ਮਰਦਮਸ਼ੁਮਾਰੀ ਦਾ ਕੰਮ ਬੇਰੁਜ਼ਗਾਰਾਂ ਤੋਂ ਕਰਵਾਇਆ ਜਾਵੇ
ਦੇਸ਼ ਦੀ ਮਰਦਮਸ਼ੁਮਾਰੀ ਦਾ ਕੰਮ ਬੇਰੁਜਗਾਰ ਨੌਜਵਾਨਾਂ ਤੋਂ ਕਰਵਾਇਆ ਜਾਵੇ-ਯੰਗ ਸਵਰਨਕਾਰ ਸੰਘ ਭਾਰਤ
Publish Date: Fri, 24 Apr 2026 04:34 PM (IST)
Updated Date: Sat, 25 Apr 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਦੇਸ਼ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ 2027 ਦਾ ਸਾਰਾ ਕੰਮ ਦੇਸ਼ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਕਰਵਾਉਣ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਬਿਲਕੁਲ ਠੱਪ ਹੋ ਜਾਵੇਗੀ। ਇਸ ਨਾਲ ਆਰਥਿਕ ਤੌਰ ’ਤੇ ਕਮਜੌਰ ਤੇ ਮੱਧ ਵਰਗੀ ਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਦੇਸ਼ ਦੇ ਵਿਚ ਲੱਖਾਂ ਦੀ ਵੱਡੀ ਗਿਣਤੀ ’ਚ ਉੱਚ ਵਿੱਦਿਆ ਪ੍ਰਾਪਤ ਪੜ੍ਹੇ-ਲਿਖੇ ਬੇਰੁਜ਼ਗਾਰ ਲੜਕੇ-ਲੜਕੀਆਂ ਨੌਜਵਾਨ ਹਨ। ਜਿਨ੍ਹਾਂ ਤੋਂ ਦੇਸ਼ ਦੀ ਮਰਦਮਸ਼ੁਮਾਰੀ ਦਾ ਕੰਮ ਕਰਵਾਇਆ ਜਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੰਗ ਸਵਰਨਕਾਰ ਸੰਘ ਭਾਰਤ ਦੇ ਕੌਮੀ ਪ੍ਰਧਾਨ ਰਵਿੰਦਰਜੀਤ ਸਿੰਘ ਬਿੰਦੀ ਪੱਖੋ ਕਲਾਂ ਨੇ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ 2027 ਦਾ ਕੰਮ ਦੇਸ਼ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਕਰਵਾਇਆ ਜਾ ਰਿਹਾ ਹੈ। ਪਹਿਲੇ ਪੜਾਅ ਤਹਿਤ ਮਰਦਮਸ਼ੁਮਾਰੀ ਟਰੇਨਿੰਗ 24 ਅਪ੍ਰੈਲ ਤੋਂ ਸ਼ੁਰੂ ਹੋ ਕੇ 6 ਮਈ ਤੱਕ ਚੱਲੇਗੀ ਤੇ ਘਰਾਂ ਦੀ ਸੂਚੀਕਰਨ ਦਾ ਕੰਮ 15 ਮਈ ਤੋਂ 13 ਜੂਨ ਤੱਕ ਹੋਵੇਗਾ। ਮਰਦਮਸ਼ੁਮਾਰੀ ਦੇ ਕੰਮ ਬਦਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸੇਵਾਫਲ ਵਜੋ ਰੁਪਏ ਦਿੱਤੇ ਜਾਣਗੇ। ਅਧਿਆਪਕ ਤਾਂ ਪਹਿਲਾਂ ਹੀ ਸਰਕਾਰੀ ਨੌਕਰੀਆਂ ਪ੍ਰਾਪਤ ਹਨ। ਦੇਸ਼ ਦਾ ਮਰਦਮਸੁਮਾਰੀ ਬਦਲੇ ਦਿੱਤਾ ਜਾਣਾ ਵਾਲਾ ਲੱਖਾਂ ਰੁਪਇਆਂ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤਾ ਜਾਵੇ। ਮਰਦਮਸ਼ੁਮਾਰੀ ਦੀ ਸਿਖਲਾਈ ਕਾਰਨ 24 ਅਪ੍ਰੈਲ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਨਹੀਂ ਕਰਵਾਉਣਗੇ। ਸਰਕਾਰ ਵੱਲੋਂ ਅਧਿਆਪਕਾਂ ਤੋਂ ਮਰਦਮਸ਼ੁਮਾਰੀ ਦਾ ਕੰਮ ਕਰਵਾਉਣ ਕਰਕੇ ਸਕੂਲਾਂ ’ਚ ਬੇਲੋੜੀਆਂ ਛੁੱਟੀਆਂ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਜਾਵੇਗਾ। ਮਰਦਮਸ਼ੁਮਾਰੀ ਦਾ ਕੰਮ ਅਧਿਆਪਕਾਂ ਤੋਂ ਕਰਵਾਉਣ ਨਾਲ ਦੇਸ਼ ਦੇ ਵਿਦਿਆਰਥੀਆਂ ਤੇ ਬੇਰੁਜ਼ਗਾਰ ਨੌਜਵਾਨਾਂ ਦਾ ਵੱਡੀ ਪੱਧਰ ’ਤੇ ਆਰਥਿਕ ਨੁਕਸਾਨ ਹੋਵੇਗਾ। ਉਨਾਂ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੀ ਮਰਦਮਸ਼ੁਮਾਰੀ ਦਾ ਕੰਮ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਤੋਂ ਕਰਵਾਇਆ ਜਾਵੇ।