‘ਤੀਨ ਸ਼ਾਮ, ਭਗਵਾਨ ਸ਼ਿਵ ਕੇ ਨਾਮ’ ਸਫਲਤਾ ਪੂਰਵਕ ਸੰਪੰਨ
‘ਤੀਨ ਸ਼ਾਮ, ਭਗਵਾਨ ਸ਼ਿਵ ਕੇ ਨਾਮ’ ਸਫਲਤਾ ਪੂਰਵਕ ਸੰਪੰਨ
Publish Date: Thu, 19 Feb 2026 06:22 PM (IST)
Updated Date: Fri, 20 Feb 2026 04:09 AM (IST)

: ਰਾਸ਼ਟਰੀ ਸੰਤ ਸਵਾਮੀ ਰਾਮ ਤੀਰਥ ਜੀ ਨੇ ਸ਼ਿਵ ਭਗਤਾਂ ਨੂੰ ਕੀਤਾ ਮੰਤਰ ਮੁਗਧ : ਤਿੰਨ ਦਿਨ ਚੱਲਿਆ ਸ਼ਿਵ ਭਗਵਾਨ ਦੀ ਕਥਾ ਦਾ ਪ੍ਰਵਾਹ ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਸ੍ਰੀ ਸ਼ਿਵਾਲਾ ਮੰਦਰ ਟਰਸਟ ਭਦੌੜ ਵੱਲੋਂ ਵਿਦਵਾਨ ਪੰਡਿਤ ਦੀਪਕ ਬੋਨੀ ਸ਼ਰਮਾ, ਅਗਰਵਾਲ ਸਭਾ ਬਰਨਾਲਾ ਦੇ ਪ੍ਰਧਾਨ ਵਿਜੇ ਭਦੌੜੀਆ ਤੇ ਅਗਰਵਾਲ ਸਭਾ ਭਦੌੜ ਦੇ ਪ੍ਰਧਾਨ ਹਰੀਸ਼ ਗਰਗ ਦੀ ਰਹਿਨੁਮਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦੇ ਸ਼ੁਭ ਆਗਮਨ ਤੋਂ ਆਰੰਭ ਤੀਨ ਸ਼ਾਮ, ਭਗਵਾਨ ਸ਼ਿਵ ਕੇ ਨਾਮ ਦੇ ਬੈਨਰ ਹੇਠ ਸ਼ਿਵ ਭੋਲੇ ਦੀ ਕਥਾ ਪ੍ਰਵਾਹ ਕਰਵਾਇਆ ਗਿਆ। ਇਸ ’ਚ ਰਾਸ਼ਟਰੀ ਸੰਤ ਸਵਾਮੀ ਰਾਮ ਤੀਰਥ ਜੀ ਜਲਾਲ ਵਾਲਿਆਂ ਨੇ ਤਿੰਨੋਂ ਦਿਨ ਭਗਵਾਨ ਸ਼ਿਵ ਦੀ ਮਹਿਮਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਸ਼੍ਰੀ ਸ਼ਿਵਾਲਾ ਮੰਦਰ ਬ੍ਰਾਹਮਣਾਂ ਵਾਲਾ ਵਿਖੇ ਚੱਲੀ ਤਿੰਨ ਦਿਨ ਭਗਵਾਨ ਸ਼ਿਵ ਦੀ ਕਥਾ ਦਾ ਸ਼ੁਭ ਆਰੰਭ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਪੂਜਾ ਦੀ ਰਸਮ ਭੂਸ਼ਣ ਕੁਮਾਰ ਕੱਪੜੇ ਵਾਲੇ, ਮਹਿੰਦਰ ਪਾਲ ਨਿਕੜੀ, ਮਨੀਸ਼ ਮਿੱਤਲ ਤੇ ਉਨ੍ਹਾਂ ਦੀ ਧਰਮ ਪਤਨੀ ਮੁੱਖ ਅਧਿਆਪਕਾ ਨੀਲਮ ਮਿੱਤਲ ਵੱਲੋਂ ਪਰਿਵਾਰ ਸਮੇਤ ਨਿਭਾਈ ਗਈ ਜਦੋਂ ਕਿ ਜੋਤੀ ਪ੍ਰਚੰਡ ਦੀ ਰਸਮ ਸਮਾਜ ਸੇਵੀ ਕੈਪਟਨ ਟੇਕ ਚੰਦ ਸ਼ਰਮਾ, ਧਰਮਿੰਦਰ ਪਾਲ ਗਰਗ ਭੱਠੇ ਵਾਲੇ, ਸ਼ੀਤਲ ਕੁਮਾਰ ਵਾਈਸ ਪ੍ਰਧਾਨ ਸ਼ਿਵ ਮੰਦਰ ਪੱਥਰਾਂ ਵਾਲੀ ਵੱਲੋਂ ਪਰਿਵਾਰ ਸਮੇਤ ਕੀਤੀ ਗਈ। ਸੁਆਮੀ ਰਾਮ ਤੀਰਥ ਜੀ ਦੇ ਮੰਦਰ ’ਚ ਪੁੱਜਣ ਤੇ ਸਿਵਾਲਾ ਮੰਦਰ ਟਰਸਟ ਦੇ ਪ੍ਰਧਾਨ ਅਨੀਸ਼ ਕਾਲਾ ਪਾਧਾ, ਵਿਦਵਾਨ ਪੰਡਿਤ ਦੀਪਕ ਬੋਨੀ ਸ਼ਰਮਾ, ਤਰਸੇਮ ਸ਼ਰਮਾ ਕਾਲਾ, ਤੇਜਵੀਰ ਸ਼ਰਮਾ, ਵਿੱਕੀ ਸ਼ਰਮਾ, ਦਵਿੰਦਰ ਸ਼ਰਮਾ ਨਰਿੰਦਰ ਨੀਟਾ, ਸੁਸ਼ੀਲ ਕੁਮਾਰ ਸ਼ੀਲੀ, ਦਵਿੰਦਰ ਰਿੰਕੂ ਤੋਂ ਇਲਾਵਾ ਸ਼ਿਵ ਭਗਤਾਂ ਵੱਲੋਂ ਉ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਵਾਮੀ ਰਾਮ ਤੀਰਥ ਜੀ ਨੇ ਸ਼ਿਵ ਮਹਿਮਾ ਸੁਣਾਉਂਦਿਆਂ ਕਿਹਾ ਕਿ ਜੇਕਰ ਤੁਸੀਂ ਘਰ ਵਿੱਚ ਓਮ ਨਮੋ ਸ਼ਿਵਾਏ ਦਾ ਜਾਪ ਕਰੋਗੇ ਤਾਂ ਇਸ ਨਾਲ ਘਰ ਦੀ ਸ਼ੁੱਧੀ ਹੋ ਜਾਵੇਗੀ ਅਤੇ ਘਰ ਚ ਹਰ ਰੋਜ ਕੋਈ ਵੀ ਧਾਰਮਿਕ ਗ੍ਰੰਥ ਨੂੰ ਕੁਝ ਸਮਾਂ ਜਰੂਰ ਪੜਨਾ ਚਾਹੀਦਾ ਹੈ ਇਸ ਨਾਲ ਗਿਆਨ ਚ ਭਰਪੂਰ ਵਾਧਾ ਹੁੰਦਾ ਹੈ। ਉਹਨਾਂ ਕਥਾ ਦਾ ਵਿਸਥਾਰ ਸੁਣਾਉਂਦਿਆਂ ਕਿਹਾ ਕਿ ਭਗਵਾਨ ਸ਼ਿਵ ਨੇ ਜੋ ਕਥਾ ਅਮਰਨਾਥ ਗੁਫਾ ਵਿੱਚ ਮਾਤਾ ਪਾਰਵਤੀ ਨੂੰ ਸੁਣਾਈ ਸੀ ਉਹ ਰਾਮ ਕਥਾ ਸੀ ਉਹਨਾਂ ਕਿਹਾ ਕਿ ਇੱਕ ਵਾਰ ਸਾਰੇ ਦੇਵੀ ਦੇਵਤੇ ਇਕੱਠੇ ਹੋ ਕੇ ਭਗਵਾਨ ਸ੍ਰੀ ਹਰੀ ਨੂੰ ਮਿਲਣ ਚਲੇ ਗਏ ਪ੍ਰੰਤੂ ਉਹਨਾਂ ਨੂੰ ਪ੍ਰਭੂ ਸ਼੍ਰੀ ਹਰੀ ਨਹੀਂ ਮਿਲੇ ਇਸ ਲਈ ਉਹਨਾਂ ਦਾ ਪਤਾ ਜਾਣਨ ਲਈ ਉਹ ਭਗਵਾਨ ਸ਼ਿਵ ਕੋਲ ਆਏ ਅਤੇ ਪ੍ਰਭੂ ਸ੍ਰੀ ਹਰੀ ਬਾਰੇ ਪੁੱਛਿਆ ਤਾਂ ਸ਼ਿਵ ਭਗਵਾਨ ਨੇ ਹੱਸਦਿਆਂ ਕਿਹਾ ਕਿ ਪ੍ਰਭੂ ਸ਼੍ਰੀ ਹਰੀ ਨੂੰ ਮਿਲਣ ਲਈ ਭੋਜਨ ਦੀ ਜਰੂਰਤ ਨਹੀਂ ਹੈ ਇਸ ਲਈ ਤਾਂ ਜਾਗਣ ਦੀ ਜਰੂਰਤ ਹੈ ਧਿਆਨ ਲਗਾ ਕੇ ਵੇਖੋ ਤਾਂ ਸ਼੍ਰੀ ਹਰੀ ਹਰ ਜਗ੍ਹਾ ਮੌਜੂਦ ਹਨ ਉਹਨਾਂ ਸ਼ਿਵ ਭਗਤ ਏਕ ਨਾਥ ਦੀ ਭਗਤੀ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਏਕ ਨਾਥ ਸ਼ਿਵ ਭਗਤਾਂ ਦੇ ਜੱਥੇ ਨਾਲ ਗੰਗਾ ਜਲ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਜਖਮੀ ਹਾਲਤ ਵਿੱਚ ਜਾਨਵਰ ਮਿਲਿਆ ਤਾਂ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਸ ਨੂੰ ਪਾਣੀ ਦੀ ਜਰੂਰਤ ਹੈ ਤਾਂ ਉਹਨਾਂ ਕਿਹਾ ਕਿ ਇਥੇ ਤਾਂ ਪਾਣੀ ਕਿਤੇ ਹੈ ਹੀ ਨਹੀਂ ਤਾਂ ਏਕ ਨਾਥ ਨੇ ਆਪਣੇ ਕੋਲ ਮੌਜੂਦ ਗੰਗਾ ਜਲ ਉਸ ਜਾਨਵਰ ਨੂੰ ਪਿਲਾਇਆ। ਉਸ ਦੀ ਦਇਆ ਭਾਵਨਾ ਦੇਖ ਕੇ ਭਗਵਾਨ ਸ਼ਿਵ ਉੱਥੇ ਪ੍ਰਗਟ ਹੋ ਗਏ। ਰਾਸ਼ਟਰੀ ਸੰਤ ਸਵਾਮੀ ਰਾਮ ਤੀਰਥ ਜੀ ਨੇ ਕਿਹਾ ਕਿ ਸਾਡੇ ਅੰਦਰ ਸਮਾਜ ਸੇਵਾ ਅਤੇ ਦਇਆ ਭਾਵਨਾ ਹੋਣੀ ਅਤੀ ਜਰੂਰੀ ਹੈ ਤਾਂ ਭਗਵਾਨ ਸਦਾ ਸਾਡੇ ਨਾਲ ਰਹਿੰਦੇ ਹਨ ਜੋ ਕਣ ਕਣ ਵਿੱਚ ਮੌਜੂਦ ਹਨ। ਸਵਾਮੀ ਰਾਮ ਤੀਰਥ ਜੀ ਨੇ ਮੈਨੂੰ ਰੱਬ ਦੀ ਸਮਝ ਨਾ ਆਵੇ ਚੱਕਰਾਂ ਚ ਪੈ ਗਈ ਦੁਨੀਆਂ, ਕਿੰਨੇ ਸੋਹਣੇ ਲੱਗਦੇ ਨੇ ਬੈਠਕਾਂ ਚੁਬਾਰੇ ਦਸੋ ਜਗਾ ਜਿਥੇ ਉਹ ਨੀ ਵੱਸਦਾ,ਵੇਖੋ ਸਹੀਓ ਨੀ ਮੇਰੇ ਸ਼ਾਮ ਨੂੰ,ਇੱਕ ਜੋਗੀ ਨਜਰਾ ਲਾ ਗਿਆ ਅਤੇ ਬੰਮ-ਬੰਮ ਭੋਲੇ ਭਜਨ ਗਾ ਕੇ ਮਾਹੌਲ ਨੂੰ ਸ਼ਿਵ ਭਗਵਾਨ ਦੇ ਰੰਗ ਚ ਰੰਗ ਦਿੱਤਾ ਅਤੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਕਥਾ ਉਪਰੰਤ ਰਾਸ਼ਟਰੀ ਸੰਤ ਸਵਾਮੀ ਰਾਮ ਤੀਰਥ ਜੀ ਨੂੰ ਸ਼ਿਵਾਲਾ ਮੰਦਰ ਟਰਸਟ ਦੇ ਅਹੁਦੇਦਾਰਾਂ ਅਤੇ ਪਤਵੰਤਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਜ਼ਿਲ੍ਾ ਪ੍ਰਧਾਨ ਵਿਜੇ ਭਦੌੜੀਆ ਨੇ ਕਿਹਾ ਕਿ ਸ਼੍ਰੀ ਸ਼ਿਵਾਲਾ ਮੰਦਰ ਟਰਸਟ ਭਦੌੜ ਵੱਲੋਂ ਹਰ ਸਾਲ ਸ਼੍ਰੀ ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਿਵ ਕਥਾ ਕਰਵਾਉਣਾ ਇੱਕ ਸਲਾਗਾਯੋਗ ਕਦਮ ਹੈ ਅਤੇ ਇਸ ਕਥਾ ਚ ਰਾਸ਼ਟਰੀ ਸੰਤ ਸਵਾਮੀ ਰਾਮ ਤੀਰਥ ਜੀ ਵੱਲੋਂ ਆ ਕੇ ਸ਼ਿਵ ਭਗਵਾਨ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਾ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਮੰਦਰ ਦੇ ਸੰਚਾਲਕ ਦੀਪਕ ਬੋਨੀ ਸ਼ਰਮਾ ਨੇ ਸਮੁੱਚੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸੁਆਮੀ ਰਾਮ ਤੀਰਥ ਜੀ ਦਾ ਵੀ ਇੱਥੇ ਪੁੱਜਣ ਤੇ ਸਮੁੱਚੇ ਟਰਸਟ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ। ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਅਜਿਹੇ ਸਮਾਗਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਉਹਨਾਂ ਅਤੇ ਵਾਈਸ ਪ੍ਰਧਾਨ ਸ਼ੀਤਲ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਥੋੜੇ ਸਮੇਂ ਚ ਹੀ ਪ੍ਰਾਚੀਨ ਸ਼ਿਵ ਮੰਦਿਰ ਪੱਥਰਾਂ ਵਾਲੀ ਭਦੌੜ ਵਿਖੇ ਵੀ ਕਥਾ ਕਰਵਾਈ ਜਾਵੇਗੀ ਜਿਸ ਚ ਸਵਾਮੀ ਰਾਮ ਤੀਰਥ ਜੀ ਵਿਸ਼ੇਸ਼ ਤੌਰ ਤੇ ਸੁਸ਼ੋਭਿਤ ਹੋਣਗੇ। ਇਸ ਮੌਕੇ ਸਰਪੰਚ ਸੁਰਿੰਦਰ ਪਾਲ ਗਰਗ, ਨਿਰਾਲੇ ਬਾਬਾ ਗਊ ਧਾਮ ਦੇ ਜਨਰਲ ਸੈਕਟਰੀ ਰਘੂਨਾਥ ਜੈਨ, ਸਤੀਸ਼ ਗਰਗ ਮੈਡੀਕੋਜ ਵਾਲੇ, ਨਰਿੰਦਰ ਟੋਨੀ, ਵਪਾਰ ਮੰਡਲ ਦੇ ਪ੍ਰਧਾਨ ਗੁਰਦੀਪ ਦੀਪਾ, ਡਾ: ਸੰਜੀਵ ਗਰਗ, ਸੰਦੀਪ ਸ਼ਰਮਾ ਡੈਨੀ, ਸੰਜੇ ਕੁਮਾਰ, ਪ੍ਰਦੀਪ ਰਿੰਕਾ, ਲਵਲ ਕੁਮਾਰ, ਪੰਮੀ ਬੱਤਾ, ਸਾਬਕਾ ਚੇਅਰਮੈਨ ਦੀਪਕ ਬਜਾਜ ਤੋਂ ਇਲਾਵਾ ਵੱਡੀ ਤਾਦਾਦ ’ਚ ਸ਼ਿਵ ਭਗਤ ਹਾਜਰ ਸਨ।