:: ‘ਬਾਊ ਜੀ’ ਸਮਾਜ ਦਾ ਇੱਕ ਧੁਰਾ ਸਨ, ਉਨ੍ਹਾਂ ਦੇ ਪਰਿਵਾਰ ਨਾਲ ਮੇਰੇ ਸਬੰਧ ਉਸੇ ਤਰ੍ਹਾਂ ਬਣੇ ਰਹਿਣਗੇ : ਬਲਤੇਜ ਪੰਨੂੰ :: ਐੱਮਪੀ ਮੀਤ ਹੇਅਰ, ਵਿਧਾਇਕ ਕਾਲਾ ਢਿੱਲੋਂ, ਰਾਜਦੇਵ ਸਿੰਘ ਖਾਲਸਾ, ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤੀ ਸਰਧਾਂਜ਼ਲੀ :: ਬਾਊ ਜੀ ਦੇ ਵੱਡੇ ਬੇਟੇ ਡਾ. ਪੀਨਾਂਕ ਮੋਦਗਿੱਲ ਨੂੰ ਐੱਸਡੀ ਸਭਾ ਦਾ ਚੇਅਰਮੈਨ ਥਾਪਿਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਐੱਸਡੀ ਸਭਾ ਬਰਨਾਲਾ ਦੇ ਚੇਅਰਮੈਨ ਅਤੇ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੂੰ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਕਾ, ਧਾਰਮਿਕ, ਸਮਾਜਿਕ, ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਇਲਾਕਾ ਭਰ ਦੇ ਹਜ਼ਾਰਾਂ ਲੋਕਾਂ ਵੱਲੋਂ ਸਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਐੱਸਐੱਸਡੀ ਕਾਲਜ ’ਚ ਸ਼ਿਵਦਰਸ਼ਨ ਕੁਮਾਰ ਸ਼ਰਮਾ ‘ਬਾਊ ਜੀ’ ਦੇ ਨਮਿੱਤ ਸ੍ਰੀ ਗੁਰੁੜ ਪ੍ਰਾਣ ਦੇ ਪਾਠ ਦੇ ਭੋਗ ਉਪਰੰਤ ਸਰਧਾਂਜ਼ਲੀ ਸਮਾਗਮ ਹੋਇਆ, ਜਿਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ‘ਬਾਊ ਜੀ’ ਨਾਲ ਆਪਣੇ ਪਰਵਾਰਿਕ ਸਬੰਧ ਦੱਸਦਿਆਂ ਕਿਹਾ ਕਿ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਸਦਾ ਉਨ੍ਹਾਂ ਨੂੰ ਇਕ ਪਿਤਾ ਵਾਂਗ ਪਿਆਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸਮਾਜ ਦਾ ਇਕ ਧੁਰਾ ਸਨ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਚ ਇਲਾਕੇ ਨੂੰ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ ਸਥਾਪਿਤ ਕਰ ਕੇ ਦਿੱਤੀਆਂ ਹਨ। ਬਲਤੇਜ ਪੰਨੂੰ ਨੇ ‘ਬਾਊ ਜੀ’ ਦੇ ਵੱਡੇ ਸਪੁੱਤਰ ਡਾ. ਪੀਨਾਂਕ ਮੋਦਗਿੱਲ ਤੇ ਸ਼ਿਵ ਸਿੰਗਲਾ ਨੂੰ ਮਿਲ ਕੇ ਬਾਊ ਜੀ ਦੇ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਲੱਗਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਐੱਸਡੀ ਸਭਾ ਦੇ ਨਾਲ ਖੜ੍ਹੇ ਹਨ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ‘ਬਾਊ ਜੀ’ ਸ਼ਿਵਦਰਸ਼ਨ ਸ਼ਰਮਾ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਨੂੰ ਇਕ ਯੁੱਗ ਪੁਰਸ਼ ਦੱਸਿਆ। ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ‘ਬਾਊ ਜੀ’ ਜਿਥੇ ਇੱਕ ਪ੍ਰਸਿੱਧ ਐਡਵੋਕੇਟ ਅਤੇ ਐੱਸਡੀ ਸਭਾ ਬਰਨਾਲਾ ਦੇ ਕਰਤਾ ਧਰਤਾ ਸਨ। ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਵਕਾਲਤ ਖੇਤਰ ’ਚ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਉਹ ਆਪਣੀਆਂ ਦਲੀਲਾਂ ਅਤੇ ਬਹਿਸਾਂ ਨਾਲ ਵੱਡੇ-ਵੱਡੇ ਕੇਸਾਂ ਵਿੱਚ ਜੱਜ ਸਾਹਿਬਾਨ ਨੂੰ ਵੀ ਫੈਸਲੇ ਬਦਲਣ ਲਈ ਮਜਬੂਰ ਕਰ ਦਿੰਦੇ ਸਨ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ, ਬੀਬੀ ਸੁਰਿੰਦਰ ਕੌਰ ਬਾਲੀਆਂ, ਸੈਸ਼ਨ ਜੱਜ ਜਲੰਧਰ ਮੋਹਿਤ ਗਰਗ, ਏ ਡੀ ਜੇ ਨਰੇਸ਼ ਕੁਮਾਰ , ਰਿਟਾਇਰਡ ਸ਼ੈਸ਼ਨ ਜੱਜ ਕਰਨੈਲ ਸਿੰਘ ਸਹੌਰ, ਸੇਵਾ ਮੁਕਤ ਐੱਸ.ਪੀ ਰੁਪਿੰਦਰ ਭਾਰਦਵਾਜ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਆਪ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਵਿੰਦਰ ਸਿੰਘ ਜੰਡੂ, ਮਹਿੰਦਰਪਾਲ ਸਿੰਘ ਪੱਖੋ, ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ, ਮੱਖਣ ਸਰਮਾ, ਗੁਰਜੀਤ ਸਿੰਘ ਰਾਮਨਵਾਸੀਆ, ਮਹੇਸ਼ ਕੁਮਾਰ ਲੋਟਾ ਆਦਿ ਨੇ ਵਿਸ਼ੇਸ ਹਾਜਰੀ ਭਰੀ। ਇਸ ਸਮੇਂ ਸਟੇਜ ਸਕੱਤਰ ਦੀ ਫਰਜ਼ ਐੱਸਐੱਸਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਨਿਭਾਇਆ। ਇਸ ਮੌਕੇ ਐੱਸਐੱਸਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਪਰਵਾਰ ਵੱਲੋਂ ਸ਼ਰਧਾਂਜ਼ਲੀ ਸਮਾਗਮ ’ਚ ਪੁਹੰਚੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਜਿਥੇ ਰਿਸਤੇਦਾਰਾਂ ਵੱਲੋਂ ਬਾਊ ਜੀ ਦੇ ਵੱਡੇ ਬੇਟੇ ਪੀਨਾਂਕ ਮੋਦਗਿੱਲ ਨੂੰ ਰਸਮ ਪਗੜੀ ਕੀਤੀ ਗਈ, ਉਥੇ ਹੀ ਐੱਸ.