'ਜੀ ਰਾਮ ਜੀ' ਸਕੀਮ ਨੂੰ ਮਜ਼ਦੂਰ ਵਿਰੋਧੀ : ਸਾਬਕਾ ਮੰਤਰੀ ਸਿੰਗਲਾ
ਜ਼ਿਲ੍ਹਾ ਪ੍ਰੀਸ਼ਦ 'ਤੇ ਬਲਾਕ ਸੰਮਤੀ ਦੇ ਜੇਤੂ ਉਮੀਦਵਾਰਾਂ ਦਾ ਕੀਤਾ ਸਨਮਾਨ
Publish Date: Wed, 14 Jan 2026 05:11 PM (IST)
Updated Date: Thu, 15 Jan 2026 04:04 AM (IST)

ਜੇਤੂ ਉਮੀਦਵਾਰਾਂ ਦਾ ਕੀਤਾ ਮਾਣ-ਸਨਮਾਨ, ਜਿੱਤ ਦੀ ਖੁਸ਼ੀ ਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਕੁਟੀਆ ਬਾਬਾ ਰਿਖੀ ਰਾਮ ਜੀ ਪਿੰਡ ਸਕਰੌਦੀ ਵਿਖੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੋਣਾਂ ਵਿਚ ਜੇਤੂ ਰਹੇ ਉਮੀਦਵਾਰ ਨਰਦੀਪ ਕੌਰ ਗਰੇਵਾਲ ਸੁਪਤਨੀ ਪਰਵਿੰਦਰ ਸਿੰਘ ਗਰੇਵਾਲ ਵਲੋਂ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ। ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਮੌਕੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਮੰਤਰੀ ਸਿੰਗਲਾ ਵਲੋਂ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਜ਼ਦੂਰਾ ਨੂੰ ਰੁਜਗਾਰ ਦੀ ਗਰੰਟੀ ਦੇਣ ਵਾਲੀ ਮਨਰੇਗਾ ਸਕੀਮ ਨੂੰ ਖਤਮ ਕਰਕੇ ਲਾਗੂ ਕੀਤੇ ਜੀ ਰਾਮ ਜੀ ਸਕੀਮ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੱਤਾ। ਇਸ ਧੱਕੇਸ਼ਾਹੀ ਖਿਲਾਫ ਕਾਂਗਰਸ ਪਾਰਟੀ ਵਲੋਂ ਦੇਸ਼ ਭਰ ਵਿਚ ਅਵਾਜ਼ ਉਠਾਈ ਜਾ ਰਹੀ ਹੈ। ਇਸ ਮੌਕੇ ਉਹਨਾਂ ਪਾਰਟੀ ਦੇ ਜੇਤੂ ਉਮੀਦਵਾਰ ਹਰੀ ਸਿੰਘ ਫੱਗੂਵਾਲਾ, ਸਾਹਿਬ ਸਿੰਘ ਭੜੋ, ਹਰਵਿੰਦਰ ਸਿੰਘ ਬੀਬੜ, ਸੁਖਚੈਨ ਸਿੰਘ ਰਾਮਪੁਰਾ, ਸੁਖਵੀਰ ਸਿੰਘ ਆਲੋਅਰਖ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਰਮਨਦੀਪ ਸਿੰਘ ਭੰਗੂ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਸੰਗਰੂਰ, ਜਗਤਾਰ ਨਮਾਦਾਂ, ਉਜਾਗਰ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਰਾਏ ਡਿਪਟੀ ਸੁਪਰਡੈਂਟ ਨਾਭਾ ਜੇਲ੍ਹ, ਹਰਜੀਤ ਸਿੰਘ ਗਰੇਵਾਲ, ਰਾਮ ਸਿੰਘ ਸਾਬਕਾ ਸਰਪੰਚ ਭਰਾਜ, ਜਗਮੀਤ ਸਿੰਘ ਭੋਲਾ ਸਰਪੰਚ ਬਲਿਆਲ, ਗੋਗੀ ਨਰੈਣਗੜ੍ਹ, ਗੁਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ, ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ ਸਾਬਕਾ ਚੇਅਰਮੈਨ, ਜਗਪਾਲ ਸਿੰਘ ਬਖੋਪੀਰ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਜਰਨੈਲ ਸਿੰਘ ਬੌੜਾਂ, ਸੰਦੀਪ ਨਾਭਾ ਹਾਜ਼ਰ ਸਨ।