਰਾਨੀ, ਸ਼ੁਰੂਆਤੀ ਬਾਲ ਸਿੱਖਿਆ, ਖੇਡ ਦਾ ਅਰਥ, ਖੇਡ ਆਧਾਰਿਤ ਸਿੱਖਣ ਦੀਆਂ ਵਿਧੀਆਂ ਅਤੇ ਬੱਚਾ ਕੇਂਦਰਿਤ ਸਰਗਰਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਜੋ ਬੱਚਿਆਂ ਨੂੰ ਸਿਹਤਮੰਦ ਅਤੇ ਸਿੱਖਿਆ ਪ੍ਰਾਪਤ ਬਣਾਇਆ ਜਾ ਸਕੇ। ਇਸ ਮੌਕੇ ਸੀਡੀਪੀਓ ਨੇਹਾ ਸਿੰਘ ਵੱਲੋਂ ਟ੍ਰੇਨਿੰਗ ਦੀ ਨਿਗਰਾਨੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਨਾਲ ਆਂਗਨਵਾੜੀ ਕੇਂਦਰਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਬੱਚਿਆਂ ਦੇ ਪੋਸ਼ਣ ਵੀ ਅਤੇ ਪੜ੍ਹਾਈ ਵੀ ਦੋਵੇਂ ਖੇਤਰਾਂ ਵਿੱਚ ਸੁਧਾਰ ਆਵੇਗਾ।