ਬੈਂਕ ਨੇ ਘਰ ਨੂੰ ਲਾਇਆ ਜਿੰਦਰਾ, ਕਿਸਾਨ ਯੂਨੀਅਨ ਨੇ ਤੋੜਿਆ
ਬੈਂਕ ਨੇ ਘਰ ਨੂੰ ਜਿੰਦਰਾ ਲਾਇਆ,ਕਿਸਾਨ ਯੂਨੀਅਨ ਨੇ ਤੋੜਿਆ
Publish Date: Wed, 11 Feb 2026 06:30 PM (IST)
Updated Date: Wed, 11 Feb 2026 06:32 PM (IST)

ਲਹਿਰਾਗਾਗਾ : ਬੈਂਕ ਵੱਲੋਂ ਲਾਇਆ ਜਿੰਦਰਾ ਤੋੜ ਕੇ ਪਰਿਵਾਰ ਨੂੰ ਕਿਸਾਨ ਯੂਨੀਅਨ ਵੱਲੋਂ ਪਰਿਵਾਰ ਨੂੰ ਘਰ ਵਿੱਚ ਬਿਠਾਇਆ ਗਿਆ। ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਕਰਮ ਚੰਦ ਦੇ ਘਰ ਨੂੰ ਫ਼ਾਇਨਾਂਸ ਕੰਪਨੀ ਵੱਲੋਂ ਪੁਲਿਸ ਦੀ ਮਦਦ ਨਾਲ ਲਾਇਆ ਗਿਆ ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਵਿੱਚ ਬਿਠਾਇਆ ਗਿਆ। ਇਸ ਮੌਕੇ ਬਲਾਕ ਜਨਰਲ ਸਕੱਤਰ ਰਿੰਕੂ ਮੂਣਕ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ ਲਗਭਗ ਚਾਰ ਵਜੇ ਪੁਲਿਸ ਨੇ ਘਟੀਆ ਕਾਰਵਾਈ ਕਰਦਿਆਂ ਲਗਭਗ 300 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਕਰਮ ਚੰਦ ਦੇ ਘਰ ’ਤੇ ਛਾਪਾ ਮਾਰ ਕੇ ਸਾਰੇ ਘਰ ਦੀ ਤਲਾਸ਼ੀ ਲਈ ਗਈ ਅਤੇ ਘਰ ਵਿੱਚ ਬੰਨੀਆਂ ਮੱਝਾਂ ਦੀਆਂ ਸੰਗਲਾਂ ਖੋਲ ਕੇ ਮੱਝਾਂ ਨੂੰ ਬਾਹਰ ਭਜਾਇਆ ਗਿਆ। ਇੱਥੇ ਹੀ ਬੱਸ ਨਹੀਂ ਘਰ ਪਏ ਮੋਬਾਈਲ, ਜ਼ਰੂਰੀ ਕਾਗਜ਼ ਵੀ ਪੁਲਿਸ ਨਾਲ ਚੁੱਕ ਕੇ ਲੈ ਗਈ ਤੇ ਜਾਂਦੇ ਸਮੇਂ ਘਰ ਦੇ ਸਾਰੇ ਦਰਵਾਜ਼ਿਆਂ ਨੂੰ ਜਿੰਦਰਾ ਮਾਰ ਕੇ ਪਰਿਵਾਰ ਨੂੰ ਬਾਹਰ ਸੜਕ ’ਤੇ ਬਿਠਾ ਦਿੱਤਾ ਗਿਆ। ਜਦੋਂ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਬੈਂਕ ਦੁਆਰਾ ਪੁਲਿਸ ਦੀ ਮਦਦ ਨਾਲ ਲਾਇਆ ਗਿਆ ਜਿੰਦਰਾ ਤੋੜ ਕੇ ਪਰਿਵਾਰ ਨੂੰ ਵਾਪਸ ਘਰ ਅੰਦਰ ਦਾਖਲ ਕੀਤਾ ਗਿਆ। ਉਸ ਤੋਂ ਬਾਅਦ ਰੋਹ ਵਿੱਚ ਆ ਲੋਕਾਂ ਨੇ ਪੁਲਿਸ ਤੇ ਬੈਂਕ ਪ੍ਰਸ਼ਾਸਨ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਰੋਸ਼ਨ ਮੂਣਕ ਗੁਰਮੇਲ ਕੜੈਲ ਅਮਰੀਕ ਬੱਲਰਾ ਸਬੈਗ ਮੂਣਕ ਦਲਜੀਤ ਰਾਜੂ ਵੀ ਮੌਜੂਦ ਰਹੇ। ਉਪਰੋਕਤ ਆਗੂਆਂ ਨੇ ਦੱਸਿਆ ਕਿਸੇ ਵੀ ਕਿਸਾਨ ਮਜ਼ਦੂਰ ਦੇ ਘਰ ਨੂੰ ਜਿੰਦਰਾ ਨਹੀਂ ਲੱਗਣ ਦਿੱਤਾ ਜਾਵੇਗਾ।