ਦੁਕਾਨਦਾਰ ਦੇ ਗੱਲੇ ’ਚੋਂ ਪੈਸੇ ਕੱਢ ਚੋਰ ਫ਼ਰਾਰ
ਖੁੱਲੇ ਪੈਸੇ ਲੈਣ ਬਹਾਨੇ ਦੁਕਾਨਦਾਰ ਦੇ ਗੱਲੇ ’ਚੋਂ ਪੈਸੇ ਕੱਢ ਚੋਰ ਫਰਾਰ
Publish Date: Mon, 05 Jan 2026 04:07 PM (IST)
Updated Date: Tue, 06 Jan 2026 04:00 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ’ਚ ਪਿਛਲੇ ਦਿਨੀਂ ਵਪਾਰੀਆਂ ਨਾਲ ਹੋਈ ਲੁੱਟ ਖਸੁੱਟ ਦੀਆਂ ਵਾਰਦਾਤਾਂ ਦਾ ਮਾਮਲਾ ਹਲੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਤਪਾ ’ਚ ਫੇਰ ਵਪਾਰੀ ਨਾਲ ਲੁੱਟ ਦਾ ਨਵੇਂ ਤਰੀਕੇ ਮਾਮਲਾ ਸਾਹਮਣੇ ਆਇਆ, ਜਿਸਦੀ ਵੀਡੀਓ ਵਾਇਰਲ ਹੋ ਗਈ ਹੈ। ਜਿਸ ਬਾਰੇ ਤਪਾ ਬਾਹਰੀ ਬੱਸ ਸਟੈਂਡ ਦੇ ਨਜ਼ਦੀਕ ਇਕ ਕਰਿਆਣੇ ਦੀ ਦੁਕਾਨ ਕਰਦੇ ਵਪਾਰੀ ਆਸ਼ੂ ਨੇ ਦੱਸਿਆ ਕਿ ਐਤਵਾਰ ਦੀ ਰਾਤ 8 ਵਜੇ ਉਸਦਾ ਬੇਟਾ ਦੁਕਾਨ ’ਤੇ ਬੈਠਾ ਸੀ ਇਕ ਵਿਅਕਤੀ ਨੇ ਖੁੱਲ੍ਹੇ ਪੈਸੇ ਮੰਗੇ ਤੇ ਜਦ ਉਸ ਦੇ ਬੇਟੇ ਨੇ ਜਦ ਪੈਸੇ ਦੇਣ ਲਈ ਗੱਲ੍ਹਾ ਖੋਲ੍ਹਿਆ ਤਾਂ ਉਕਤ ਵਿਅਕਤੀ ਗੱਲੇ ’ਚ ਹੱਥ ਮਾਰਦਾ ਹੋਇਆ ਦੁਕਾਨਦਾਰ ਦੇ ਬੇਟੇ ਦੇ ਹੱਥ ਵਾਲੇ ਪੈਸੇ ਖੋਹ ਉਥੋ ਫ਼ਰਾਰ ਹੋ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਸਦੇ ਗੱਲੇ ’ਚੋਂ 4000 ਰੁਪਏ ਦੇ ਕਰੀਬ ਚੋਰੀ ਹੋ ਗਏ ਜਿਸਦੀ ਸੂਚਨਾ ਉਸ ਵੱਲੋਂ ਪੁਲਿਸ ਨੂੰ ਦਿੱਤੀ ਜਾ ਰਹੀ ਹੈ।