ਸਹਿਰ ਅੰਦਰ ਬੇਸਹਾਰਾ ਪਸੂਆਂ ਦੀ ਵਧ ਰਹੀ ਗਿਣਤੀ ਬਣੀ ਸਮੱਸਿਆ
ਸਹਿਰ ਅੰਦਰ ਬੇਸਹਾਰਾ ਪਸੂਆਂ ਦੀ ਵਧ ਰਹੀ ਗਿਣਤੀ ਬਣੀ ਸਮੱਸਿਆ
Publish Date: Fri, 06 Feb 2026 05:52 PM (IST)
Updated Date: Sat, 07 Feb 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਇਸ ਗੰਭੀਰ ਸਮੱਸਿਆ ਵੱਲ ਨਾ ਤਾਂ ਪ੍ਰਸ਼ਾਸਨ ਤੇ ਨਾ ਹੀ ਨਗਰ ਨਿਗਮ ਵੱਲੋਂ ਕੋਈ ਠੋਸ ਧਿਆਨ ਦਿੱਤਾ ਜਾ ਰਿਹਾ ਹੈ। ਭਾਵੇਂ ਕਿ ਲੋਕ ਲੰਬੇ ਸਮੇਂ ਤੋਂ ਬੇਸਹਾਰਾ ਪਸ਼ੂਆਂ ਦਾ ਹੱਲ ਕਰਨ ਦੀ ਮੰਗ ਕਰ ਰਹੇ ਹਨ, ਪਰ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ। ਬੇਸਹਾਰਾ ਪਸ਼ੂ ਸੜਕਾਂ ’ਤੇ ਝੁੰਡ ਬਣਾ ਕੇ ਹੁੜਦੰਗ ਮਚਾਉਂਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਸ ਹਨ ਕੁੱਝ ਸਖਸਤੀਆਂ ਦੇ ਵਿਚਾਰ। ਬੇਸਹਾਰਾ ਪਸੂ ਇੱਕ ਵੱਡੀ ਸਮੱਸਿਆ ਬਣ ਚੁੱਕੇ ਹਨ, ਕਈ ਵਾਰ ਇਹ ਪਸ਼ੂ ਕੂੜੇ ਦੇ ਢੇਰਾਂ ਕੋਲ ਇਕੱਠੇ ਹੋ ਕੇ ਸੜਕ ’ਤੇ ਆ ਜਾਂਦੇ ਹਨ ਤੇ ਲੰਘਦੇ ਵਾਹਨਾਂ ਨਾਲ ਟਕਰਾ ਜਾਂਦੇ ਹਨ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਇਲਾਕਿਆਂ ’ਚ ਬੇਸਹਾਰਾ ਪਸ਼ੂਆਂ ਦੇ ਝੁੰਡ ਬਣ ਜਾਂਦੇ ਹਨ, ਜਿਸ ਕਾਰਨ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਗਲੀਆਂ ’ਚ ਖੇਡਣ ਸਮੇਂ ਚਿੰਤਾ ਬਣ ਜਾਂਦੀ ਹੈ। ਇਸ ਸਮੱਸਿਆ ਦਾ ਹੱਲ ਚੋਣਾ ਚਾਹੀਦਾ ਹੈ। :ਰੋਹਿਤ ਜਿੰਦਲ, ਡਾਇਰੈਕਟਰ ਅਭੈ ਓਸਵਾਲ ਟਾਊਨਸਿੱਪ ਬਰਨਾਲਾ : ਬੇਸਹਾਰਾ ਪਸੂ ਸਹਿਰ ਅੰਦਰ ਕਈ ਥਾਵਾਂ ’ਤੇ ਆਪਸ ’ਚ ਭਿੜ ਪੈਂਦੇ ਹਨ ਤਾਂ ਉਥੋਂ ਲੰਘਣ ਵਾਲੇ ਵਾਹਨ ਚਾਲਕ ਮੁਸ਼ਕਿਲ ’ਚ ਫਸ ਜਾਂਦੇ ਹਨ ਤੇ ਹਾਦਸਾ ਵਾਪਰਨ ਦਾ ਖਦਸ਼ਾ ਹਰ ਸਮੇਂ ਬਣਿਆ ਰਹਿੰਦਾ ਹੈ। ਪ੍ਰਸਾਸ਼ਨ ਤੇ ਨਗਰ ਨਿਗਮ ਵਲੋਂ ਇਨ੍ਹਾਂ ਪਸ਼ੂਆਂ ਨੂੰ ਫੜ੍ਹਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤੇ ਉਨ੍ਹਾਂ ਨੂੰ ਗਊਸ਼ਾਲਾਵਾਂ ’ਚ ਭੇਜਿਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ। -ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ ਪ੍ਰਮੋਟਰ ਅਭੈ ਟਾਊਨਸ਼ਿਪ ਬਰਨਾਲਾ : ਇਨ੍ਹਾਂ ਬੇਸਹਾਰਾ ਪਸੂਆਂ ਨੂੰ ਅਵਾਜਾ ਬਣਾਉਣ ਪਿੱਛੇ ਕੁੱਝ ਲੋਕਾਂ ਦਾ ਵੀ ਹੱਥ ਹੈ। ਲੋਕ ਗਊਆਂ-ਮੱਝਾਂ ਤੋਂ ਦੁੱਧ ਲੈ ਕੇ ਤੇ ਬਲਦਾਂ ਤੋਂ ਕੰਮ ਲੈ ਕੇ ਬੁਢਾਪੇ ’ਚ ਉਨ੍ਹਾਂ ਨੂੰ ਭੁੱਖੇ-ਭਾਣੇ ਦਰ-ਦਰ ਭਟਕਣ ਖ਼ਾਤਰ ਕਿਤੇ ਦੂਰ ਛੱਡ ਆਉਂਦੇ ਹਨ। ਮਨੁੱਖ ਐਨਾ ਸਵਾਰਥੀ ਹੋ ਚੁੱਕਾ ਹੈ ਕਿ ਉਸ ਨੇ ਤਾਂ ਇਨ੍ਹਾਂ ਨੂੰ ਆਪਣੇ-ਆਪ ਭੋਜਨ ਲੱਭ ਕੇ ਖਾਣ ਜੋਗਾ ਵੀ ਨਹੀਂ ਛੱਡਿਆ ਹੈ। ਪਸ਼ੂਆਂ ਨੂੰ ਸੜਕਾਂ ’ਤੇ ਛੱਡਣਾ ਤੇ ਉਨ੍ਹਾਂ ਦੀ ਦੇਖਭਾਲ ਨਾ ਕਰਨਾ ਇਕ ਵੱਡੀ ਸਮੱਸਿਆ ਬਣ ਗਈ ਹੈ। -ਅਨੂਭਵ ਗਰਗ, ਐੱਮਡੀ ਜੀਈ ਮਾਲ : ਪਸ਼ੂਆਂ ਨੂੰ ਸੁਰੱਖਿਅਤ ਰੱਖਣਾ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਾਉਣਾ ਮਨੁੱਖ ਦੀ ਜ਼ਿੰਮੇਵਾਰੀ ਹੈ। ਹਾਈ ਕੋਰਟ ਨੇ ਜਾਨਵਰਾਂ ਨੂੰ ਕਾਨੂੰਨੀ ਹੱਕ ਦੇਣ ਦੇ ਹੁਕਮ ਦਿੱਤੇ ਹਨ। ਸਰਕਾਰਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਕਊ ਸੈੱਸ ਦੀ ਵਰਤੋਂ ’ਤੇ ਵੀ ਸਮੇਂ-ਸਮੇਂ ਸਵਾਲ ਉਠਾਏ ਜਾਂਦੇ ਰਹੇ ਹਨ। ਜੇ ਉਸ ਟੈਕਸ ਰਾਹੀਂ ਇਕੱਠੇ ਕੀਤੇ ਜਾ ਰਹੇ ਪੈਸੇ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਿਸੇ ਹੱਦ ਤੱਕ ਕੱਢਿਆ ਜਾ ਸਕਦਾ ਹੈ। -ਅਕਸ਼ਿਤ ਗਰਗ, ਐੱਮਡੀ ਜੀਈ ਮਾਲ