26ਵਾਂ ਰਾਜ-ਪੱਧਰੀ ਅਕਾਦਮਿਕ ਤੇ ਖੇਡ ਪੁਰਸਕਾਰ ਸਮਾਰੋਹ 22 ਨੂੰ
26ਵਾਂ ਰਾਜ-ਪੱਧਰੀ ਅਕਾਦਮਿਕ ਅਤੇ ਖੇਡ ਪੁਰਸਕਾਰ ਸਮਾਰੋਹ 22 ਫਰਵਰੀ ਨੂੰ
Publish Date: Fri, 13 Feb 2026 03:45 PM (IST)
Updated Date: Sat, 14 Feb 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ :ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ, ਬਰਨਾਲਾ ਦਾ 26ਵਾਂ ਰਾਜ-ਪੱਧਰੀ ਅਕਾਦਮਿਕ ਤੇ ਖੇਡ ਪੁਰਸਕਾਰ ਸਮਾਰੋਹ 22 ਫਰਵਰੀ ਨੂੰ ਹੋਵੇਗਾ। ਬਰਨਾਲਾ ਸਪੋਰਟਸ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਵਿਨੋਦ ਸ਼ਰਮਾ, ਸਰਪ੍ਰਸਤ ਰਾਮਪਾਲ ਸਿੰਗਲਾ ਤੇ ਚੇਅਰਮੈਨ ਸੁਭਾਸ਼ ਮਿੱਤਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦਾ ਕਲੱਬ 22 ਫਰਵਰੀ ਨੂੰ ਰਾਇਲ ਗ੍ਰੀਨ ਪੈਲੇਸ, ਧਨੌਲਾ ਰੋਡ, ਬਰਨਾਲਾ ਵਿਖੇ ਇਹ ਸਮਾਗਮ ਕਰ ਰਿਹਾ ਹੈ। ਪੂਰੇ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਲਈ ਇਕ ਮੀਟਿੰਗ ਕੀਤੀ ਗਈ। ਕਲੱਬ ਦੇ ਜਨਰਲ ਸਕੱਤਰ ਹਰੀਸ਼ ਬਾਂਸਲ, ਪੀਆਰਓ ਰਾਜਿੰਦਰ ਰਿੰਪੀ ਤੇ ਪ੍ਰਾਜੈਕਟ ਚੇਅਰਮੈਨ ਸੰਜੀਵ ਸ਼ਰਮਾ ਨੇ ਦੱਸਿਆ ਕਿ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਇਸ ਸਮਾਗਮ ’ਚ ਪੁਰਸਕਾਰ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪੰਜਾਬ ਭਰ ਤੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਬਰਨਾਲਾ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 250 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ 10ਵੀਂ ਅਤੇ 12ਵੀ ਜਮਾਤ ਵਿਚ 90% ਅੰਕ ਪ੍ਰਾਪਤ ਕੀਤੇ ਹਨ। ਇਸ ਸਮਾਗਮ ਵਿਚ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਖੇਡਾਂ ਵਿਚੋਂ ਤਮਗੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਵਿਸ਼ੇਸ਼ ਤਰੀਕੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ’ਚ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਸਕੂਲ ਦੇ ਵਿਦਿਆਰਥੀ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕਰਨਗੇ। ਮੀਟਿੰਗ ’ਚ ਪਿਆਰਾ ਲਾਲ ਰਾਏਸਰ ਵਾਲੇ, ਦਿਨੇਸ਼ ਸਿੰਗਲਾ, ਰਾਕੇਸ਼ ਸਿੰਗਲਾ, ਸ਼ੀਤਲ ਬਜੀਦਕੇ, ਸੇਵਕ ਭੰਮ, ਰਾਜਵਿੰਦਰ ਪਟਵਾਰੀ, ਵਿਮਲ ਸ਼ਰਮਾ, ਰਜਿੰਦਰ ਕੁਮਾਰ, ਸੁਰੇਸ਼ ਭੋਤਨਾ, ਨਰਿੰਦਰ ਨੀਟੀ, ਰਵੀ ਜਿੰਦਲ, ਬੰਟੀ ਗਰੋਵਰ, ਅਸ਼ਵਨੀ ਮਦਾਨ ਆਦਿ ਮੌਜੂਦ ਸਨ।