ਡੀ ਸਭਾ ਦੇ ਪ੍ਰਧਾਨ ਡਾ. ਭੀਮ ਸੈਨ ਗਰਗ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਜੈ ਕੁਮਾਰ ਭਦੌੜ, ਜਤਿੰਦਰ ਗੋਇਲ, ਸੁਰਿੰਦਰ ਮਿੱਤਲ, ਕੁਲਵੰਤ ਰਾਏ ਗੋਇਲ, ਲੋਕੇਸ਼ ਮੱਕੜਾ, ਸਵਿੰਦਰ ਕੁਮਾਰ, ਨਰਿੰਦਰ ਚੋਪੜਾ,ਪ੍ਰਵੀਨ ਸਿੰਗਲਾ ,ਜਗਵਿੰਦਰ ਸ਼ਰਮਾ ,ਮਾਨਵ ਗੋਇਲ ,ਮਨੀਸ਼ ਗੁਪਤਾ, ਮਨੀਸ਼, ਆਰ ਕੇ ਚੌਧਰੀ, ਸੰਦੀਪ ਸਿੰਘਲ, ਵਿਵੇਕ ਸਿੰਧਵਾਨੀ, ਅਨਿਲ ਦੱਤ ਸ਼ਰਮਾ, ਮਹੇਸ਼ ਟੀਟੂ ਤੇ ਮਹੇਸ਼ ਗੋਇਲ ਆਦਿ ਵੱਲੋਂ ਸਰਬਸੰਮਤੀ ਨਾਲ ਮਤਾ ਪਾਉਂਦਿਆਂ ‘ਬਾਊ ਜੀ’ ਸਿਵਦਰਸ਼ਨ ਕੁਮਾਰ ਸ਼ਰਮਾ ਦੇ ਜਾਣ ਤੋਂ ਬਾਅਦ ਖਾਲੀ ਹੋਏ ਐੱਸ ਡੀ ਸਭਾ ਦੇ ਚੇਅਰਮੈਨ ਦੇ ਆਹੁਦੇ ਲਈ ਉਨ੍ਹਆਂ ਦੇ ਬੇਟੇ ਪੀਨਾਂਕ ਮੋਦਗਿੱਲ ਨੂੰ ਨਾਮਜਦ ਕਰਦਿਆਂ ਪਗੜੀ ਪਹਿਨਾਈ ਗਈ। ਸ੍ਰੀ ਬਲਤੇਜ ਪੰਨੂੰ ਨੇ ‘ਬਾਊ ਜੀ’ ਦੇ ਵੱਡੇ ਸਪੁੱਤਰ ਡਾ. ਪੀਨਾਂਕ ਮੋਦਗਿੱਲ ਅਤੇ ਸ਼ਿਵ ਸਿੰਗਲਾ ਨੂੰ ਮਿਲ ਕੇ ਬਾਊ ਜੀ ਦੇ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਲੱਗਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਐੱਸਡੀ ਸਭਾ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ‘ਬਾਊ ਜੀ’ ਦੇ ਇੱਕ ਸੱਦੇ ’ਤੇ ਉਹ ਸਵਾ ਘੰਟੇ ਵਿੱਚ ਬਰਨਾਲਾ ਵਿੱਚ ਹਾਜਰ ਹੋ ਜਾਂਦੇ ਸਨ, ਉਸੇ ਤਰ੍ਹਾਂ ਹੀ ‘ਬਾਊ ਜੀ’ ਸੁਪੱਤਰਾਂ ਡਾ: ਪੀਨਾਂਕ ਮੋਦਗਿੱਲ ਅਤੇ ਹਿਮਾਂਸੂ ਮੋਦਗਿੱਲ ਦੀ ਇੱਕ ਆਵਾਜ ’ਤੇ ਉਹ ਹਾਜਰ ਹੁੰਦੇ ਰਹਿਣਗੇ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ‘ਬਾਊ ਜੀ’ ਸ਼ਿਵਦਰਸ਼ਨ ਸਰਮਾਂ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਹਨਾਂ ਨੂੰ ਇੱਕ ਯੁੱਗ ਪੁਰਸ਼ ਦੱਸਦਿਆ। ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ‘ਬਾਊ ਜੀ’ ਜਿਥੇ ਇੱਕ ਪ੍ਰਸਿੱਧ ਐਡਵੋਕੇਟ ਅਤੇ ਐੱਸ ਡੀ ਸਭਾ ਬਰਨਾਲਾ ਦੇ ਕਰਤਾ ਧਰਤਾ ਸਨ, ਉਥੇ ਬਰਨਾਲਾ ਦੀ ਸਿਆਸਤ ਵਿੱਚ ਇੱਕ ਵੱਡਾ ਨਾਮ ਸਨ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਸਾਰੀ ਉਮਰ ਕਾਂਗਰਸੀ ਪਾਰਟੀ ਨਾਲ ਜੁੜੇ ਰਹੇ। ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਵਕਾਲਤ ਖੇਤਰ ਵਿੱਚ ਐਡਵੋਕੇਟ ਸ੍ਰੀ ਸ਼ਿਵਦਰਸ਼ਨ ਸ਼ਰਮਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਉਹ ਆਪਣੀਆਂ ਦਲੀਲਾਂ ਅਤੇ ਬਹਿਸਾਂ ਨਾਲ ਵੱਡੇ-ਵੱਡੇ ਕੇਸਾਂ ਵਿੱਚ ਜੱਜ ਸਾਹਿਬਾਨ ਨੂੰ ਵੀ ਫੈਸਲੇ ਬਦਲਣ ਲਈ ਮਜਬੂਰ ਕਰ ਦਿੰਦੇ ਸਨ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ, ਬੀਬੀ ਸੁਰਿੰਦਰ ਕੌਰ ਬਾਲੀਆਂ, ਸੈਸ਼ਨ ਜੱਜ ਜਲੰਧਰ ਮੋਹਿਤ ਗਰਗ, ਏ ਡੀ ਜੇ ਨਰੇਸ਼ ਕੁਮਾਰ , ਰਿਟਾਇਰਡ ਸ਼ੈਸ਼ਨ ਜੱਜ ਕਰਨੈਲ ਸਿੰਘ ਸਹੌਰ, ਸੇਵਾ ਮੁਕਤ ਐੱਸ.ਪੀ ਰੁਪਿੰਦਰ ਭਾਰਦਵਾਜ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ, ਆਪ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਇਸਵਿੰਦਰ ਸਿੰਘ ਜੰਡੂ, ਮਹਿੰਦਰਪਾਲ ਸਿੰਘ ਪੱਖੋ, ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ, ਮੱਖਣ ਸਰਮਾ, ਗੁਰਜੀਤ ਸਿੰਘ ਰਾਮਨਵਾਸੀਆ, ਮਹੇਸ਼ ਕੁਮਾਰ ਲੋਟਾ ਆਦਿ ਨੇ ਵਿਸ਼ੇਸ ਹਾਜਰੀ ਭਰੀ। ਇਸ ਸਮੇਂ ਸਟੇਜ ਸਕੱਤਰ ਦੀ ਫਰਜ਼ ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਨਿਭਾਇਆ। ਇਸ ਸਮੇਂ ਜਿਥੇ ਰਿਸਤੇਦਾਰਾਂ ਵੱਲੋਂ ਬਾਊ ਜੀ ਦੇ ਵੱਡੇ ਬੇਟੇ ਪੀਨਾਂਕ ਮੋਦਗਿੱਲ ਨੂੰ ਰਸਮ ਪਗੜੀ ਕੀਤੀ ਗਈ, ਉਥੇ ਹੀ ਐੱਸ.ਡੀ ਸਭਾ ਦੇ ਪ੍ਰਧਾਨ ਡਾ: ਭੀਮ ਸੈਨ ਗਰਗ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਜੈ ਕੁਮਾਰ ਭਦੌੜ, ਜਤਿੰਦਰ ਗੋਇਲ, ਸੁਰਿੰਦਰ ਮਿੱਤਲ, ਕੁਲਵੰਤ ਰਾਏ ਗੋਇਲ, ਲੋਕੇਸ਼ ਮੱਕੜਾ, ਸਵਿੰਦਰ ਕੁਮਾਰ, ਨਰਿੰਦਰ ਚੋਪੜਾ,ਪ੍ਰਵੀਨ ਸਿੰਗਲਾ ,ਜਗਵਿੰਦਰ ਸ਼ਰਮਾ ,ਮਾਨਵ ਗੋਇਲ ,ਮਨੀਸ਼ ਗੁਪਤਾ ,ਮਨੀਸ਼ ,ਆਰ ਕੇ ਚੌਧਰੀ ,ਸੰਦੀਪ ਸਿੰਘਲ ,ਵਿਵੇਕ ਸਿੰਧਵਾਨੀ ,ਅਨਿਲ ਦੱਤ ਸ਼ਰਮਾ ,ਮਹੇਸ਼ ਟੀਟੂ ਅਤੇ ਮਹੇਸ਼ ਗੋਇਲ ਆਦਿ ਵੱਲੋਂ ਸਰਬਸੰਮਤੀ ਨਾਲ ਮਤਾ ਪਾਉਂਦਿਆਂ ‘ਬਾਊ ਜੀ’ ਸਿਵਦਰਸ਼ਨ ਕੁਮਾਰ ਸ਼ਰਮਾਂ ਦੇ ਜਾਣ ਤੋਂ ਬਾਅਦ ਖਾਲੀ ਹੋਏ ਐੱਸ ਡੀ ਸਭਾ ਦੇ ਚੇਅਰਮੈਨ ਦੇ ਆਹੁਦੇ ਲਈ ਉਹਨਾਂ ਦੇ ਬੇਟੇ ਪੀਨਾਂਕ ਮੋਦਗਿੱਲ ਨੂੰ ਨਾਮਜਦ ਕਰਦਿਆਂ ਪਗੜੀ ਪਹਿਨਾਈ ਗਈ।