ਤਿੰਨ ਵਿਅਕਤੀਆਂ ਨੇ ਦੁਕਾਨਦਾਰ ਦੀ ਕੀਤੀ ਕੁੱਟਮਾਰ, ਜ਼ਖ਼ਮੀ
ਤਿੰਨ ਵਿਅਕਤੀਆਂ ਨੇ ਦੁਕਾਨਦਾਰ ਦੀ ਕੀਤੀ ਕੁੱਟਮਾਰ, ਜ਼ਖ਼ਮੀ
Publish Date: Wed, 25 Mar 2026 06:07 PM (IST)
Updated Date: Wed, 25 Mar 2026 06:10 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸ਼ਹਿਰ ਦੇ ਇੱਕ ਦੁਕਾਨਦਾਰ ਨੂੰ ਰਾਤ ਦੇ ਸਮੇਂ ਤਿੰਨ ਨੌਜਵਾਨਾਂ ਨੇ ਡੰਡਿਆਂ ਅਤੇ ਗਰਾਰੀ ਜਿਹੇ ਘਾਤਕ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਹੈ। ਥਾਣਾ ਲਹਿਰਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜੋਹਨ ਗਰਗ ਪੁੱਤਰ ਅਮਰਦਾਸ ਵਾਸੀ ਵਾਰਡ ਨੰਬਰ 6 ਲਹਿਰਾ ਨੇ ਪੁਲਿਸ ਕੋਲ ਬਿਆਨ ਦਿੱਤਾ ਕਿ ਉਹ ਰੇਲਵੇ ਰੋਡ ਨੇੜੇ ਸ਼ਿਵ ਮੰਦਿਰ ਲਹਿਰਾ ਫੋਟੋ ਸਟੇਟ ਅਤੇ ਕੰਪਿਊਟਰ ਸਾਇਬਬ ਕੈਫੇ ਦੀ ਦੁਕਾਨ ਕਰਦਾ ਹੈ। ਉਹ ਆਪਣੀ ਦੁਕਾਨ ’ਤੇ ਬੈਠਾ ਸੀ ਅਤੇ ਉਸ ਕੋਲ ਨਾਲ ਲਗਦੀ ਦੁਕਾਨ ਦਾ ਮਾਲਕ ਮਿੱਠੂ ਖਾਨ ਬੈਠਾ ਗੱਲਾਂ ਕਰ ਰਿਹਾ ਸੀ। ਸ਼ਾਮ ਸਵਾ 7 ਵਜੇ ਕਰੀਬ ਤਿੰਨ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸੀ, ਹੱਥਾਂ ਵਿੱਚ ਡੰਡੇ ਅਤੇ ਗਰਾਰੀ ਲੋਹਾ ਫੜੇ ਹੋਏ ਸਨ। ਮੋਟਰਸਾਈਕਲ ’ਤੇ ਆਏ ਅਤੇ ਉਸ ਦੀ ਦੁਕਾਨ ਦੇ ਸਾਹਮਣੇ ਰੁਕੇ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਜਿਸ ਪਾਸ ਗਰਾਰੀ ਲੋਹਾ ਸੀ ਮੋਟਰਸਾਈਕਲ ’ਤੇ ਬੈਠਾ ਰਿਹਾ ਅਤੇ ਦੋ ਨੌਜਵਾਨਾਂ ਨੇ ਉੱਤਰ ਕੇ ਆਉਂਦਿਆਂ ਹੀ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀਆਂ ਬਾਂਵਾਂ, ਲੱਤਾਂ ਅਤੇ ਸਿਰ, ਮੱਥੇ ’ਤੇ ਕਾਫੀ ਸੱਟਾਂ ਵੱਜੀਆਂ। ਮਿੱਠੂ ਖਾਨ ਉਸ ਨੂੰ ਬਚਾਉਂਦਾ ਰਿਹਾ। ਹੱਥੋਂ ਪਾਈ ਦੌਰਾਨ ਉਨਾਂ ਦੇ ਮੂੰਹ ਤੋਂ ਕੱਪੜੇ ਉਤਰ ਗਏ ਅਤੇ ਉਸ ਨੇ ਉਨ੍ਹਾਂ ਦੇ ਚਿਹਰੇ ਦੇਖ ਕੇ ਪਛਾਣ ਲਏ। ਰੌਲਾ ਸੁਣ ਕੇ ਜਦੋਂ ਦੁਕਾਨਦਾਰ ਇਕੱਠੇ ਹੋ ਗਏ ਤਾਂ ਉਹ ਸਟੇਸ਼ਨ ਵਾਲੇ ਪਾਸੇ ਭੱਜ ਗਏ। ਉਸ ਉਪਰੰਤ ਉਸ ਨੂੰ ਉਸ ਦੇ ਭਰਾ ਸਾਹਿਲ ਨੇ ਸਰਕਾਰੀ ਹਸਪਤਾਲ ਲਹਿਰਾ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ। ਹੁਣ ਲਹਿਰਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਮੁਲਜ਼ਮ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।