ਸ਼੍ਰੀ ਰਾਮਨੌਮੀ ਸਬੰਧੀ ਹੋਵੇਗਾ ਸੰਕੀਰਤਨ
ਸ੍ਰੀ ਰਾਮ ਨੌਮੀ ਨੂੰ ਹੋਵੇਗਾ ਰਸਮਈ ਸੰਕੀਰਤਨ
Publish Date: Wed, 25 Mar 2026 04:37 PM (IST)
Updated Date: Wed, 25 Mar 2026 04:41 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਸ਼੍ਰੀ ਰਾਮਨੌਮੀ ਦੇ ਸ਼ੁੱਭ ਮੌਕੇ ਸਮੇਂ ਸਥਾਨਕ ਸਨਾਤਨ ਧਰਮ ਮੰਦਰ ਵਿਖੇ ਇੱਕ ਵਿਸ਼ੇਸ਼ ਰਸਮਈ ਸੰਕੀਰਤਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਸਨਾਤਨ ਧਰਮ ਉਤਸਵ ਅਤੇ ਵੈੱਲਫੇਅਰ ਕਮੇਟੀ ਦੇ ਆਗੂ ਅਤੇ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਸਿੰਗਲਾ ਨੇ ਦੱਸਿਆ ਕਿ ਇਹ ਰਸਮਈ ਸੰਕੀਰਤਨ 27 ਮਾਰਚ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਤੋਂ 11:30 ਵਜੇ ਤੱਕ ਮੰਡੀ ਵਾਲੇ ਸਨਾਤਨ ਧਰਮ ਮੰਦਿਰ ਵਿਖੇ ਹੋਵੇਗਾ। ਜਿਸ ਵਿੱਚ ਬੀਬੀ ਰਜਨੀ ਧੀਮਾਨ ਅਤੇ ਰਮੇਸ਼ਵਰ ਸ਼ਰਮਾ ਲਹਿਰੇ ਵਾਲੇ ਸ਼੍ਰੀ ਰਾਮ ਜੀ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿਹਾ ਕਿ ਇਸ ਤੋਂ ਬਾਅਦ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਵਿਨੋਦ ਸਿੰਗਲਾ ਨੇ ਕਿਹਾ ਕਿ ਆਪਾਂ ਨੂੰ ਸ਼੍ਰੀ ਰਾਮ ਜੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਹੋ ਸਕਦਾ ਹੈ।