ਲੁੱਟਾਂ-ਖੋਹਾਂ ਕਰਨ ਵਾਲੇ ਮਾਰੂ ਹਥਿਆਰਾਂ ਸਣੇ ਕਾਬੂ
ਲੁੱਟਾ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾਰੂ ਹਥਿਆਰਾਂ ਸਮੇਤ ਕਾਬੂ
Publish Date: Thu, 22 Jan 2026 06:01 PM (IST)
Updated Date: Fri, 23 Jan 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾੜੇ ਅਨਸਰਾਂ ਨੂੰ ਸ਼ਹਿਣਾ ਖੇਤਰ ਵਿਚ ਸਿਰ ਨਹੀਂ ਚੁੱਕਣ ਦੇਵਾਂਗੇ। ਇਹ ਸ਼ਬਦ ਥਾਣਾ ਸ਼ਹਿਣਾ ਦੇ ਮੁਖੀ ਰੈਨੂੰ ਪਰੋਚਾ ਨੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਕਾਬੂ ਕੀਤੇ ਗਏ ਪੰਜ ਨੌਜਵਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਕਹੇ। ਰੈਨੂੰ ਪਰੋਚਾ ਨੇ ਦੱਸਿਆ ਕਿ ਥਾਣਾ ਸ਼ਹਿਣਾ ਦੇ ਮਹਿੰਦਰ ਸਿੰਘ ਏਐੱਸਆਈ ਨੇ ਗੁਰਬਖਸ਼ ਸਿੰਘ ਕਾਲੂ ਪੁੱਤਰ ਬਸੰਤ ਸਿੰਘ, ਹਰਮਨ ਸਿੰਘ ਉਰਫ ਹਰਪ੍ਰੀਤ ਸਿੰਘ ਪੁੱਤਰ ਲਖਵੀਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਪ੍ਰਿਥੀ ਸਿੰਘ ਤਿੰਨੋ ਉੱਪਲ ਪੱਤੀ ਬਾਹਰਲੀ ਬਸਤੀ ਵਾਸੀ ਸਹਿਣਾ, ਮਨਜਿੰਦਰ ਸਿੰਘ ਮਿੰਟੂ ਪੁੱਤਰ ਸੇਵਾ ਸਿੰਘ, ਚਾਨਣ ਸਿੰਘ ਪੁੱਤਰ ਮਿੱਠੂ ਸਿੰਘ ਦੋਵੇਂ ਜਟਾਣਾਂ ਕੋਠੇ ਸਹਿਣਾ ਜੋ ਚੋਰੀ ਤੇ ਲੁੱਟਾ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਨੂੰ ਲੋਹੇ ਦੀਆਂ ਪਾਈਪਾਂ, ਗਰਾਰੀ ਵਾਲੀਆਂ ਪਾਈਪਾਂ, ਛੋਟਾ ਤੇ ਵੱਡਾ ਖੰਡਾ ਤੇ ਹੋਰ ਮਾਰੂ ਹਥਿਆਰਾਂ ਸਮੇਤ ਚੂੰਘਾਂ ਰੋਡ ਤੋਂ ਕਾਬੂ ਕਰ ਕੇ ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 11 ਧਾਰਾਂ 310(4) 5,317,2 ਆਦਿ ਤਹਿਤ ਦਰਜ਼ ਕੀਤਾ ਗਿਆ ਹੈ, ਮੈਡਮ ਰੈਨੂੰ ਪਰੋਚਾ ਨੇ ਦੱਸਿਆ ਕਿ ਹੋਰ ਰਕਬਰੀ ਲਈ ਮਾਨਯੋਗ ਅਦਾਲਤ ਤੋਂ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ। ਇਸ ਮੌਕੇ ਹੌਲਦਾਰ ਮਲਕੀਤ ਸਿੰਘ, ਹੌਲਦਾਰ ਭਰਪੂਰ ਸਿੰਘ, ਮੁੱਖ ਮੁਨਸ਼ੀ ਕਮਲ ਕਿਸ਼ੋਰ, ਅਮਰੀਕ ਸਿੰਘ ਆਦਿ ਹਾਜ਼ਰ ਸਨ।