ਪਿੰਡ ਢਿੱਲਵਾਂ ਦੇ ਅਧਿਆਪਕ ਦੀ ਲੱਖਾਂ ਰੁਪਏ ਨਾਲ ਤਿਆਰ ਦੋ ਮੰਜਿਲਾਂ ਕੋਠੀ ਹੋਈ ਢਹਿ ਢੇਰੀ
ਪਿੰਡ ਢਿੱਲਵਾਂ ਦੇ ਅਧਿਆਪਕ ਦੀ ਲੱਖਾਂ ਰੁਪਏ ਨਾਲ ਤਿਆਰ ਦੋ ਮੰਜਿਲਾਂ ਕੋਠੀ ਹੋਈ ਢਹਿ ਢੇਰੀ
Publish Date: Fri, 13 Feb 2026 06:02 PM (IST)
Updated Date: Sat, 14 Feb 2026 04:09 AM (IST)

: ਭਾਰੀ ਬਰਸਾਤਾਂ ਤੇ ਮੀਹਾਂ ਦੌਰਾਨ ਕੋਠੀ ਦੀਆਂ ਨੀਹਾਂ ’ਚ ਭਰਿਆ ਸੀ, ਮੀਂਹ ਦਾ ਪਾਣੀ : 1 ਕਰੋੜ ਦਾ ਦੱਸਿਆ ਜਾ ਰਿਹਾ ਨੁਕਸਾਨ, ਜਾਨੀ ਨੁਕਸਾਨ ਤੋਂ ਰਿਹਾ ਬਚਾ : 49 ਲੱਖ ਬੈਂਕ ਦਾ ਲੋਨ ਤੇ ਆਪਣੇ ਇਕੱਠੇ ਪੈਸਿਆਂ ਨਾਲ ਲੈਕੇ 2018 ’ਚ ਪਾਈ ਸੀ ਕੋਠੀ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਲੰਘੇਂ ਵਰ੍ਹੇ ਭਾਰੀ ਬਰਸਾਤਾਂ ਤੇ ਹੜ੍ਹਾਂ ਦੌਰਾਨ ਜਿੱਥੇ ਪੰਜਾਬ ਅੰਦਰ ਵੱਡੇ ਨੁਕਸਾਨ ਹੋਏ ਸਨ ਉੱਥੇ ਅਜੇ ਵੀ ਭਾਰੀ ਬਰਸਾਤਾਂ ਤੇ ਹੜ੍ਹਾਂ ਦੌਰਾਨ ਪੰਜਾਬ ਅੰਦਰ ਨੁਕਸਾਨ ਹੁੰਦੇ ਦਿਖਾਈ ਦੇ ਰਹੇ ਹਨ। ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਢਿੱਲਵਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਢਿੱਲਵਾਂ ਦੀ ਨੱਥਾ ਪਤੀ ਦੇ ਰਹਿਣ ਵਾਲੇ ਇਕ ਸਕੂਲ ਅਧਿਆਪਕ ਪੂਰਨ ਸਿੰਘ ਪੁੱਤਰ ਬਲਵੀਰ ਸਿੰਘ ਦੀ 2 ਮੰਜਿਲਾਂ ਕੋਠੀ ਢਹਿ ਢੇਰੀ ਹੋ ਗਈ। ਜੋ ਅਧਿਆਪਕ ਪੂਰਨ ਸਿੰਘ ਨੇ 2018 ’ਚ ਐੱਚਡੀਐੱਫਸੀ ਬੈਂਕ ਤੋਂ 49 ਲੱਖ ਦਾ ਲੋਨ ਤੇ ਜ਼ਿੰਦਗੀ ਭਰ ਦੀ ਪੂੰਜੀ ਇਕੱਠੀ ਕਰ ਕੇ ਕੋਠੀ ਨੂੰ ਤਿਆਰ ਕੀਤੀ ਸੀ। ਪਰ ਪਿਛਲੇ ਲੰਘੇ 8 ਫਰਵਰੀ ਦਿਨ ਐਤਵਾਰ ਦੀ ਰਾਤ 8 ਵਜੇ ਦੇ ਕਰੀਬ ਅਧਿਆਪਕ ਪੂਰਨ ਸਿੰਘ ਦੀ ਕੋਠੀ ਉਸ ਸਮੇਂ ਢਹਿ-ਢੇਰੀ ਹੋ ਗਈ ਜਦ ਉਹ ਘਰ ’ਚ ਮੌਜੂਦ ਨਹੀਂ ਸਨ। ਦੋ ਘੰਟੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰ ਵਿਚ ਗਏ ਹੋਏ ਸਨ। ਇਸ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ। ਕੋਠੀ ਢਹਿ-ਢੇਰੀ ਦਾ ਕਾਰਨ ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਆਏ ਜ਼ਿਆਦਾ ਮੀਹਾਂ ਅਤੇ ਹੜ੍ਹਾਂ ਦਾ ਦੱਸਿਆ ਜਾ ਰਿਹਾ ਹੈ। ਇਸ ਨਾਲ ਕੋਠੀ ਦੀਆਂ ਨੀਹਾਂ ਦੇ ਵਿਚ ਪਾਣੀ ਆਉਣ ਕਾਰਨ ਦੋ ਮੰਜਿਲਾਂ ਕੋਠੀ ਵਿਚ ਤਰੇੜਾਂ ਆ ਗਈਆਂ ਸਨ। ਇਸ ਕਾਰਨ ਇਹ ਕੋਠੀ ਢਹਿ ਢੇਰੀ ਹੋ ਗਈ। ਇਸ ਮੌਕੇ ਅਧਿਆਪਕ ਪੂਰਨ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਪਿਛਲੇ 2002 ਤੋਂ ਬਤੌਰ ਪ੍ਰਾਇਮਰੀ ਅਧਿਆਪਕ ਦੇ ਤੌਰ ’ਤੇ ਸਕੂਲ ਵਿਚ ਡਿਊਟੀ ਕਰ ਰਹੇ ਹਨ। ਜਿਨ੍ਹਾਂ ਦੀ ਡਿਊਟੀ ਸਰਕਾਰੀ ਪ੍ਰਾਇਮਰੀ ਸਕੂਲ ਭਗਤਪੁਰਾ ਮੋੜ ਵਿਚ ਬਤੌਰ ਹੈੱਡ ਟੀਚਰ ਵਜੋਂ ਹੈ। ਜਿਨ੍ਹਾਂ ਦੇ ਦੋ ਬੱਚੇ 25 ਸਾਲ ਇਕ ਬੇਟਾ ਤੇ 23 ਸਾਲ ਦੀ ਬੇਟੀ ਹਨ। ਅਧਿਆਪਕ ਆਪਣੀ ਧੀ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ। ਪਰ ਇਸ ਵੱਡੇ ਨੁਕਸਾਨ ਨੇ ਪਰਿਵਾਰ ਨੂੰ ਵੱਡਾ ਆਰਥਿਕ ਨੁਕਸਾਨ ਕਰਵਾ ਦਿੱਤਾ। ਇਸ ਕੋਠੀ ਦੇ ਢਹਿ-ਢੇਰੀ ਹੋਣ ਕਾਰਨ ਸਾਰੀ ਬਿਲਡਿੰਗ ਕੋਠੀ ਵਿਚ ਪਿਆ ਸਾਰਾ ਸਾਮਾਨ ਚੱਕਣਾ ਚੂਰ ਹੋ ਗਿਆ। ਇਸ ਨਾਲ ਉਨ੍ਹਾਂ ਦਾ ਇਕ ਕਰੋੜ ਦੇ ਕਰੀਬ ਨੁਕਸਾਨ ਹੋ ਗਿਆ। ਇਸ ਮੌਕੇ ਪਿੰਡ ਵਾਸੀਆਂ, ਪਿੰਡ ਪੰਚਾਇਤਾਂ ਕਿਸਾਨ ਜਥੇਬੰਦੀਆਂ ਨੇ ਇਸ ਪੀੜਿਤ ਅਧਿਆਪਕ ਪੂਰਨ ਸਿੰਘ ਦੇ ਬੈਂਕ ਲੋਨ ਦੀ ਮਾਫੀ ਦੀ ਮੰਗ ਕੀਤੀ ਹੈ। ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਇਸ ਮੌਕੇ ਵੱਖੋ ਵੱਖਰੀਆਂ ਪਿੰਡ ਵਾਸੀਆਂ, ਪਿੰਡ ਪੰਚਾਇਤਾਂ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਸਮੇਤ ਮੁਲਾਜ਼ਮ ਜਥੇਬੰਦੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਪੇਸ਼ ਕੀਤੀ। ਇਸ ਮੌਕੇ ਕੋਠੀ ਦੇ ਮਾਲਕ ਅਧਿਆਪਕ ਪੂਰਨ ਸਿੰਘ ਨੇ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਦੇਸ਼ ਬੈਠੇ ਐੱਨਆਰਆਈ ਭਰਾਵਾਂ ਤੋਂ ਵੀ ਸਹਾਇਤਾ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਸਾਰੀ ਜ਼ਿੰਦਗੀ ਭਰ ਦੀ ਪੂੰਜੀ ਆਪਣੇ ਘਰ ਬਣਾਉਣ ’ਤੇ ਲਾ ਦਿੱਤੀ। ਪਰ ਬਰਸਾਤਾਂ ਤੇ ਜ਼ਿਆਦਾ ਮੀਂਹ ਕਾਰਨ ਉਸ ਦਾ ਇਕ ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਦੇ ਦੋਵੇਂ ਬੱਚੇ ਵਿਆਹਣ ਵਾਲੇ ਹਨ। ਉਹ ਕਿਸ ਤਰ੍ਹਾਂ ਆਪਣੇ ਘਰ ਨੂੰ ਬਣਾਵੇਗਾ ਤੇ ਕਿਸ ਤਰ੍ਹਾਂ ਆਪਣੇ ਦੋਵੇਂ ਬੱਚਿਆਂ ਦਾ ਵਿਆਹ ਕਰੇਗਾ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਵਿਦੇਸ਼ ਬੈਠੇ ਐੱਨਆਰਆਈ ਤੋਂ ਇਸ ਪਰਿਵਾਰ ਦੀ ਸਾਰ ਲੈਣ ਦੀ ਮੰਗ ਕੀਤੀ ਹੈ। : ਪ੍ਰਸਾਸ਼ਨ ਅੱਗੇ ਲਗਾਈ ਫ਼ਰਿਆਦ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬਤੋਰ ਲਿਖਤੀ ਮਦਦ ਦੀ ਗੁਹਾਰ ਲਾਈ ਗਈ ਹੈ ਪਰ ਅਜੇ ਤਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਪਰਿਵਾਰ ਦੀ ਸਾਰ ਨਹੀਂ ਲਈ ਗਈ। ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਸਾਬਕਾ ਚੇਅਰਮੈਨ ਰਣਜੀਤ ਸਿੰਘ, ਚੇਅਰਮੈਨ ਅੰਮ੍ਰਿਤਪਾਲ ਸਿੰਘ, ਪੰਚ ਸਤਵੰਤ ਸਿੰਘ, ਪੰਚ ਤੇਜਾ ਸਿੰਘ, ਸਰਪੰਚ ਮਲਕੀਤ ਸਿੰਘ ਮੋੜ ਨਾਭਾ, ਸਰਪੰਚ ਜਸਵਿੰਦਰ ਸਿੰਘ ਕਕਨੀ, ਸਾਬਕਾ ਸਰਪੰਚ ਜੋਗਿੰਦਰ ਸਿੰਘ ਬਰਾੜ, ਪੰਚ ਜਗਸੀਰ ਸਿੰਘ, ਪੰਚ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਨਵਤੇਜ ਸਿੰਘ, ਜਗਰਾਜ ਸਿੰਘ, ਗੁਰਇਕਬਾਲ ਸਿੰਘ, ਨਰਿੰਦਰ ਸ਼ਰਮਾ, ਕਿਸਾਨ ਆਗੂ ਗੋਰਾ ਸਿੰਘ, ਪੰਚ ਭੁਪਿੰਦਰ ਸਿੰਘ ਕਾਲਾ ਤੇ ਗੁਰਮੀਤ ਸਿੰਘ ਆਦਿ ਨੇ ਸਰਕਾਰ ਤੇ ਪ੍ਰਸਾਸ਼ਨ ਕੋਲੋਂ ਯੋਗ ਮੁਆਵਜੇ ਦੀ ਮੰਗ ਕੀਤੀ।