‘ਕਦਮਾਂ ’ਚ ਅਸਮਾਨ’ ਦਾ ਲੋਕ ਅਰਪਣ ਸਮਾਗਮ 1 ਨੂੰ
ਕਦਮਾਂ ’ਚ ਅਸਮਾਨ ਦਾ ਲੋਕ ਅਰਪਣ ਸਮਾਗਮ 1 ਨੂੰ
Publish Date: Wed, 25 Feb 2026 04:46 PM (IST)
Updated Date: Wed, 25 Feb 2026 04:49 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਾਲਵਾ ਲਿਖਾਰੀ ਸਭਾ ਵੱਲੋਂ 1 ਮਾਰਚ ਨੂੰ 10 ਵਜੇ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਰਮ ਸਿੰਘ ਜ਼ਖ਼ਮੀ ਦੀ ਕੁੰਡਲੀਏ ਛੰਦ ਦੀ ਪੁਸਤਕ ‘ਕਦਮਾਂ ਵਿੱਚ ਅਸਮਾਨ’ ਲੋਕ ਅਰਪਣ ਕੀਤੀ ਜਾਵੇਗੀ। ਇਸ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਕਰਨਗੇ ਅਤੇ ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਬਰਨਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੁਸਤਕ ਸਬੰਧੀ ਪਰਚਾ ‘ਕਦਮਾਂ ਵਿੱਚ ਅਸਮਾਨ: ਇੱਕ ਵਿਸ਼ਲੇਸ਼ਣ’ ਡਾ. ਜਗਦੀਪ ਕੌਰ ਅਹੂਜਾ ਪੜ੍ਹਨਗੇ ਅਤੇ ਵਿਚਾਰ ਚਰਚਾ ਵਿੱਚ ਡਾ. ਮੀਤ ਖਟੜਾ, ਡਾ. ਭਗਵੰਤ ਸਿੰਘ, ਡਾ. ਮਨੀਸ਼ਾ ਰਾਣੀ, ਸੁਰਿੰਦਰ ਸ਼ਰਮਾ ਨਾਗਰਾ ਅਤੇ ਜੰਗੀਰ ਸਿੰਘ ਰਤਨ ਹਿੱਸਾ ਲੈਣਗੇ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਇਸ ਪੁਸਤਕ ਤੋਂ ਪਹਿਲਾਂ ਕਰਮ ਸਿੰਘ ਜ਼ਖ਼ਮੀ ਦੇ ਛੇ ਗ਼ਜ਼ਲ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਗੀਤ-ਸੰਗ੍ਰਹਿ, ਦੋ ਲੇਖ-ਸੰਗ੍ਰਹਿ, ਇੱਕ ਆਲੋਚਨਾ ਦੀ ਪੁਸਤਕ, ਛੇ ਸੰਪਾਦਿਤ-ਸੰਗ੍ਰਹਿ ਅਤੇ ਇੱਕੀ ਅਨੁਵਾਦਿਤ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਮੌਕੇ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।