ਸ਼੍ਰੀ ਰਾਮਨੌਮੀ ਉਤਸਵ ਨੂੰ ਸਮਰਪਿਤ ਤਿੰਨ ਦਿਨ ਹੋਣਗੇ ਸਮਾਗਮ
ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਤਿੰਨ ਦਿਨ ਹੋਣਗੇ ਸਮਾਗਮ
Publish Date: Wed, 04 Feb 2026 04:23 PM (IST)
Updated Date: Wed, 04 Feb 2026 04:26 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਸ਼੍ਰੀ ਰਾਮਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਚੀਮਾ ਮੰਡੀ ਦੀ ਇੱਕ ਮੀਟਿੰਗ ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਵਿਖੇ ਹੋਈ ਜਿਸ ਵਿੱਚ ਸ਼੍ਰੀ ਰਾਮਨੌਮੀ ਉਤਸਵ ਮਨਾਉਣ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਅਹੁਦੇਦਾਰ ਰਜਿੰਦਰ ਕੁਮਾਰ ਲੀਲੂ ਨੇ ਦੱਸਿਆ ਕਿ ਇਸ ਵਾਰ ਦਾ ਰਾਮ ਨੌਮੀ ਉਤਸਵ 24, 25 ਤੇ 26 ਮਾਰਚ ਨੂੰ ਤਿੰਨ ਦਿਨਾਂ ਦੇ ਸਮਾਗਮ ਕਰ ਕੇ ਮਨਾਇਆ ਜਾਵੇਗਾ। ਜਿਸ ਦੀ ਆਰੰਭਤਾ 24 ਮਾਰਚ ਨੂੰ ਸ਼੍ਰੀ ਹਨੂੰਮਾਨ ਮੰਦਿਰ ਤੋਂ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਤਕ ਸਜਾਈ ਜਾ ਰਹੀ ਵਿਸ਼ਾਲ ਕਲਸ਼ ਸ਼ੋਭਾ ਯਾਤਰਾ ਨਾਲ ਹੋਵੇਗੀ ਤੇ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਵਿਖੇ ਰਾਮਾਇਣ ਜੀ ਦੇ ਪਾਠ ਦਾ ਪ੍ਰਕਾਸ਼ ਹੋਵੇਗਾ, 25 ਮਾਰਚ ਨੂੰ 51 ਵੇਂ ਮਹੀਨਾਵਾਰ ਸ਼੍ਰੀ ਦੁਰਗਾ ਅਸ਼ਟਮੀ ਉਤਸਵ ਨੂੰ ਸਮਰਪਿਤ ਕੀਰਤਨ ਹੋਵੇਗਾ, 26 ਮਾਰਚ ਨੂੰ ਰਾਮਨੌਮੀ ਵਾਲੇ ਦਿਨ ਹਵਨ ਯੱਗ, ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਮੌਕੇ ਪ੍ਰਸਿੱਧ ਕਥਾ ਵਾਚਕ ਅਚਾਰੀਆ ਪੰਕਜ ਸ਼ਰਮਾ ਕਾਲੀਆਂ ਵਾਲੀ ਵਾਲੇ ਕਥਾ ਕੀਰਤਨ ਨਾਲ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ ਤੇ ਸਾਰਾ ਦਿਨ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਤਰਲੋਚਨ ਗੋਇਲ, ਜਤਿੰਦਰ ਕੁਮਾਰ ਜਿੰਦਲ ਆਦਿ ਹਾਜ਼ਰ ਸਨ।