- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਗਰੇਜ਼ਾਂ ਸਮੇਂ ਬਣਿਆ ਸੁਖਪੁਰਾ-ਖੁੱਡੀ ਕਲਾਂ ਖਾਸਤਾ ਡਰੇਨ ਪੁੱਲ ਹਾਦਸਿਆਂ ਨੂੰ ਦੇ ਰਹੇ ਵੀ ਸੱਦਾ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਸੁਖਪੁਰਾ ਤੇ ਖੁੱਡੀ ਕਲਾਂ ਵਿਚਕਾਰ ਆਉਂਦੇ ਖਸਤਾ ਹਾਲਤ ਡਰੇਨ ਕਾਰਨ 25 ਪਿੰਡਾਂ ਦੇ ਲੋਕ ਤੇ ਰਾਹਗੀਰ ਪ੍ਰੇਸ਼ਾਨ ਨਜ਼ਰ ਆ ਰਿਹਾ। ਪਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਜਿਸ ਨੂੰ ਲੈਕੇ ਪਿੰਡ ਸੁਖਪੁਰਾ ਮੋੜ ਦੀ ਪਿੰਡ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਨੇ ਮੌਕੇ ਦਾ ਜਾਇਜ਼ਾ ਲੈ ਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਡਰੇਨ ਪੁੱਲ ਦੇ ਪ੍ਰਬੰਧਨ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਸੁਖਪੁਰਾ ਮੋੜ ਦੇ ਸਰਪੰਚ ਬਲਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਬਲਾਕ ਸਹਿਣਾ ਤੇ ਪ੍ਰਧਾਨ ਜਸਵੀਰ ਸਿੰਘ ਸੀਰਾ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ ਦੇ ਬਲਾਕ ਸਹਿਣਾ ਦੇ ਮੀਤ ਪ੍ਰਧਾਨ ਹਰਬੰਸ ਸਿੰਘ ਸੁਖਪੁਰਾ ਸਮੇਤ ਪਿੰਡ ਪੰਚਾਇਤ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਪਿੰਡ ਸੁਖਪੁਰਾ ਮੋੜ ਤੇ ਖੁੱਡੀ ਕਲਾਂ ਨੂੰ ਆਪਸ ’ਚ ਜੋੜਨ ਵਾਲੇ ਡਰੇਨ ਪੁੱਲ ਦੀ ਬੁਰਜੀ ਨੰਬਰ 43 ਦਾ ਪੁਲ ਦੇ ਹਾਲਤ ਇੰਨੀ ਜ਼ਿਆਦਾ ਖਸਤਾ ਹੈ ਕਿ ਕਦੋਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਡਰੇਨ ਪੁੱਲ ਅੰਗਰੇਜ਼ਾਂ ਸਮੇਂ ਦਾ ਬਣਿਆ ਹੋਇਆ ਹੈ ਜਿਸ ਤੋਂ ਬਾਅਦ ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ। ਡਰੇਨ ਪੁੱਲ ਦੇ ਸਾਰੇ ਪਿੱਲਰ ਤਰੇੜਾਂ ਖਾ ਚੁੱਕੇ ਹਨ। ਦੋਵੇਂ ਪਾਸੇ ਸੁਖਪਰਾ ਮੋੜ ਅਤੇ ਖੁੱਡੀ ਕਲਾਂ ਦੀਆਂ ਦੋਵੇਂ ਸੜਕਾਂ 18/18 ਫੁੱਟ ਦੀਆਂ ਬਣੀਆਂ ਹੋਈਆਂ ਹਨ। ਇਹ ਪੁਲ ਦੋਵੇਂ ਸੜਕਾਂ ਤੋਂ ਟੇਢਾ ਸੜਕੀ ਕੱਟ ਅਤੇ ਮਹਿਜ 9 ਫੁੱਟ ਚੌੜਾਈ ਵਾਲਾ ਹੈ।