ਅੱਜ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਰੱਖੇ ਯਾਦ
ਅੱਜ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਰੱਖੇ ਯਾਦ
Publish Date: Tue, 24 Mar 2026 05:44 PM (IST)
Updated Date: Wed, 25 Mar 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਦੇਸ਼ ਤੇ ਕੌਮ ਦੀ ਆਜ਼ਾਦੀ ਤੇ ਸਨਮਾਨ ਲਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜਿਨ੍ਹਾਂ ਦੀ ਬਦੌਲਤ ਅਸੀਂ ਇਕ ਆਜ਼ਾਦ ਫਿਜ਼ਾ ’ਚ ਸਾਹ ਲੈ ਰਹੇ ਹਾਂ। ਉਨ੍ਹਾਂ ਦਾ ਸਰਵਉੱਚ ਬਲੀਦਾਨ, ਜਿਸ ’ਚ ਧਰਮ ਤੇ ਹੱਕਾਂ ਲਈ ਜ਼ੁਲਮ ਅੱਗੇ ਗੋਡੇ ਨਾ ਟੇਕਣਾ ਸ਼ਾਮਲ ਹੈ, ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਸਾਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਉਨ੍ਹਾਂ ਦੇ ਇਤਿਹਾਸ ਨੂੰ ਪੀੜ੍ਹੀ-ਦਰ-ਪੀੜ੍ਹੀ ਯਾਦ ਰੱਖਣ ਦਾ ਪ੍ਰਣ ਕਰਨਾ ਚਾਹੀਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ। ਪੇਸ਼ ਹਨ ਕੁੱਝ ਸ਼ਖਸੀਅਤਾਂ ਦੇ ਵਿਚਾਰ। ਗੁਰੂਆਂ, ਭਗਤਾਂ ਤੇ ਸ਼ਹੀਦਾਂ ਨੇ ਨਾ ਡਰਦਿਆਂ, ਨਾ ਲਾਲਚ ’ਚ ਆ ਕੇ ਆਪਣਾ ਧਰਮ ਤੇ ਇਖਲਾਕ ਕਾਇਮ ਰੱਖਿਆ। ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਹਾਂ, ਇਸ ਲਈ ਉਹਨਾਂ ਨੂੰ ਸਦਾ ਯਾਦ ਰੱਖਣਾ ਸਾਡਾ ਫਰਜ਼ ਹੈ। ਸ਼ਹੀਦਾਂ ਦੀਆਂ ਯਾਦਗਾਰੀ ਸਮਾਗਮਾਂ, ਦੇਸ਼ ਭਗਤੀ ਦੇ ਨਾਟਕਾਂ ਤੇ ਗੀਤਾਂ ਰਾਹੀਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। -ਚਮਕੌਰ ਸਿੰਘ ਬਾਜਵਾ ਐੱਮਡੀ ਸਰਵੋਤਮ ਅਕੈਡਮੀ ਸਾਨੂੰ ਸ਼ਹੀਦਾਂ ਦੀ ਸੋਚ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖਣ ਤੇ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ , ਜਿਨ੍ਹਾਂ ਦੀ ਬਦੌਲਤ ਅਜ਼ਾਦ ਮੁਲਕ ਚ ਸਾਂਹ ਲੈ ਰਹੇ ਹਾਂ। ਭਗਤ ਸਿੰਘ ਦੀ ਵਿਚਾਰਧਾਰਾ ਸਮਾਨਤਾ ਵਾਲੇ ਸਮਾਜ ਦੇ ਸਿਧਾਂਤ ਤੇ ਆਧਾਰਿਤ ਸੀ ਜਿਸਤੋਂ ਸਾਨੂੰੰ ਪੇ੍ਰਰਣਾ ਲੈਣ ਦੀ ਲੋੜ ਹੈ। -ਰਣਪ੍ਰੀਤ ਸਿੰਘ ਚੇਅਰਮੈਨ ਬਾਬਾ ਗਾਂਧਾ ਸਿੰਘ ਗਰੁੱਪ ਸ਼ਹੀਦ ਭਗਤ ਜੀ ਨੇ ਲੋਕਾਂ ਨੂੰ ਆਪਸੀ ਪਿਆਰ, ਜਾਤ ਪਾਤ, ਧਰਮ ਨਸਲ ਤੋਂ ਉਪਰ ਉੱਠ ਕੇ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੱਤਾ ਸੀ। ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਦੀ ਜਾ ਰਹੀ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਤੇ ਇਤਿਹਾਸ ਤੋਂ ਜਾਣੂ ਕਰਵਾੳਣ ਤਾਂ ਜੋ ਨੌਜਵਾਨ ਸਹੀ ਰਸਤੇ ’ਤੇ ਚੱਲ ਸਕਣ। -ਦਰਸ਼ਨ ਸਿੰਘ ਚੇਅਰਮੈਨ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਅੱਜ ਅਸੀ ਜੇਕਰ ਆਪਣੇ ਦੇਸ ਅੰਦਰ ਆਜਾਦੀ ਨਾਲ ਸ਼ਾਹ ਲੈ ਰਹੇ ਹਨ ਉਹ ਸਿਰਫ਼ ਸ਼ਹੀਦਾਂ ਦੀਆਂ ਕੁਰਬਾਨੀਆਂ ਸਕਦਾ ਹੀ ਹੋਇਆ ਹੈ, ਦੇਸ ਨੂੰ ਅਜਾਦ ਕਰਵਾਉਣ ਲਈ ਅਨੇਕਾਂ ਮਹਾਨ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੱਲ੍ਹ ਕੇ ਨਸ਼ਿਆਂ ਦੀ ਦਲਦਲ ’ਚ ਧਸਦੀ ਜਾ ਰਹੀ ਹੈ, ਜਿਸ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ। -ਭੋਲਾ ਸਿੰਘ ਵਿਰਕ, ਸਟੇਟ ਐਵਾਰਡੀ