ਭਾਰਤ ਸਮੇਤ ਪੂਰੀ ਦੁਨੀਆਂ ’ਚ ਮੱਝੂਕੇ ਬਲੱਡ ਲਾਈਨ ਘੋੜਿਆਂ ਦੀ ਨਸਲ ਨਾਲ ਮਸਹੂਰ ਹੈ ਪਿੰਡ ਮੱਝੂਕੇ
ਭਾਰਤ ਸਮੇਤ ਪੂਰੀ ਦੁਨੀਆਂ ’ਚ ਮੱਝੂਕੇ ਬਲੱਡ ਲਾਈਨ ਘੋੜਿਆਂ ਦੀ ਨਸਲ ਨਾਲ ਮਸਹੂਰ ਹੈ ਪਿੰਡ ਮੱਝੂਕੇ
Publish Date: Sun, 01 Feb 2026 05:36 PM (IST)
Updated Date: Mon, 02 Feb 2026 04:08 AM (IST)

ਪੁਰਾਤਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦੂਰ ਦੁਰਾਡੇ ਤੋਂ ਆਉਂਦੇ ਹਨ ਸ਼ਰਧਾਲੂ ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਕਸਬਾ ਭਦੌੜ ਦੇ ਨੇੜਲਾ ਪਿੰਡ ਮੱਝੂਕੇ ਬਲੱਡ ਲਾਈਨ ਘੋੜਿਆਂ ਦੀ ਨਸਲ ਨਾਲ ਭਾਰਤ ਸਮੇਤ ਪੂਰੀ ਦੁਨੀਆਂ ’ਚ ਮਸ਼ਹੂਰ ਹੈ ਇਥੋਂ ਦਾ ਇੱਕ ਕਿਸਾਨ ਜੋਰਾ ਸਿੰਘ ਜਿਸ ਨੇ ਇਹ ਸ਼ਾਹੀ ਨਸਲ ਤਿਆਰ ਕੀਤੀ ਜਿਸ ਦੀ ਕੀਮਤ ਕਰੋੜਾਂ ਵਿੱਚ ਹੈ ਅਤੇ ਇਸ ਨਸਲ ਦੇ ਘੋੜੇ ਪੰਜਾਬ ਦੇ ਵੱਡੇ ਘਰਾਣਿਆਂ ਸਮੇਤ ਵੱਡੇ ਜਿਮੀਂਦਾਰਾਂ ਕੋਲ ਮੌਜੂਦ ਨੇ। ਇਸ ਲਈ ਕਿਸਾਨ ਜੋਰਾ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਰਾਮਗੜ੍ਹ ਰੋਡ ਚੌਂਕ ’ਚ ਉਸ ਦੇ ਘੋੜੇ ਸਮੇਤ ਬੁੱਤ ਬਣਾ ਕੇ ਯਾਦਗਾਰ ਬਣਾਈ ਗਈ ਹੈ। ਇਸ ਤੋਂ ਇਲਾਵਾ ਇੱਥੇ ਪੁਰਾਤਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵੀ ਪਿੰਡ ਵਿੱਚ ਸਥਿਤ ਹੈ ਜਿੱਥੇ ਦੂਰ ਦੁਰਾਡੇ ਤੋਂ ਸੰਗਤ ਦਰਸ਼ਨਾਂ ਲਈ ਆਉਂਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਮਾਨਤਾ ਹੈ ਇੱਥੇ ਮਹਾਂਪੁਰਖਾਂ ਵੱਲੋਂ ਮੰਜੀ ਤੇ ਬੈਠ ਕੇ ਤਪੱਸਿਆ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਥੇ ਗੁਰਦੁਆਰਾ ਮੰਜੀ ਸਾਹਿਬ ਸਥਾਪਿਤ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਨੌਜਵਾਨਾਂ ਲਈ ਸਰਕਾਰ ਵੱਲੋਂ ਭਦੌੜ ਰੋਡ ਤੇ ਖੇਡ ਸਟੇਡੀਅਮ ਵੀ ਮਨਜ਼ੂਰ ਕੀਤਾ ਗਿਆ ਹੈ ਜੋ ਕਿ ਜਲਦ ਹੀ ਬਣ ਕੇ ਤਿਆਰ ਹੋਵੇਗਾ। ਪਿੰਡ ਦੇ ਨਾਲ ਨਾਲ ਆਸ ਪਾਸ ਦੇ ਲੋਕਾਂ ਦੀ ਸਹੂਲਤ ਲਈ ਬਹੁਤ ਸਮੇਂ ਤੋਂ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਬਣੀ ਹੋਈ ਹੈ। ਪਿੰਡ ਦਾ ਸਕੂਲ ਅੱਠਵੀਂ ਤੱਕ ਬਣਿਆ ਹੋਇਆ ਹੈ ਜਿਸ ਨੂੰ ਪਿੰਡ ਦੇ ਨੌਜਵਾਨ ਅਤੇ ਐਨਆਰਆਈ ਵੀਰ ਵਿਸ਼ੇਸ਼ ਸਹਿਯੋਗ ਦੇ ਕੇ ਇਸ ਨੂੰ ਵਧੀਆ ਢੰਗ ਨਾਲ ਚਲਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਨੌਜਵਾਨਾਂ ਨੂੰ ਸਾਹਿਤ ਨਾਲ ਜੋੜੀ ਰੱਖਣ ਲਈ ਸਰਕਾਰ ਵੱਲੋਂ ਇੱਕ ਸਰਕਾਰੀ ਲਾਈਬਰੇਰੀ ਵੀ ਖੋਲੀ ਗਈ ਹੈ। ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਵੱਲੋਂ ਲੋਕਾਂ ਨੁੰ ਨਾਲ਼ ਲੈ ਨਸ਼ਿਆਂ ਅਤੇ ਹੋਰ ਬੁਰਾਈਆ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਪਿੰਡ ਦੀ ਪਹਿਚਾਣ: ਗੁਰਦੁਆਰਾ ਪੰਜਾ ਸਾਹਿਬ ਦੇ ਮੋਰਚੇ ਚ ਅੰਗਰੇਜ਼ਾਂ ਵਿਰੁੱਧ ਕੀਤੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਪਿੰਡ ਦੇ ਜਥੇਦਾਰ ਬਾਬਾ ਇੰਦਰ ਸਿੰਘ ਨੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਉੱਥੇ ਜੱਥਾ ਲੈ ਕੇ ਗਏ ਜਿਸ ਤੋਂ ਬਾਅਦ ਉਹਨਾਂ ਵਿਰੁੱਧ ਝੂਠੇ ਮੁਕਦਮੇ ਦਰਜ ਕੀਤੇ ਗਏ ਜਿਸ ਲਈ ਉਹਨਾਂ ਨੂੰ ਲਗਭਗ 25 ਸਾਲ ਲਈ ਸਜ਼ਾ ਸੁਣਾਈ ਗਈ ਉਸ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੇ ਗੁਰਦੁਆਰੇ ਅਤੇ ਸਕੂਲ ਲਈ ਜਮੀਨ ਵੀ ਦਾਨ ਕੀਤੀ। ਪਿੰਡ ਵਾਸੀਆਂ ਦੀਆਂ ਮੰਗਾਂ: ਪਿੰਡ ਦੀਆਂ ਮੁੱਖ ਮੰਗਾਂ ਪਿੰਡ ਦਾ ਸਕੂਲ ਅੱਠਵੀਂ ਤੋਂ ਅਪਗ੍ਰੇਡ ਕਰਕੇ ਬਾਰਵੀਂ ਤੱਕ ਬਣਾਉਣ ਦੀ ਮੰਗ।.ਪਿੰਡ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਸੀਸੀਟੀਵੀ ਕੈਮਰੇ ਲਗਵਾਉਣ ਲਈ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ। .ਪਿੰਡ ਵਿੱਚ ਕੱਚੀਆਂ, ਨੀਵੀਆਂ ਸੜਕਾਂ ਅਤੇ ਗਲੀਆਂ ਲਈ ਇੰਟਰਲਾਕ ਅਤੇ ਉੱਚੀਆਂ ਕਰਨ ਲਈ ਪੈਕਜ ਦੀ ਮੰਗ। .ਪਿੰਡ ਵਿੱਚ ਸੀਵਰੇਜ ਸਿਸਟਮ ਪਾਉਣ ਲਈ ਸਰਕਾਰ ਤੋਂ ਪੈਕਜ ਦੀ ਮੰਗ। ਪਿੰਡ ’ਚ ਬਣੇ ਪਸ਼ੂਆਂ ਦੇ ਹਸਪਤਾਲ ਲਈ ਪੱਕੇ ਡਾਕਟਰ ਨਿਯੁਕਤ ਕੀਤੇ ਜਾਣ ਆਦ ਪਿੰਡ ਦੀਆਂ ਪ੍ਰਮੁੱਖ ਮੰਗਾਂ ਹਨ।