ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਗੂੰਜਿਆ ਆਕਾਸ਼
ਜੈ ਸ਼੍ਰੀ ਰਾਮ' ਦੇ ਨਾਹਰਿਆਂ ਨਾਲ ਗੂੰਜਿਆ ਆਕਾਸ਼
Publish Date: Wed, 21 Jan 2026 05:29 PM (IST)
Updated Date: Wed, 21 Jan 2026 05:33 PM (IST)

- ਰਾਮਲਲਾ ਦੀ ਮੂਰਤੀ ਦੀ ਸਥਾਪਨਾ ਦਿਵਸ ਦੀ ਖੁਸ਼ੀ ’ਚ ਆਰੰਭ ਕਰਵਾਏ ਸ਼੍ਰੀ ਰਾਮਾਇਣ ਦੇ ਪਾਠ - ਸ਼੍ਰੀ ਸਨਾਤਨ ਮਹਾਸਭਾ ਦੀ ਅਗਵਾਈ ’ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਅਯੁੱਧਿਆ ਨਗਰੀ ’ਚ ਨਿਰਮਿਤ ਵਿਸ਼ਾਲ ਰਾਮ ਮੰਦਿਰ ਵਿਚ ਰਾਮਲਲਾ ਦੀ ਮੂਰਤੀ ਦੀ ਸਥਾਪਨਾ ਦਿਵਸ ਦੀ ਦੂਜੀ ਵਰ੍ਹੇਗੰਢ ਦੀ ਖੁਸ਼ੀ ਮੌਕੇ ਬੁੱਧਵਾਰ ਨੂੰ ਸ਼੍ਰੀ ਸਨਾਤਨ ਮਹਾਸਭਾ ਦੀ ਅਗਵਾਈ ਹੇਠ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ਼੍ਰੀ ਰਮਾਇਣ ਜੀ ਦੇ ਪਾਠ ਆਰੰਭ ਕਰਵਾਉਣ ਦੇ ਨਾਲ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕਰਵਾਈ ਗਈ। ਸ਼ੋਭਾ ਯਾਤਰਾ ਵਿੱਚ ਸ਼੍ਰੀ ਰਾਮ ਦੇ ਭਗਤਾਂ ਨੇ ਸ਼ਰਧਾ ’ਤੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਭਗਤਾਂ ਨੇ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ। ਇਸ ਮੌਕੇ ਮਹਾਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਅਤੇ ਸ਼੍ਰੀ ਰਾਮ ਭਗਤਾਂ ਨੇ ਸ਼ਮੂਲੀਅਤ ਕਰ ਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼ੁਰੂ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਟਰੱਕ ਯੂਨੀਅਨ, ਨਵੀਂ ਅਨਾਜ ਮੰਡੀ, ਬਲਿਆਲ ਰੋਡ, ਮੇਨ ਬਾਜ਼ਾਰ ’ਤੇ ਗਊਸ਼ਾਲਾ ਚੌਕ ਹੁੰਦੀ ਹੋਈ ਮੰਦਿਰ ਵਿਖੇ ਆ ਕੇ ਸੰਪੂਰਨ ਹੋਈ। ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਪਤਵੰਤਿਆਂ ਵੱਲੋਂ ਅਲੱਗ-ਅਲੱਗ ਥਾਵਾਂ ’ਤੇ ਲੰਗਰ ਲਗਾਏ ਗਏ। ਇਸ ਦੌਰਾਨ ਪੂਰਾ ਸ਼ਹਿਰ ਰਾਮ ਨਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਮੌਕੇ ਸ਼੍ਰੀ ਸਨਾਤਨ ਮਹਾਸਭਾ ਦੇ ਸਰਪ੍ਰਸਤ ਮੁਕੇਸ਼ ਸਿੰਗਲਾ ਅਤੇ ਵਿਕਾਸ ਮਿੱਤਲ, ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਅਤੇ ਮੁੱਖ ਪ੍ਰਬੰਧਕ ਗਿੰਨੀ ਕੱਦ, ਕੈਸ਼ੀਅਰ ਬਲਦੇਵ ਕ੍ਰਿਸ਼ਨ, ਪੰਡਤ ਜਗਦੀਸ਼ ਸ਼ਰਮਾ, ਮੁਨੀਸ਼ ਸਿੰਗਲਾ, ਰੂਪ ਗੋਇਲ, ਪਵਨ ਸ਼ਰਮਾ, ਸ਼ਾਮ ਸਚਦੇਵਾ, ਵਿਪਨ ਸ਼ਰਮਾ, ਨਰਿੰਦਰ ਮਿੱਤਲ ਸ਼ੈਲੀ, ਰਜਿੰਦਰ ਸਿੰਗਲਾ ਕਾਕਾ, ਵਿਨੋਦ ਜੈਨ, ਗਜੇਂਦਰ ਰਾਜਪੁਰੋਹਿਤ, ਸੁਸ਼ਾਂਤ ਗਰਗ, ਪਰਮਜੀਤ ਸ਼ਰਮਾ ਟੋਨੀ, ਰਾਮ ਸੱਚਦੇਵਾ, ਵਰਿੰਦਰ ਸਿੰਗਲਾ, ਰਵੀ ਧਵਨ, ਨਰਿੰਦਰ ਰਤਨ, ਮਹੇਸ਼ ਸ਼ਰਮਾ, ਪੰਡਤ ਜਗਵੀਰ ਸ਼ਾਸਤਰੀ, ਪੰਡਤ ਮਨਪ੍ਰੀਤ ਸ਼ਰਮਾ, ਪੰਡਤ ਸੰਜੇ ਪਰਸ਼ਾਦ, ਸੋਨੂੰ ਗੋਇਲ, ਲਾਲ ਦੇਵ ਯਾਦਵ, ਵਿਨੋਦ ਸ਼ਰਮਾ, ਦੀਪਕ ਗਰਗ, ਦਿਵਾਂਕ ਗੌਤਮ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।