ਕਦੋਂ ਵੀ ਕੋਈ ਵੱਡਾ ਜਾਨੀ ਨੁਕਸਾਨ ਵਾਪਰ ਸਕਦਾ ਹੈ। ਇਸ ਮੌਕੇ ਪਿੰਡ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਇਹ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਰੇ ਜਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਬਤੌਰ ਲਿਖਤੀ ਵੀ ਜਾਣੂ ਕਰਵਾਇਆ ਗਿਆ ਹੈ। ਪਰ ਅਜੇ ਤੱਕ ਕੋਈ ਵੀ ਇਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਹ ਡਰੇਨ ਪੁੱਲ ਬਰਨਾਲਾ ਅਤੇ ਪੱਖੋਂ ਕੈਂਚੀਆਂ ਨੂੰ ਆਪਸ ’ਚ ਜੋੜਦਾ ਹੈ ਉੱਥੇ 25 ਪਿੰਡਾਂ ਦੇ ਲੋਕ ਇਸ ਡਰੇਨ ਪੋਲ ਦਾ ਲਾਹਾ ਲੈਂਦੇ ਹਨ ਪਰ ਖਸਤਾ ਹਾਲਤ ਵਾਲਾ ਇਹ ਡਰੇਨ ਪੁਲ ਕਰ ਵੀ ਕੋਈ ਹਾਦਸੇ ਦਾ ਕਾਰਨ ਬਣ ਸਕਦਾ ਹੈ। ਊ੍ਨ੍ਹਾਂ ਦੱਸਿਆ ਕਿ ਪੁਲ ਦੇ ਆਲੇ ਦੁਆਲੇ ਕੰਧਾਂ ਨਾ ਹੋਣ ਕਾਰਨ ਅਤੇ ਸੜਕੀ ਟੇਢਾ ਕੱਟ ਹੋਣ ਕਾਰਨ ਕਈ ਵਾਹਨ ਅਤੇ ਮੋਟਰਸਾਈਕਲ ਨੁਕਸਾਨੇ ਜਾ ਚੁੱਕੇ ਹਨ। ਧੁੰਦਾ ਸਮੇਂ ਵੱਡੇ ਹਾਦਸੇ ਵੀ ਹੋ ਜਾਂਦੇ ਹਨ। ਇਸ ਡਰੇਨ ਪੋਲ ਜਿੱਥੇ ਲੋਕਾਂ ਲਈ ਜਾਣ ਦਾ ਜੋਖਮ ਬਣਿਆ ਹੋਇਆ ਹੈ ਉੱਥੇ ਨਸ਼ੇੜੀ ਅਤੇ ਲੁੱਟ ਖੋਹ ਕਰਨ ਵਾਲੇ ਇਸ ਡਰੇਨ ਉੱਪਰ ਰਾਤ ਸਮੇਂ ਸੁੰਨਸਾਨ ਏਰੀਆ ਦੇ ਕੇ ਖੜ ਜਾਂਦੇ ਹਨ ਜੋ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।ਇਸ ਮੌਕੇ ਪਿੰਡ ਸੁੱਖਪੁਰਾ ਮੋੜ ਦੀ ਸਮੁੱਚੀ ਪਿੰਡ ਪੰਚਾਇਤ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ, ਨੇੜਲੇ ਪਿੰਡਾਂ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜਲਦ ਇਸ ਖਸਤਾ ਹਾਲਤ ਵਾਲੇ ਡਰੇਨ ਨੂੰ ਦੋਵੇਂ ਸੜਕਾਂ ਅਨੁਸਾਰ ਸਿੱਧਾ ਅਤੇ ਨਵਾਂ 18 ਫੁੱਟ ਬਣਾਇਆ ਜਾਵੇ । ਤਾਂ ਜੋ ਵੱਡਾ ਨੁਕਸਾਨ ਹੋਣੋ ਬਚ ਸਕੇ। ਪਹਿਲਾਂ ਤੋਂ ਹੀ ਪਿੰਡ ਪੰਚਾਇਤਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਅਰਜੀਆਂ ਤੇ ਕੋਈ ਗੌਰ ਹੋਵੇਗੀ ਜਾਂ ਕੋਈ ਜਿਲ੍ਹਾ ਪ੍ਰਸ਼ਾਸਨ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਪਿੰਡ ਸੁਖਪੁਰਾ ਮੋੜ ਦੇ ਸਰਪੰਚ ਬਲਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੇ ਬਲਾਕ ਸਹਿਣਾ ਪ੍ਰਧਾਨ ਜਸਵੀਰ ਸਿੰਘ ਸੀਰਾ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ ਦੇ ਬਲਾਕ ਸਹਿਣਾ ਮੀਤ ਦੇ ਮੀਤ ਪ੍ਰਧਾਨ ਹਰਬੰਸ ਸਿੰਘ ਸੁਖਪੁਰਾ ,ਪੰਚ ਸੁਖਪਾਲ ਸਿੰਘ, ਪੰਚ ਮੁਖਤਿਆਰ ਰਾਮ, ਪ੍ਰਗਟ ਸਿੰਘ ਸੁਖਪੁਰਾ, ਕੁਲਦੀਪ ਸਿੰਘ ਸੂਖਪਰਾ, ਭੋਲਾ ਸਿੰਘ ਨਿੰਮ ਵਾਲਾ ਮੋੜ,ਸੁਖਵਿੰਦਰ ਸਿੰਘ ਖੁੱਡੀ ਕਲਾਂ ਅਤੇ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।