ਪਿੰਡ ਰਾਏਸਰ ਦੀ ਸੰਗਤ ਨੇ ਕੀਤੇ ਗੁਰਧਾਮਾਂ ਦੇ ਦਰਸ਼ਨ
ਪਿੰਡ ਰਾਏਸਰ ਦੀ ਸੰਗਤ ਨੇ ਕੀਤੇ ਗੁਰਧਾਮਾਂ ਦੇ ਦਰਸ਼ਨ
Publish Date: Fri, 20 Mar 2026 05:54 PM (IST)
Updated Date: Sat, 21 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਰਹਿੰਦੇ ਪਿੰਡ ਰਾਏਸਰ ਦੇ ਜੰਮਪਲ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਕਾਕਾ ਗਿੱਲ ਨੇ ਪਿੰਡ ਰਾਏਸਰ ਦੀ 250 ਦੇ ਕਰੀਬ ਸੰਗਤ ਲਈ ਵੱਖ -ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਪਿੰਡ ਰਾਏਸਰ ਤੋਂ ਬੱਸਾਂ ਰਵਾਨਾ ਕੀਤੀਆਂ| ਜਸਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਸੰਗਤ ਦੀ ਸੇਵਾ ਕਰਕੇ ਜੋ ਮਨ ਨੂੰ ਸਕੂਨ ਮਿਲਦਾ ਹੈ ਉਹ ਕਿਸੇ ਹੋਰ ਪਾਸਿਓਂ ਨਹੀਂ ਮਿਲਦਾ। ਇਸ ਮੌਕੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗਿੱਲ ਅਤੇ ਗੁਰਬਾਜ਼ ਸਿੰਘ ਵਿਰਕ ਨੇ ਦੱਸਿਆ ਕਿ ਜਸਵਿੰਦਰ ਸਿੰਘ ਕਾਕਾ ਵਿਦੇਸ਼ ਰਹਿੰਦੇ ਵੀ ਪਿੰਡ ਦੀ ਧਰਤੀ ਨਾਲ ਬਹੁਤ ਮੋਹ ਰੱਖਦੇ ਹਨ ਤੇ ਪਿੰਡ ਦੇ ਕਿਸੇ ਵੀ ਸਾਂਝੇ ਤੇ ਸਮਾਜ ਭਲਾਈ ਕੰਮਾਂ ਵਿੱਚ ਵਧ ਚੜ੍ਹ ਕੇ ਸਹਿਯੋਗ ਦਿੰਦੇ ਹਨ ਤੇ ਇਸ ਵਾਰੀ ਪਿੰਡ ਦੀਆਂ ਸੰਗਤਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ,ਰਾੜਾ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ਦਾ ਪ੍ਰਬੰਧ ਕੀਤਾ| ਇਸ ਮੌਕੇ ਸਰਪੰਚ ਸੁਰਿੰਦਰ ਕੌਰ ਰਾਏਸਰ ਪੰਜਾਬ, ਇੰਦਰਜੀਤ ਸਿੰਘ ਸਿੱਧੂ, ਬਿੰਦਰ ਸਿੰਘ ਗਿੱਲ, ਟੋਨੀ ਸਿੱਧੂ, ਜਗਮੋਹਣ ਸ਼ਾਹ, ਵਕੀਲ ਸਿੰਘ, ਗੁਰਜੀਤ ਸਿੰਘ ਬੇਰ ਵਾਲੇ,ਸਰਬਾ ਸਿੱਧੂ, ਬੇਅੰਤ ਸਿੰਘ,ਗੁਰਜੰਟ ਸਿੰਘ ਪਿ੍ਥੀ, ਗੁਰੂਦੁਆਰਾ ਬਾਰ ਪੱਤੀ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਰਣਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।