ਅੱਜ ਦੀ ਦੇਸ਼ ਵਿਆਪੀ ਹੜਤਾਲ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ : ਖੇੜੀ
ਅੱਜ ਦੀ ਦੇਸ਼ ਵਿਆਪੀ ਹੜਤਾਲ ਕੇਂਦਰ ਸਰਕਾਰ ਦੀਆਂ ਜੜਾਂ ਹਿਲਾ ਦੇਵੇਗੀ- ਖੇੜੀ
Publish Date: Wed, 11 Feb 2026 04:06 PM (IST)
Updated Date: Wed, 11 Feb 2026 04:08 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਚਮਕ ਭਵਨ ਵਿਖੇ ਵੱਖ-ਵੱਖ ਟਰੇਡ ਯੂਨੀਅਨਾਂ ਦੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਕਾਮਰੇਡ ਦਰਸ਼ਨ ਸਿੰਘ ਮੱਟੂ ਸੁਨਾਮ ਨੇ ਕੀਤੀ। ਇਸ ਮੌਕੇ ਕਾਮਰੇਡ ਚਮਕੌਰ ਸਿੰਘ ਖੇੜੀ ਸੂਬਾਈ ਸੀਟੂ ਆਗੂ ਨੇ ਦੱਸਿਆ ਕਿ ਮੋਦੀ ਸਰਕਾਰ ਨੇ 2019, 2020 ਵਿੱਚ 29 ਲੇਬਰ ਕਾਨੂੰਨਾਂ ਨੂੰ ਇੱਕਠਾ ਕਰ ਕੇ ਚਾਰ ਲੇਬਰ ਕੋਡ ਪਾਸ ਕੀਤੇ ਸਨ। ਇਨ੍ਹਾਂ ਕੋਡਾਂ ਨੂੰ ਹੁਣ ਤਕ ਲਾਗੂ ਕਰਨ ਵਾਸਤੇ ਸਰਕਾਰ ਹਿਚਕਚਾਹਟ ਵਿਖਾ ਰਹੀ ਸੀ, ਪਰ ਬਿਹਾਰ ਦੀਆਂ ਚੋਣਾਂ ’ਚ ਐੱਨਡੀਏ ਦੀ ਜਿੱਤ ਤੋਂ ਉਤਸਾਹਿਤ ਹੋ ਕੇ ਇਨ੍ਹਾਂ ਚਾਰ ਲੇਬਰ ਕੋਡਾਂ ਨੂੰ ਲਾਗੂ ਕਰਨ ਵਾਸਤੇ ਮੋਦੀ ਸਰਕਾਰ ਨੇ 21 ਨਵੰਬਰ 2025 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। 9 ਜਨਵਰੀ 2020 ਨੂੰ ਕੇਂਦਰੀ ਟਰੇਡ ਯੂਨੀਅਨਾਂ ਇੰਟਕ, ਏਟਕ, ਸੀਟੂ, ਐਕਟੂ, ਐੱਚਐੱਮਐੱਸਯੂ, ਟੀਯੂਸੀ, ਆਈਸੀਸੀਟੀਯੂ ਅਤੇ ਦਰਜਨਾਂ ਉਦਯੋਗ ਕਰਮਚਾਰੀਆਂ ਦੀਆਂ ਫੈੱਡਰੇਸ਼ਨਾਂ ਨੇ ਦਿੱਲੀ ਵਿੱਚ ਆਲ ਇੰਡੀਆ ਕਨਵੈਨਸ਼ਨ ਵਿੱਚ 12 ਫਰਵਰੀ ਨੂੰ ਆਲ ਇੰਡੀਆਂ ਪੱਧਰ ਉੱਤੇ ਆਮ ਹੜਤਾਲ ਕਰਨ ਦੇ ਫੈਸਲੇ ਦਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਕਰ ਕੇ ਸਾਡੀਆਂ ਟਰੇਡ ਯੂਨੀਅਨਾਂ ਦੇ ਸਾਰੇ ਮੈਂਬਰ 24 ਘੰਟੇ ਹੜਤਾਲ ਉੱਤੇ ਰਹਿਣਗੇ।
ਇਸ ਮੌਕੇ ਕਾਮਰੇਡ ਭੂਪ ਚੰਦ ਚੰਨੋ ਕੌਮੀ ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਇਸ ਹੜਤਾਲ ਵਿੱਚ ਸੰਯੁਕਤ ਕਿਸਾਨ ਮੋਰਚਾ, ਆਲ ਇੰਡੀਆ ਖੇਤ ਮਜ਼ਦੂਰਾਂ ਦੀਆਂ ਯੂਨੀਅਨਾਂ ਤੇ ਦੇਸ਼ ਪੱਧਰੀ ਰਾਜਸੀ ਪਾਰਟੀਆਂ ਅਤੇ ਪੰਜਾਬ ਵਿੱਚ ਇੱਕ ਭਾਜਪਾ ਨੂੰ ਛੱਡ ਕੇ ਸਾਰੀਆਂ ਰਾਜਸੀ ਪਾਰਟੀਆਂ ਵੀ ਇਸ ਹੜਤਾਲ ਦੇ ਮੁੱਦਿਆਂ ’ਤੇ ਆਪਣਾ ਸਮਰਥਨ ਦੇ ਰਹੀਆਂ ਹਨ। ਇਸ ਮੌਕੇ ਕਾਮਰੇਡ ਹੰਗੀ ਖਾਂ, ਕਾਮਰੇਡ ਇੰਦਰਜੀਤ ਸਿੰਘ ਛੰਨਾ, ਕਾਮਰੇਡ ਸੇਰਾ ਸਿੰਘ ਬਲਵਾੜ ਕਲਾਂ, ਕਾਮਰੇਡ ਜੋਗਾ ਸਿੰਘ ਉੱਪਲੀ, ਕਾਮਰੇਡ ਜੋਗਿੰਦਰ ਸਿੰਘ ਬੱਧਣ, ਕਾਮਰੇਡ, ਕਾਮਰੇਡਸਤਿੰਦਰ ਪਾਲ ਸਿੰਘ ਚੀਮਾ, ਕਾਮਰੇਡ ਵਰਿੰਦਰ ਕੌਸਿਕ, ਕਾਮਰੇਡ ਰਣਜੀਤ ਸਿੰਘ ਖੁਰਾਣਾ, ਕਾਮਰੇਡ ਬੀਨੂੰ ਸ਼ਰਮਾ ਆਦਿ ਹਾਜ਼ਰ ਸਨ।