ਟਰੈਕਟਰ-ਟਰਾਲੀ ਪਿੱਛੋ ਵੱਜਣ ਨਾਲ ਗੱਡੀ ਨੂੰ ਅੱਗ ਲੱਗੀ, 2 ਸਵਾਰ ਵਾਲ-ਵਾਲ ਬਚੇ
ਟਰੈਕਟਰ-ਟਰਾਲੀ ਪਿੱਛੋ ਵੱਜਣ ਨਾਲ ਗੱਡੀ ਨੂੰ ਅੱਗ ਲੱਗੀ ਦੋ ਸਵਾਰ ਵਾਲ ਵਾਲ ਬਚੇ
Publish Date: Tue, 14 Apr 2026 06:04 PM (IST)
Updated Date: Wed, 15 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਓਵਰਬ੍ਰਿਜ ’ਤੇ ਰਾਤ 9 ਵਜੇ ਸੜਕ ਹਾਦਸਾ ਵਾਪਰ ਗਿਆ। ਇਕ ਚੱਲਦੀ ਕਾਰ ਟਰੈਕਟਰ-ਟਰਾਲੀ ਪਿੱਛੋ ਵੱਜਣ ਨਾਲ ਗੱਡੀ ਨੂੰ ਅੱਗ ਲੱਗ ਗਈ। ਜੋ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਤੇ ਦੋ ਸਵਾਰ ਵਾਲ ਵਾਲ ਬਚੇ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੀਨ ਵਰਮਾ ਤੇ ਕੇਸ਼ਵ ਕੁਮਾਰ ਨਾਲ ਚੰਡੀਗੜ੍ਹ ਤੋਂ ਬਠਿੰਡਾ ਵੱਲ ਜਾ ਰਹੇ ਸਨ ਜਦੋਂ ਉਹ ਓਵਰਬ੍ਰਿਜ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅੱਗੇ ਟਰੈਕਟਰ-ਟਰਾਲੀ ਜਾ ਰਹੀ ਸੀ ਜਿਸ ’ਚ ਉਨ੍ਹਾਂਦੀ ਗੱਡੀ ਜਾ ਵੱਜੀ। ਟਰੈਕਟਰ-ਟਰਾਲੀ ’ਤੇ ਨਾ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਤੇ ਨਾ ਹੀ ਪਿੱਛੇ ਲਾਈਟ ਸੀ। ਓਵਰਬ੍ਰਿਜ ’ਤੇ ਵੀ ਸਟਰੀਟ ਲਾਈਟਾਂ ਬੰਦ ਸਨ, ਜਿਸ ਕਾਰਨ ਡਰਾਈਵਰ ਨੂੰ ਅੱਗੇ ਵਾਹਨ ਦਾ ਅੰਦਾਜ਼ਾ ਨਾ ਲੱਗ ਸਕਿਆ ਤੇ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਟਰੈਕਟਰ-ਟਰਾਲੀ ਵਿਚ ਫਸ ਗਈ ਜਦੋਂਕਿ ਟਰੈਕਟਰ-ਟਰਾਲੀ ਦਾ ਮਾਲਕ ਕਾਰ ਨੂੰ ਕੱਢਣ ਲਈ ਵਾਹਨ ਨੂੰ ਅੱਗੇ-ਪਿੱਛੇ ਕਰਨ ਲੱਗਾ ਤਾਂ ਰਗੜ ਦੇ ਨਾਲ ਸਪਾਰਕਿੰਗ ਹੋ ਗਈ। ਸਪਾਰਕਿੰਗ ਨਾਲ ਕਾਰ ਦੀ ਪੈਟਰੋਲ ਟੈਂਕੀ ਨੂੰ ਅੱਗ ਲੱਗ ਗਈ, ਜੋ ਕੁਝ ਹੀ ਪਲਾਂ ਵਿਚ ਭਿਆਨਕ ਅੱਗ ਵਿਚ ਤਬਦੀਲ ਹੋ ਗਈ। ਅੱਗ ਇੰਨੀ ਤੇਜ਼ ਸੀ ਕਿ ਪੂਰੀ ਕਾਰ ਦੇਖਦੇ ਹੀ ਦੇਖਦੇ ਸੜ ਕੇ ਸਵਾਹ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਡਰਾਇਵਰ ਬੇਅੰਤ ਸਿੰਘ ਦੀ ਅਗਵਾਈ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਸਥਿਤੀ ਨੂੰ ਸੰਭਾਲਿਆ ਗਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਪੂਰੀ ਤਰ੍ਹਾਂ ਸੜ ਹੋ ਗਈ। ਇਹ ਹਾਦਸਾ ਸੜਕ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਖਾਸ ਕਰਕੇ ਰਾਤ ਸਮੇਂ ਬਿਨਾਂ ਲਾਈਟਾਂ ਤੇ ਰਿਫਲੈਕਟਰਾਂ ਵਾਲੇ ਵਾਹਨਾਂ ਦੀ ਚੱਲਣੀ ਗੰਭੀਰ ਖ਼ਤਰਾ ਬਣ ਰਹੀ ਹੈ। ਘਟਨਾ ਦਾ ਪਤਾ ਲੱਗਦਾ ਸੀ। ਚੌਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਤੇ ਥਾਣੇਦਾਰ ਹਰਵਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੁੱਜੀ ਟੀਮ ਨੇ ਜਾਂ ਲੱਗੇ ਜਾਮ ਨੂੰ ਖੁਲ੍ਹਵਾਇਆ ਅਤੇ ਪੁਲਿਸ ਦੀ 112 ਗੱਡੀ ਵੀ ਮੌਕੇ ’ਤੇ ਪਹੁੰਚ ਗਈ।