ਜਾਨਵਰਾਂ ’ਚ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ’ਚ ਉਪਚਾਰਕ ਸੈਂਟਰ ਸਥਾਪਿਤ
ਜਾਨਵਰਾਂ ’ਚ ਹਲਕਾਅ ਦੀ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ ’ਚ ਉਪਚਾਰਕ/ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ
Publish Date: Fri, 09 Jan 2026 05:34 PM (IST)
Updated Date: Sat, 10 Jan 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਡੀਸੀ ਬਰਨਾਲਾ ਟੀ. ਬੈਨਿਥ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ’ਚ ਜਾਨਵਰਾਂ ’ਚ ਹਲਕਾਅ (ਰੇਬੀਜ਼) ਦੇ ਵਿਰੁੱਧ ਬਚਾਅ ਲਈ 6 ਉਪਚਾਰਕ/ ਪ੍ਰੋਫ਼ਾਈਲੈਕਟਿਕ ਸੈਂਟਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ’ਚ ਹਲਕਾਅ ਦੇ ਵਿਰੁੱਧ ਜਾਨਵਰਾਂ ਦੇ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਡਿਪਟੀ ਡਾਇਕੈਰਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਡਾ. ਕਰਮਜੀਤ ਸਿੰਘ ਵੱਲੋਂ ਸਾਂਝੀ ਕਰਦਿਆਂ ਦੱਸਿਆ ਕਿ ਇਹ ਸੈਂਟਰ ਬਰਨਾਲਾ, ਤਪਾ, ਸ਼ਹਿਣਾ, ਬਡਬਰ, ਮਹਿਲ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲਾਂ ਅਤੇ ਵੈਟਰਨਰੀ ਪੋਲੀਕਲੀਨਿਕ, ਬਰਨਾਲਾ ਵਿਖੇ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਾਨਵਰਾਂ ਨੂੰ ਹਲਕਾਅ ਬਿਮਾਰੀ (ਰੇਬੀਜ਼) ਦੀ ਰੋਕਥਾਮ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ ਅਤੇ ਜੇਕਰ ਜ਼ਿਲ੍ਹੇ ’ਚ ਕਿਸੇ ਹਲਕੇ ਹੋਏ ਜਾਨਵਰ ਦੇ ਕੱਟਣ ਦਾ ਕੋਈ ਵੀ ਕੇਸ ਆਉਂਦਾ ਹੈ ਤਾਂ ਪਸ਼ੂ ਪਾਲਕ ਵੱਲੋਂ ਤੁਰੰਤ ਸਬੰਧਿਤ ਨੇੜਲੇ ਸੈਂਟਰ ਨਾਲ ਤਾਲਮੇਲ ਕੀਤਾ ਜਾਵੇ।