ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 3 ਕਾਬੂ
ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
Publish Date: Sun, 11 Jan 2026 05:36 PM (IST)
Updated Date: Mon, 12 Jan 2026 04:09 AM (IST)

ਜੇਸੀਬੀ ਮਸ਼ੀਨ ਅਤੇ ਟਰੈਕਟਰ-ਟਰਾਲੀ ਜਬਤ ਪਿੰਡ ਢਿਲਵਾਂ ਨਾਭਾ ਵਿਖੇ 5 ਜਣਿਆਂ ਵਿਰੁੱਧ ਮਾਮਲਾ ਦਰਜ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ਪੁਲਿਸ ਨੇ ਨਜ਼ਦੀਕੀ ਪਿੰਡ ਢਿਲਵਾਂ ਨਾਭਾ ਵਿਖੇ ਨਾਜਾਇਜ਼ ਮਾਈਨਿੰਗ ’ਚ ਚਾਰ ਜਣਿਆਂ ਸਮੇਤ ਇਕ ਨਾ-ਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਜੇਸੀਬੀ ਮਸ਼ੀਨ ਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿਚ ਲਿਆ ਹੈ। ਜਦ ਕਿ ਤਿੰਨ ਵਿਅਕਤੀਆਂ ਨੂੰ ਮੌਕੇ ’ਤੇ ਹੀ ਕਾਬੂ ਕੀਤਾ। ਥਾਣਾ ਮੁਖੀ ਸ਼ਰੀਫ ਖਾਨ ਨੇ ਦੱਸਿਆ ਕਿ ਸਰਪੰਚ ਗਰਾਮ ਪੰਚਾਇਤ ਢਿਲਵਾ ਨਾਭਾ ਵੱਲੋਂ ਤਪਾ ਪੁਲਿਸ ਤੇ ਬੀਡੀਪੀਓ ਦਫਤਰ ਸ਼ਹਿਣਾ ਕੋਲ ਲਿਖਤੀ ਸ਼ਿਕਾਇਤ ਕੀਤੀ ਗਈ ਕਿ ਪਿੰਡ ਢਿਲਵਾਂ ਨਾਭਾ ਵਿਖੇ ਮੰਨਣ ਵਾਲੇ ਰਾਹ ਤੇ ਪੰਚਾਇਤੀ ਢਾਬ ਹੈ ਵਿਚੋਂ ਗਰਗ ਐਸੋਸੀਏਟਸ ਦੇ ਠੇਕੇਦਾਰ ਭੀਮ ਸੈਨ ਵੱਲੋਂ ਬਿਨ੍ਹਾ ਕਿਸੇ ਪ੍ਰਵਾਨਗੀ ਤੋ ਆਪਣੇ ਹੀ ਪੱਧਰ ਤੇ ਮਿੱਟੀ ਚੁੱਕੀ ਜਾ ਰਹੀ ਹੈ। ਜੋ ਕਿ ਲਗਭਗ 250 ਤੋਂ 300 ਟਰਾਲੀ ਮਿੱਟੀ ਦੀ ਮਾਈਨਿੰਗ ਕਰ ਚੁੱਕਾ ਹੈ। ਜਿਸ ਨਾਲ ਪੰਚਾਇਤ ਅਤੇ ਪਿੰਡ ਨੂੰ ਵੱਡਾ ਨੁਕਸਾਨ ਹੋਇਆ ਹੈ। ਜਿਸ ’ਤੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੱਤਰ ਦੀ ਪੜਤਾਲ ਦੇ ਸਬੰਧ ਵਿਚ ਪਿੰਡ ਢਿਲਵਾਂ ਨਾਭਾ ਦੇ ਮੰਨਣ ਵਾਲੇ ਰਾਹ ਪਰ ਪੰਚਾਇਤੀ ਢਾਬ ਪੁੱਜੇ। ਜਿੱਥੇ ਇਕ ਵਿਅਕਤੀ ਜੇਸੀਬੀ ਨਾਲ ਢਾਬ ਵਿਚੋਂ ਟਰੈਕਟਰ-ਟਰਾਲੀ ਵਿਚ ਮਿੱਟੀ ਪਾ ਰਿਹਾ ਸੀ ਅਤੇ ਟਰੈਕਟਰ-ਟਰਾਲੀ ਕੋਲ 2 ਵਿਅਕਤੀ ਖੜ੍ਹੇ ਸਨ ਅਤੇ ਇਕ ਟਰੈਕਟਰ ਦੀ ਡਰਾਇਵਰ ਸੀਟ ’ਤੇ ਬੈਠਾ ਸੀ। ਜਦ ਪੁਲਿਸ ਪਾਰਟੀ ਦੀ ਗੱਡੀ ਢਾਬ ਵਿਚ ਜਿੱਥੇ ਮਿੱਟੀ ਚੁੱਕੀ ਜਾ ਰਹੀ ਸੀ ਕੋਲ ਪੁੱਜੀ ਤਾਂ ਜੇਸੀਬੀ ਦਾ ਡਰਾਈਵਰ ਪੁਲਿਸ ਦੀ ਗੱਡੀ ਨੂੰ ਢਾਬ ਵੱਲ ਆਉਂਦਾ ਦੇਖ ਕੇ ਮੌਕਾ ਤੋਂ ਉੱਤਰਕੇ ਖੇਤਾਂ ਵੱਲ ਭੱਜ ਗਿਆ। ਪ੍ਰੰਤੂ ਪੁਲਿਸ ਨੇ ਮੌਜੂਦ ਤਿੰਨ ਵਿਅਕਤੀਆਂ ਨੂੰ ਜੇਸੀਬੀ ਮਸ਼ੀਨ ਤੇ ਟਰੈਕਟਰ-ਟਰਾਲੀ ਸਣੇ ਕਾਬੂ ਕੀਤਾ। ਜਿਨ੍ਹਾਂ ਆਪਣਾ ਨਾਂਅ ਦਵਿੰਦਰ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਾਸੀ ਸੰਗਰੀਆ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ), ਨਿਵਾਸ ਕੁਮਾਰ ਪੁੱਤਰ ਸ਼ੰਕਰ ਸ਼ਰਮਾ ਵਾਸੀ ਧੋਬੀਆਣਾ ਬਸਤੀ ਬਠਿੰਡਾ ਤੇ ਤੀਸਰੇ ਵਿਅਕਤੀ ਨੇ ਆਪਣਾ ਨਾਂਅ ਗੁਰਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕੁਲਰੀਆ ਜ਼ਿਲ੍ਹਾ ਮਾਨਸਾ ਦੱਸਿਆ। ਉਕਤ ਦੋਸ਼ੀਆਨ ਕੋਲੋਂ ਦੌਰਾਨੇ ਪੜਤਾਲ ਪੁੱਛਗਿੱਛ ਤੋਂ ਪਾਇਆ ਗਿਆ ਕਿ ਗਰਗ ਐਸੋਸੀਏਟਸ ਦੇ ਠੇਕੇਦਾਰ ਭੀਮ ਸੈਨ ਦੇ ਦੁਆਰਾ ਗਰਾਮ ਪੰਚਾਇਤ ਢਿਲਵਾਂ ਨਾਭਾ ਦੇ ਮੰਨਣ ਵਾਲੇ ਰਾਹ ’ਤੇ ਪੰਚਾਇਤੀ ਢਾਬ ਦੀ ਜਗ੍ਹਾਂ ਵਿਚੋਂ ਬਿਨਾ ਕਿਸੇ ਮਨਜੂਰੀ ਤੋਂ ਨਾਜਾਇਜ਼ ਤਰੀਕੇ ਨਾਲ ਮਿੱਟੀ ਚੋਰੀ ਕੀਤੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਦਵਿੰਦਰ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਾਸੀ ਸੰਗਰੀਆ ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ), ਸ੍ਰੀ ਨਿਵਾਸ ਕੁਮਾਰ ਪੁੱਤਰ ਸ਼ੰਕਰ ਸ਼ਰਮਾ ਵਾਸੀ ਧੋਬੀਆਣਾ ਬਸਤੀ ਬਠਿੰਡਾ, ਗੁਰਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਕੁਲਰੀਆ ਜ਼ਿਲ੍ਹਾ ਮਾਨਸਾ, ਠੇਕੇਦਾਰ ਭੀਮ ਸੈਨ ਤੇ ਜੇਸੀਬੀ ਦੇ ਨਾਮਲੂਮ ਵਿਅਕਤੀ ਡਰਾਇਵਰ ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ।