ਪੰਚਾਇਤ ਮੈਂਬਰਾਂ ਨੇ ਸਰਕਾਰ ਵਿਰੁੱਧ ਕੀਤੀ ਨਾਰੇਬਾਜ਼ੀ
ਪ੍ਰਸ਼ਾਸਨ ਵੱਲੋਂ ਪੱਤੀ ਸੇਖਵਾਂ ਦੀ ਪੰਚਾਇਤ ਭੰਗ ਕਰਨ ਦਾ ਮਾਮਲਾ ਭਖਿਆ
Publish Date: Tue, 10 Feb 2026 05:43 PM (IST)
Updated Date: Wed, 11 Feb 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ/ਰੇਸਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਹਲਕਾ ਬਰਨਾਲਾ ਦੇ ’ਚ ਪੈਂਦੇ ਪਿੰਡ ਪੱਤੀ ਸੇਖਵਾ ’ਚ ਸਰਕਾਰ ਵੱਲੋਂ ਆਏ ਹੋਏ ਫੰਡ ਦੀ ਦੁਰਵਰਤੋਂ ਕਰਨ ਦੇ ਮਾਮਲੇ ’ਚ ਸਰਕਾਰ ਵੱਲੋਂ ਸਾਰੀ ਪੰਚਾਇਤ ਭੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ! ਜਿਸ ਦੀ ਜਾਣਕਾਰੀ ਮਿਲਦੇ ਹੀ ਪਿੰਡ ਪੱਤੀ ਸੇਖਵਾਂ ਦੀ ਸਾਰੀ ਪੰਚਾਇਤ ਨੇ ਰਲ ਕੇ ਪਿੰਡ ’ਚ ਇਕੱਠ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ! ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਤੀ ਸੇਖਵਾ ਦੀ ਸਰਪੰਚ ਪ੍ਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਸਕੀਮ ਦੇ ਤਹਿਤ 2019 ’ਚ ਸਰਵੇ ਹੋਇਆ ਸੀ! ਜਿਸ ’ਚ 14 ਘਰਾਂ ਨੂੰ ਪੱਕਾ ਕਰਨ ਦਾ ਮਤਾ ਪਾਸ ਹੋਇਆ ਸੀ! ਸਾਨੂੰ ਬੀਡੀਪੀਓ ਵੱਲੋਂ ਲਿਸਟ ਮਿਲੀ ਸੀ। 14 ਘਰਾਂ ’ਚੋਂ 11 ਘਰਾਂ ਦੀ ਪੇਮੈਂਟ ਹੋਈ ਹੈ ਤੇ ਤਿੰਨ ਘਰਾਂ ਉੱਪਰ ਰੋਕ ਲੱਗ ਗਈ ਸੀ ! ਸਾਡੇ ਵੱਲੋਂ ਹੁਣ ਵੀ 11 ਘਰਾਂ ਨੂੰ ਹੀ ਪੇਮੈਂਟ ਕੀਤੀ ਗਈ ਹੈ ਤੇ ਜਿਨ੍ਹਾਂ ਤਿੰਨ ਘਰਾਂ ਉੱਪਰ ਰੋਕ ਲੱਗੀ ਸੀ ਸਾਡੇ ਵੱਲੋਂ ਉਹਨਾਂ ਨੂੰ ਕੋਈ ਪੇਮੈਂਟ ਨਹੀਂ ਕੀਤੀ ਗਈ। ਪਰ ਸਰਕਾਰ ਦੀ ਸ਼ਹਿ ਉੱਪਰ ਸਾਡੇ ਨਾਲ ਧੱਕਾ ਹੋ ਰਿਹਾ ਹੈ। ਸਾਨੂੰ 17/09/2025 ਨੂੰ ਸੰਮਨ ਆਏ ਸੀ ਜਿਸ ਦੇ ਸੰਬੰਧ ’ਚ ਅਸੀਂ ਏਡੀਸੀ ਬਰਨਾਲਾ ਨੂੰ ਮਿਲੇ ਵੀ ਸੀ ਅਤੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਸਾਨੂੰ ਕੋਈ ਵੀ ਸਮਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀ ਪੰਚਾਇਤ ਨੂੰ ਬਹਾਲ ਨਹੀਂ ਕੀਤਾ ਗਿਆ ਤਾਂ ਅਸੀਂ ਅਦਾਲਤ ਦਾ ਦਰਵਾਜ਼ਾ ਖਟਖਟਾਵਾਂਗੇ।