ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੋਣਕਾਂ
ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੋਣਕਾਂ
Publish Date: Thu, 22 Jan 2026 05:34 PM (IST)
Updated Date: Fri, 23 Jan 2026 04:10 AM (IST)

ਵੱਖ-ਵੱਖ ਪ੍ਰਕਾਰ ਦੇ ਪਤੰਗਾਂ ਨੂੰ ਲੈ ਕੇ ਲਈ ਲੋਕਾਂ ’ਚ ਉਤਸ਼ਾਹ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੀ ਹੋਇਆ ਸਖਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ’ਚ ਰੌਣਕਾਂ ਲੱਗ ਚੁੱਕੀਆਂ ਹਨ। ਬਾਜ਼ਾਰਾਂ ’ਚ ਪਤੰਗ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ’ਤੇ ਵੱਖ ਵੱਖ ਪ੍ਰਕਾਰ ਦੇ ਪਤੰਗ ਵੇਚਣ ਲਈ ਸਜਾ ਲਏ ਹਨ। ਇਸ ਵਾਰ ਚਾਇਨਾ ਡੋਰ ਦੇ ਖਿਲਾਫ਼ ਪ੍ਰਸਾਸ਼ਨ ਵਲੋਂ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਲੋਕ ਦੇਵੀ ਸਰਸਵਤੀ ਦੀ ਪੂਜਾ ਕਰਨਾ ਨੂੰ ਲੈ ਕੇ ਸਮੱਗਰੀ ਦੀ ਖ੍ਰੀਦਦਾਰੀ ਕਰ ਰਹੇ ਹਨ। : ਬਸੰਤ ਪੰਚਮੀਂ ਦੇ ਤਿਉਹਾਰ ਦਾ ਮਹੱਤਵ ਸਨਾਤਨੀ ਧਰਮ ’ਚ ਹਰ ਤਿਉਹਾਰ ਦਾ ਆਪਣਾ ਵਿਸ਼ੇਸ਼ ਅਧਿਆਤਮਿਕ ਤੇ ਸੱਭਿਆਚਾਰਕ ਮਹੱਤਵ ਹੁੰਦਾ ਹੈ। ਇਨ੍ਹਾਂ ਪਵਿੱਤਰ ਤਿਉਹਾਰਾਂ ’ਚੋਂ ਇੱਕ ਬਸੰਤ ਪੰਚਮੀ ਹੈ, ਜੋ ਗਿਆਨ, ਸਿੱਖਿਆ, ਕਲਾ ਤੇ ਸੰਗੀਤ ਦੀ ਪ੍ਰਮੁੱਖ ਦੇਵੀ ਦੇਵੀ ਸਰਸਵਤੀ ਨੂੰ ਸਮਰਪਿਤ ਹੈ। ਇਹ ਤਿਉਹਾਰ ਨਾ ਸਿਰਫ਼ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ, ਸਗੋਂ ਕੁਦਰਤ ’ਚ ਨਵੇਂ ਜੀਵਨ ਅਤੇ ਅਨੰਦ ਦਾ ਪ੍ਰਤੀਕ ਵੀ ਹੈ। ਇਸ ਵਾਰ 23 ਜਨਵਰੀ ਦਿਨ ਸੁੱਕਰਵਾਰ ਨੂੰ ਬਸੰਤ ਪੰਚਮੀਂ ’ਤੇ ਮਾਂ ਸਰਸਵਤੀ ਦੀ ਪੂਜਾ ਦੇ ਦਿਨ ਸਵੇਰੇ 8:33 ਤੋਂ ਲੈ ਕੇ 11:53 ਵਜੇ ਤੱਕ ਦਾ ਸਭ ਤੋਂ ਚੰਗਾ ਸਮਾਂ ਹੈ। ਪੂਜਾ ਦਾ ਸਮਾਂ ਸਵੇਰੇ 9:53 ਤੋਂ ਲੈ ਕੇ 11:13 ਵਜੇ ਤੱਕ ਦਾ ਹੈ। ਕਠੋਰ ਸਰਦੀਆਂ ਤੋਂ ਬਾਅਦ, ਜਦੋਂ ਕੁਦਰਤ ਨਵੇਂ ਜੀਵਨ ਨਾਲ ਭਰੀ ਹੁੰਦੀ ਹੈ, ਖੇਤਾਂ ’ਚ ਪੀਲੇ ਸਰ੍ਹੋਂ ਦੇ ਫੁੱਲ ਖਿੜਦੇ ਹਨ, ਰੁੱਖਾਂ ’ਤੇ ਨਵੀਆਂ ਕਲੀਆਂ ਫੁੱਟਦੀਆਂ ਹਨ, ਤੇ ਵਾਤਾਵਰਣ ਖੁਸ਼ੀ ਨਾਲ ਭਰ ਜਾਂਦਾ ਹੈ, ਬਸੰਤ ਆਉਂਦੀ ਹੈ। ਸ਼ਾਸਤਰਾਂ ’ਚ ਬਸੰਤ ਨੂੰ “ਰਿਤੁਰਾਜ” ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਸਾਰੀਆਂ ਰੁੱਤਾਂ ’ਚੋਂ ਸਭ ਤੋਂ ਵਧੀਆ। ਇਸ ਰੁੱਤ ਨੂੰ ਖੁਸ਼ੀ, ਊਰਜਾ, ਪਿਆਰ ਤੇ ਸੁੰਦਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। : ਵੱਖ ਵੱਖ ਪ੍ਰਕਾਰ ਦੇ ਪਤੰਗਾਂ ਨੂੰ ਲੈ ਕੇ ਲਈ ਲੋਕਾਂ ’ਚ ਉਤਸਾਹ ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਬਰਨਾਲਾ ਦੇ ਸਦਰ ਬਾਜ਼ਾਰ, ਕੇਸੀ ਰੋਡ, ਹੰਡਿਆਇਆ ਬਾਜ਼ਾਰ, ਫ਼ਰਵਾਹੀ ਬਾਜ਼ਾਰ, ਬੱਸ ਸਟੈਂਡ ਆਦਿ ਥਾਵਾਂ ’ਤੇ ਪਤੰਗ ਹੋਲਸੇਲ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ’ਤੇ ਵੱਖ ਵੱਖ ਤਰ੍ਹਾਂ ਦੇ ਪਤੰਗ ਸਜਾ ਲਏ ਹਨ। ਪਤੰਗ ਦੁਕਾਨਦਾਰ ਸੋਨੂੰ ਸਿੰਘ, ਹਰੀਸ ਕੁਮਾਰ, ਵਨੀਤ ਗੋਇਲ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀਆਂ ਦੁਕਾਨਾਂ ਅੰਦਰ ਵੱਖ ਵੱਖ ਤਰ੍ਹਾਂ ਦੇ ਪਤੰਗ ਵੇਚਣ ਲਈ ਰੱਖ ਦਿੱਤੇ ਹੈ। ਲੋਕ ਵੱਡੀ ਗਿਣਤੀ ’ਚ ਪਤੰਗਾਂ ਦੀ ਖ੍ਰੀਦਦਾਰੀ ਰਹੇ ਹਨ। ਇਸ ਵਾਰ ਲੋਕ ਚਾਇਨਾ ਡੋਰ ਦਾ ਬਾਈਕਾਟ ਕਰਕੇ ਸਧਾਨਰਨ ਧਾਗੇ ਵਾਲੀ ਡੋਰ ਦੀ ਖ੍ਰੀਦਾਦਰੀ ਕਰਨ ਨੂੰ ਪਹਿਲ ਦੇ ਰਹੇ ਹਨ। : ਚਾਇਨਾ ਡੋਰ ਨੂੰ ਲੈ ਕੇ ਪ੍ਰਸਾਸ਼ਨ ਵੀ ਹੋਇਆ ਸਖਤ ਬਸੰਤ ਪੰਚਮੀਂ ਦੇ ਤਿਉਹਾਰ ਨੂੰ ਲੈ ਕੇ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਰਨਾਲਾ ਪੁਲਿਸ ਵਲੋਂ ਚਾਇਨਾ ਡੋਰ ਦੇ ਖਿਲਾਫ਼ ਸਖਤ ਅਭਿਆਨ ਚਲਾਇਆ ਹੋਇਆ ਹੈ, ਪੁਲਿਸ ਵਲੋਂ ਚੱਪੇ ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਚਾਇਨਾ ਡੋਰ ਨੂੰ ਲੈ ਕੇ ਦੁਕਾਨਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਚਾਇਨਾ ਡੋਰ ਦੀ ਵਰਤੋਂ ਕਰਨ ਤੇ ਵੇਚਣ ਲਵਾਲਿਆਂ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਤੇ ਇਸ ਤੋਂ ਵਰਤੋ ਤੇ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਪੁਲਿਸ ਵਲੋਂ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।